Punjab News: ਪਿੰਡ ਦੋਦਾ ਵਿੱਚ ਖੇਤਾਂ ’ਚ ਕੰਮ ਕਰ ਰਹੇ ਨੌਜਵਾਨ ਕਿਸਾਨ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਦੀ ਪਤਨੀ ਗਗਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਗੁਰਮੀਤ ਸਿੰਘ (37) ਪੁੱਤਰ ਸੁਰਜੀਤ ਸਿੰਘ ਵਾਸੀ ਦੋਦਾ ਜੋ ਕਿ ਆਪਣੇ ਖੇਤਾਂ ਵਿੱਚ ਝੋਨੇ ਦੀ ਫਸਲ ਨੂੰ ਪਾਣੀ ਲਾ ਰਿਹਾ ਸੀ।


ਇਸ ਦੌਰਾਨ ਖੇਤ ’ਚ ਚੱਲ ਰਹੀ ਪਾਣੀ ਵਾਲੀ ਮੋਟਰ ਟ੍ਰਾਂਸਫਰਮਰ ’ਚ ਖਰਾਬੀ ਆਉਣ ਕਰਕੇ ਬੰਦ ਹੋ ਗਈ। ਜਦੋਂ ਉਸ ਦਾ ਪਤੀ ਟ੍ਰਾਂਸਫਰਮਰ ’ਤੇ ਬਿਜਲੀ ਠੀਕ ਕਰ ਰਿਹਾ ਸੀ ਤਾਂ ਅਚਾਨਕ ਉਸ ਨੂੰ ਬਿਜਲੀ ਦਾ ਜਬਰਦਸਤ ਕਰੰਟ ਲੱਗ ਗਿਆ।


ਇਸ ਤੋਂ ਬਾਅਦ ਤਰੁੰਤ ਨੇੜ੍ਹੇ ਖੇਤਾਂ ’ਚ ਕੰਮ ਕਰ ਰਹੇ ਕਿਸਾਨ ਉਸ ਨੂੰ ਚੱਕ ਕੇ ਦੋਦਾ ਸਿਵਲ ਹਸਪਤਾਲ ਲੈ ਗਏ। ਜਿਥੋਂ ਉਸ ਨੂੰ ਇਲਾਜ ਲਈ ਬਠਿੰਡਾ ਰੈਫਰ ਕਰ ਦਿੱਤਾ ਗਿਆ। ਬਠਿੰਡਾ ਤੋਂ ਡਾਕਟਰਾਂ ਵੱਲੋਂ ਗੁਰਮੀਤ ਸਿੰਘ ਦੀ ਨਾਜ਼ਕ ਹਾਲਤ ਨੂੰ ਵੇਖਦਿਆਂ ਹੋਇਆਂ ਇਲਾਜ ਲਈ ਅੱਗੇ ਲੁਧਿਆਣਾ ਰੈਫਰ ਕਰ ਦਿੱਤਾ, ਜਿਥੇ ਡਾਕਟਰਾਂ ਨੇ ਚੈੱਕਅੱਪ ਕਰਨ ਉਪਰੰਤ ਗੁਰਮੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।


ਇਹ ਵੀ ਪੜ੍ਹੋ: Punjab Politics: ਫ਼ਰੀਦਕੋਟ ਤੋਂ ਹੰਸਰਾਜ ਹੰਸ ਨੇ ਭਰੀ ਨਾਮਜ਼ਦਗੀ, ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਰਹੇ ਮੌਜੂਦ


ਇਸ ਘਟਨਾਂ ਦਾ ਪਤਾ ਲਗਦਿਆਂ ਹੀ ਸਬੰਧਤ ਦੋਦਾ ਪੁਲਿਸ ਚੌਂਕੀ ਦੇ ਮੁਲਾਜਮਾਂ ਵੱਲੋਂ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜੇ ’ਚ ਲੈ ਲਿਆ ਅਤੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟ ਤੋਂ ਬਾਅਦ ਸੰਸਕਾਰ ਲਈ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਗੁਰਮੀਤ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।


ਇਹ ਵੀ ਪੜ੍ਹੋ: CM Bhagwant Mann: ਮੁਹਾਲੀ ਐਨਕਾਉਂਟਰ ਮਗਰੋਂ ਸੀਐਮ ਭਗਵੰਤ ਮਾਨ ਵੱਲੋਂ ਗੈਂਗਸਟਰਾਂ ਨੂੰ ਖੁੱਲ੍ਹੀ ਚੁਣੌਤੀ, ਹੁਣ ਕੋਈ ਸਰਪ੍ਰਸਤੀ ਨਹੀਂ, ਸਿੱਧਾ ਐਕਸ਼ਨ


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।