News
News
ਟੀਵੀabp shortsABP ਸ਼ੌਰਟਸਵੀਡੀਓ
X

ਚਿੱਟੇ ਲਿਫਾਫੇ ਨੇ ਖੋਲਿਆ ਬਾਦਲਾਂ ਦਾ ਰਾਜ਼

Share:
ਮੋਹਾਲੀ: ਸਰਵ ਸਿੱਖਿਆ ਅਭਿਆਨ /ਰਮਸਾ ਦਫਤਰੀ ਕਰਮਚਾਰੀਆਂ ਨੇ ਸੂਬਾ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਹੈ। ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਰਹੀਆਂ ਮੰਗਾਂ ਨੂੰ ਮਨਵਾਉਣ ਲਈ ਇਹਨਾਂ ਕਰਮਚਾਰੀਆਂ ਨੇ ਮੋਹਾਲੀ 'ਚ ਸੂਬਾ ਪੱਧਰੀ ਧਰਨਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਮੁੱਖ ਮੰਤਰੀ ਬਾਦਲ ਨਾਲ ਮੀਟਿੰਗ ਕਰਵਾਈ ਜਾਵੇ ਤਾਂ ਜੋ ਉਹ ਆਪਣੀਆਂ ਮੰਗਾਂ ਬਾਰੇ ਉਨ੍ਹਾਂ ਨਾਲ ਗੱਲ ਕਰ ਸਕਣ। ਇਸ ਦੌਰਾਨ ਇਹਨਾਂ ਵੱਲੋਂ ਸਰਕਾਰ ਦਾ ਭੇਦ ਖੋਲਣ ਲਈ ਖਾਸ ਲਿਫਾਫੇ ਵੀ ਵੰਡੇ ਗਏ। RAMSA 7 RAMSA 8   ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਸਰਵ ਸਿੱਖਿਆ ਅਭਿਆਨ/ ਰਮਸਾ ਦਫਤਰੀ ਕਰਮਚਾਰੀ ਮੋਹਾਲੀ ਦੇ ਫੇਜ਼ 8 ਦੇ ਦੁਸ਼ਹਿਰਾ ਗਰਾਉਂਡ 'ਚ ਇਕੱਠੇ ਹੋਣ ਲੱਗੇ। ਪਹਿਲਾਂ ਤੋਂ ਦਿੱਤੀ ਜਾਣਕਾਰੀ ਦੇ ਅਧਾਰ 'ਤੇ ਪੁਲਿਸ ਪ੍ਰਸ਼ਾਸਨ ਨੇ ਵੀ ਪਹਿਲਾਂ ਤੋਂ ਹੀ ਵੱਡੀ ਗਿਣਤੀ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕਰ ਦਿੱਤੀ ਤਾਂ ਕਿ ਕੋਈ ਹੰਗਾਮਾ ਨਾ ਹੋ ਸਕੇ। ਇਕੱਠੇ ਹੋਏ ਕਰਮਚਾਰੀਆਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਮੁੱਖ ਮੰਗ ਹੈ ਕਿ ਇਹਨਾਂ ਨੂੰ ਸਿੱਖਿਆ ਵਿਭਾਗ ਅਧੀਨ ਰੈਗੂਲਰ ਕੀਤਾ ਜਾਵੇ। RAMSA 3 RAMSA 2   ਇਸ ਦੌਰਾਨ ਇਹਨਾਂ ਨੇ ਆਪਣਾ ਰੋਸ ਦਿਖਾਉਣ ਤੇ ਲੋਕਾਂ ਨੂੰ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਨਾ ਕਰਨ ਬਾਰੇ ਦੱਸਣ ਲਈ ਖਾਸ ਲਿਫਾਫੇ ਬਣਾ ਕੇ ਵੰਡੇ। ਇਹਨਾਂ 'ਤੇ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਤੇ ਆਪਣੇ ਹੱਕਾਂ ਬਾਰੇ ਜਾਣਕਾਰੀ ਛਪਵਾਈ ਗਈ ਸੀ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਅਜੇ ਵੀ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੇਗੀ ਤਾਂ ਆਉਣ ਵਾਲੇ ਸਮੇਂ 'ਚ ਆਪਣਾ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਣਗੇ।
Published at : 06 Jul 2016 09:12 AM (IST) Tags: employees RAMSA mohali
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Punjab Bandh: ਪੰਜਾਬ 'ਚ 21 ਅਗਸਤ ਨੂੰ ਬੰਦ ਦਾ ਸੱਦਾ! ਕੀ ਸ਼ੁੱਕਰਵਾਰ ਨੂੰ ਸਕੂਲ-ਕਾਲਜ ਵੀ ਰਹਿਣਗੇ ਬੰਦ? ਪੜ੍ਹੋ ਪੂਰੀ ਖਬਰ...

Punjab Bandh: ਪੰਜਾਬ 'ਚ 21 ਅਗਸਤ ਨੂੰ ਬੰਦ ਦਾ ਸੱਦਾ! ਕੀ ਸ਼ੁੱਕਰਵਾਰ ਨੂੰ ਸਕੂਲ-ਕਾਲਜ ਵੀ ਰਹਿਣਗੇ ਬੰਦ? ਪੜ੍ਹੋ ਪੂਰੀ ਖਬਰ...

CM ਭਗਵੰਤ ਮਾਨ ਖ਼ਿਲਾਫ਼ ਧੂਰੀ ਤੋਂ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ,ਪਾਰਟੀ ਜਲਦ ਕਰੇਗੀ ਫ਼ੈਸਲਾ, 3 ਸੀਟਾਂ ’ਤੇ ਚਰਚਾ

CM ਭਗਵੰਤ ਮਾਨ ਖ਼ਿਲਾਫ਼ ਧੂਰੀ ਤੋਂ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ,ਪਾਰਟੀ ਜਲਦ ਕਰੇਗੀ ਫ਼ੈਸਲਾ, 3 ਸੀਟਾਂ ’ਤੇ ਚਰਚਾ

Punjab News: ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...

Punjab News: ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...

Punjab News :  ਬੀਬੀਆਂ ਹੋ ਜਾਣ ਤਿਆਰ! ਰੱਖੜੀ ਵਾਲੇ ਦਿਨ ਮਹਿਲਾਵਾਂ ਦੇ ਫੋਨਾਂ 'ਤੇ ਮੁੜ ਹੋਵੇਗੀ ਟੂੰ-ਟੂੰ

Punjab News :  ਬੀਬੀਆਂ ਹੋ ਜਾਣ ਤਿਆਰ! ਰੱਖੜੀ ਵਾਲੇ ਦਿਨ ਮਹਿਲਾਵਾਂ ਦੇ ਫੋਨਾਂ 'ਤੇ ਮੁੜ ਹੋਵੇਗੀ ਟੂੰ-ਟੂੰ

Moga ਦੇ 2 ਨੌਜਵਾਨਾਂ ਦੀ ਹਿਮਾਚਲ 'ਚ ਮੌਤ,  ਮਾਤਾ ਚਿੰਤਪੂਰਨੀ ਤੋਂ ਬਾਈਕ 'ਤੇ ਘਰ ਪਰਤ ਰਹੇ ਸਨ

Moga ਦੇ 2 ਨੌਜਵਾਨਾਂ ਦੀ ਹਿਮਾਚਲ 'ਚ ਮੌਤ,  ਮਾਤਾ ਚਿੰਤਪੂਰਨੀ ਤੋਂ ਬਾਈਕ 'ਤੇ ਘਰ ਪਰਤ ਰਹੇ ਸਨ

ਪ੍ਰਮੁੱਖ ਖ਼ਬਰਾਂ

Earthquake: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 4.3 ਤੀਬਰਤਾ ਨਾਲ ਜ਼ਬਰਦਸਤ ਝਟਕੇ...

Earthquake: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 4.3 ਤੀਬਰਤਾ ਨਾਲ ਜ਼ਬਰਦਸਤ ਝਟਕੇ...

ਬਿਕਰਮ ਮਜੀਠੀਆ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਇਸ ਤਰੀਕ ਨੂੰ ਹੋਵੇਗੀ ਸੁਣਵਾਈ

ਬਿਕਰਮ ਮਜੀਠੀਆ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਇਸ ਤਰੀਕ ਨੂੰ ਹੋਵੇਗੀ ਸੁਣਵਾਈ

ਅੱਜ ਤੁਹਾਡੇ ਸ਼ਹਿਰ ਵਿੱਚ ਕਿੰਨੇ ਦਾ ਵਿੱਕ ਰਿਹਾ ਘਰੇਲੂ ਗੈਸ ਸਿਲੰਡਰ? ਜਾਣੋ ਰੇਟ

ਅੱਜ ਤੁਹਾਡੇ ਸ਼ਹਿਰ ਵਿੱਚ ਕਿੰਨੇ ਦਾ ਵਿੱਕ ਰਿਹਾ ਘਰੇਲੂ ਗੈਸ ਸਿਲੰਡਰ? ਜਾਣੋ ਰੇਟ

Zodiac Signs: ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ! ਕਰੀਅਰ 'ਚ ਤਰੱਕੀ, ਕਾਰੋਬਾਰ-ਨਿਵੇਸ਼ 'ਚ ਧਨ ਲਾਭ ਹੋਏਗਾ, ਲੰਬੇ ਸਮੇਂ ਤੋਂ ਲਟਕ ਰਹੇ ਕੰਮ ਪੂਰੇ ਹੋਣਗੇ; ਜਾਣੋ ਕੌਣ ਖੁਸ਼ਕਿਸਮਤ...

Zodiac Signs: ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ! ਕਰੀਅਰ 'ਚ ਤਰੱਕੀ, ਕਾਰੋਬਾਰ-ਨਿਵੇਸ਼ 'ਚ ਧਨ ਲਾਭ ਹੋਏਗਾ, ਲੰਬੇ ਸਮੇਂ ਤੋਂ ਲਟਕ ਰਹੇ ਕੰਮ ਪੂਰੇ ਹੋਣਗੇ; ਜਾਣੋ ਕੌਣ ਖੁਸ਼ਕਿਸਮਤ...