ਚੰਡੀਗੜ੍ਹ: ਕੋਰੋਨਾਵਾਇਰਸ ਦੇ ਪੰਜਾਬ 'ਚ ਮੁੜ ਵੱਧ ਰਹੇ ਪ੍ਰਸਾਰ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਲੌਕਡਾਊਨ 'ਚ ਸਖ਼ਤੀ ਦਿਖਾਉਣ ਦਾ ਫੈਸਲਾ ਕੀਤਾ ਹੈ।ਕੈਪਟਨ ਸਰਕਾਰ ਨੇ ਵੀਕਐਂਡ ਤੇ ਲੌਕਡਾਊਨ ਦਾ ਸਖ਼ਤੀ ਨਾਲ ਪਾਲਣ ਕਰਵਾਉਣ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਕੈਰੀਮਿਨਾਤੀ ਦੀ ਨਵੀਂ ਵੀਡੀਓ 'Yalgaar' ਯੂਟਿਊਬ 'ਤੇ ਪਾ ਰਹੀ ਧਮਾਲ, ਕੌਨਟੈਂਟ ਕੌਪੀ ਦੇ ਵੀ ਲੱਗੇ ਇਲਜ਼ਾਮ
ਇਨ੍ਹਾਂ ਨਵੀਆਂ ਹਦਾਇਤਾਂ ਦੇ ਤਹਿਤ ਐਤਵਾਰ ਨੂੰ ਗੈਰ-ਜ਼ਰੂਰੀ ਸਮਾਨ ਦੀਆਂ ਦੁਕਾਨਾਂ ਖੁੱਲ੍ਹਣ ਤੇ ਰੋਕ ਹੈ।ਇਸ ਦੌਰਾਨ ਦੁੱਧ, ਰਾਸ਼ਨ ਅਤੇ ਦਵਾਈਆਂ ਦੀਆਂ ਦੁਕਾਨਾਂ ਹਰ ਰੋਜ਼ ਖੁੱਲ੍ਹ ਸਕਣਗੀਆਂ।
ਮੋਟਰਕਾਰ ਰੇਸਰ ਨੇ ਪੈਸੇ ਤੋਂ ਤੰਗ ਆ ਪੌਰਨ ਇੰਡਸਟਰੀ 'ਚ ਰੱਖਿਆ ਕਦਮ
ਰੈਸਟੋਰੈਂਟਾਂ ਟੇਕ ਅਵੇ ਦੇ ਲਈ ਰਾਤ 8 ਵਜੇ ਤੱਕ ਖੁੱਲ੍ਹੇ ਰਹਿਣ ਦੀ ਇਜਾਜ਼ਤ ਹੈ।ਸ਼ਰਾਬ ਠੇਕਿਆਂ ਨੂੰ ਵੀ ਰਾਤ 8ਵਜੇ ਤੱਕ ਖੁੱਲ੍ਹੇ ਰਹਿਣ ਦੀ ਇਜਾਜ਼ਤ ਹੈ।ਇਸ ਦੌਰਾਨ ਸ਼ੌਪਇੰਗ ਮਾਲ ਅਤੇ ਗੈਰ-ਜ਼ਰੂਰੀ ਦੁਕਾਨਾਂ ਸ਼ਨੀਵਾਰ ਸ਼ਾਮ 5ਵਜੇ ਤੋਂ ਸੋਮਵਾਰ ਸਵੇਰ ਤੱਕ ਬੰਦ ਰਹਿਣਗੀਆਂ। ਜ਼ਿਲ੍ਹਾ ਡੀਸੀ ਚਾਹੁਣ ਤਾਂ ਉਹ ਕਿਸੇ ਹੋਰ ਦਿਨ ਵੀ ਇਹ ਦੁਕਾਨਾਂ ਬੰਦ ਕਰਵਾ ਸਕਦੇ ਹਨ। ਪੰਜਾਬ ਦੇ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਜਾਣ ਲਈ ਈ ਪਾਸ ਲਾਜ਼ਮੀ ਹੋਵੇਗਾ। ਇਸ 'ਚ ਸਿਰਫ ਮੈਡੀਕਲ ਸਟਾਫ ਨੂੰ ਰਿਆਇਤ ਦਿੱਤੀ ਗਈ ਹੈ।
ਨਵੀਆਂ ਹਦਾਇਤਾਂ ਮੁਤਾਬਿਕ ਵਿਆਹ ਲਈ ਵੀ ਈ ਪਾਸ ਦੀ ਲੋੜ ਹੋਵੇਗੀ ਅਤੇ 50 ਤੋਂ ਵੱਧ ਲੋਕਾਂ ਨੂੰ ਇਜਾਜ਼ਤ ਨਹੀਂ ਹੋਵੇਗੀ।
ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਵੀਕਐਂਡ ਲੌਕਡਾਊਨ ਲਾਗੂ ਕਰਨ ਲਈ ਸਰਕਾਰ ਹੋਈ ਸਖ਼ਤ, ਗੈਰ-ਜ਼ਰੂਰੀ ਦੁਕਾਨਾਂ ਬੰਦ, ਅਵਾਜਾਈ ਤੇ ਵੀ ਰੋਕ
ਏਬੀਪੀ ਸਾਂਝਾ
Updated at:
12 Jun 2020 06:54 PM (IST)
ਕੋਰੋਨਾਵਾਇਰਸ ਦੇ ਪੰਜਾਬ 'ਚ ਮੁੜ ਵੱਧ ਰਹੇ ਪ੍ਰਸਾਰ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਲੌਕਡਾਊਨ 'ਚ ਸਖ਼ਤੀ ਦਿਖਾਉਣ ਦਾ ਫੈਸਲਾ ਕੀਤਾ ਹੈ।
- - - - - - - - - Advertisement - - - - - - - - -