News
News
ਟੀਵੀabp shortsABP ਸ਼ੌਰਟਸਵੀਡੀਓ
X

ਬੇਅਦਬੀ ਮਾਮਲਾ: 'ਆਪ' ਵਿਧਾਇਕ ਦਾ ਹੋਵੇਗਾ ਪੋਲੀਗ੍ਰਾਫੀ ਟੈਸਟ

Share:
ਚੰਡੀਗੜ੍ਹ: ਮਲੇਰਕੋਟਲਾ ਕੁਰਾਨ ਬੇਅਦਬੀ ਮਾਮਲੇ 'ਚ ਫਸੇ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਨਰੇਸ਼ ਯਾਦਵ ਦਾ ਪੋਲੀਗ੍ਰਾਫੀ ਟੈਸਟ ਕਰਵਾਇਆ ਜਾਏਗਾ। ਪਟਿਆਲਾ ਪੁਲਿਸ ਨੇ ਇਸ ਸਬੰਧੀ ਸੀਬੀਆਈ ਦੀ ਮਦਦ ਲੈ ਰਹੀ ਹੈ। ਪੁਲਿਸ ਮੁਤਾਬਕ ਨਰੇਸ਼ ਦਾ 7 ਜੁਲਾਈ ਨੂੰ ਸੀਬੀਆਈ ਦੀ ਦਿੱਲੀ ਲੈਬ 'ਚ ਪੋਲੀਗ੍ਰਾਫੀ ਟੈਸਟ ਕਰਵਾਇਆ ਜਾਏਗਾ। ਮਾਮਲੇ ਦੇ ਮੁਲਜ਼ਮ ਵਿਜੇ ਵੱਲੋਂ ਨਾਮ ਲਏ ਜਾਣ ਤੋਂ ਬਾਅਦ ਨਰੇਸ਼ ਨੂੰ ਅੱਜ ਪੁੱਛਗਿੱਛ ਲਈ ਪਟਿਆਲਾ ਸੀਆਈਏ ਸਟਾਫ ਨੇ ਤਲਬ ਕੀਤਾ ਹੈ।     ਜਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮਲੇਰਕੋਟਲਾ ਵਿੱਚ ਕੁਰਾਨ ਸ਼ਰੀਫ ਦੀ ਬੇਅਦਬੀ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਦਾ ਹੱਥ ਸੀ। ਪੁਲਿਸ ਮੁਤਾਬਕ ਇਹ ਗੰਭੀਰ ਇਲਜ਼ਾਮ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਵਿਜੇ ਕੁਮਾਰ ਨੇ ਲਾਏ ਹਨ। ਇਸ ਤੋਂ ਬਾਅਦ ਪੁਲਿਸ ਨੇ ‘ਆਪ’ ਵਿਧਾਇਕ ‘ਤੇ ਦੰਗਾ ਭੜਕਾਉਣ ਦਾ ਕੇਸ ਦਰਜ ਕੀਤਾ ਹੈ।     ਪੁਲਿਸ ਮੁਤਾਬਕ ਕੁਰਾਨ ਸ਼ਰੀਫ ਬੇਅਦਬੀ ਮਾਮਲੇ ‘ਚ ਗ੍ਰਿਫਤਾਰ ਮੁਲਜ਼ਮ ਵਿਜੇ ਕੁਮਾਰ ਨੇ ਇਸ ਪੂਰੀ ਘਟਨਾ ਲਈ ਦਿੱਲੀ ਦੇ ਮਹਰੌਲੀ ਤੋਂ ‘ਆਪ’ ਵਿਧਾਇਕ ਨਰੇਸ਼ ਯਾਦਵ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਵਿਜੇ ਮੁਤਾਬਕ ਉਹ ਨਰੇਸ਼ ਨੂੰ ਪਹਿਲਾਂ ਤੋਂ ਜਾਣਦਾ ਸੀ। ਬਿਜ਼ਨਸ ਵਿੱਚ ਨੁਕਸਾਨ ਹੋਣ ਕਾਰਨ ਉਸ ਨੂੰ ਪੈਸਿਆਂ ਦੀ ਲੋੜ ਸੀ। ਅਜਿਹੇ ਵਿੱਚ ਨਰੇਸ਼ ਨੇ ਮੋਟੀ ਰਕਮ ਬਦਲੇ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਕਿਹਾ ਸੀ।   ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਕੱਲ੍ਹ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨਾਲ ਮੁਲਾਕਾਤ ਕਰ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ।
Published at : 05 Jul 2016 04:46 AM (IST) Tags: sacrilege MLA malerkotla AAP
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Phillaur ਵਿਖੇ ਸੜਕ ਹਾਦਸੇ 'ਚ ਬਾਈਕ ਸਵਾਰ ਨੌਜਵਾਨ ਦੀ ਮੌਤ, 2 ਮਹੀਨੇ ਬਾਅਦ ਸੀ ਵਿਆਹ, ਭੈਣ ਗੰਭੀਰ ਜ਼ਖ਼ਮੀ

Phillaur ਵਿਖੇ ਸੜਕ ਹਾਦਸੇ 'ਚ ਬਾਈਕ ਸਵਾਰ ਨੌਜਵਾਨ ਦੀ ਮੌਤ, 2 ਮਹੀਨੇ ਬਾਅਦ ਸੀ ਵਿਆਹ, ਭੈਣ ਗੰਭੀਰ ਜ਼ਖ਼ਮੀ

ਮਸਜਿਦ ਜਾਣ ਨੂੰ ਲੈ ਕੇ ਵਿਵਾਦ, ਨਿਹੰਗ ਸਿੰਘ ਵੱਲੋਂ ਮੌਲਵੀ ਨੂੰ ਚੇਤਾਵਨੀ

ਮਸਜਿਦ ਜਾਣ ਨੂੰ ਲੈ ਕੇ ਵਿਵਾਦ, ਨਿਹੰਗ ਸਿੰਘ ਵੱਲੋਂ ਮੌਲਵੀ ਨੂੰ ਚੇਤਾਵਨੀ

Punjab News: ਪੰਜਾਬ ਤੋਂ ਵੱਡੀ ਖਬਰ, CM ਭਗਵੰਤ ਮਾਨ ਨੂੰ ਸੁਪਰੀਮ ਕੋਰਟ ਵੱਲੋਂ ਨੋਟਿਸ, ਜਾਣੋ ਪੂਰਾ ਮਾਮਲਾ...

Punjab News: ਪੰਜਾਬ ਤੋਂ ਵੱਡੀ ਖਬਰ, CM ਭਗਵੰਤ ਮਾਨ ਨੂੰ ਸੁਪਰੀਮ ਕੋਰਟ ਵੱਲੋਂ ਨੋਟਿਸ, ਜਾਣੋ ਪੂਰਾ ਮਾਮਲਾ...

ਸਕੂਲ ਬੱਸ ਨੇ ਬਾਈਕ ਸਵਾਰ 2 ਵਿਦਿਆਰਥੀਆਂ ਨੂੰ ਦਰੜਿਆ, 50 ਫੁੱਟ ਤੱਕ ਘਸੀਟਿਆ; ਦੋਹਾਂ ਦੀ ਮੌਕੇ 'ਤੇ ਹੀ ਮੌਤ

ਸਕੂਲ ਬੱਸ ਨੇ ਬਾਈਕ ਸਵਾਰ 2 ਵਿਦਿਆਰਥੀਆਂ ਨੂੰ ਦਰੜਿਆ, 50 ਫੁੱਟ ਤੱਕ ਘਸੀਟਿਆ; ਦੋਹਾਂ ਦੀ ਮੌਕੇ 'ਤੇ ਹੀ ਮੌਤ

ਅੰਮ੍ਰਿਤਸਰ 'ਚ ਪੁਲਿਸ ਮੁਲਾਜ਼ਮ ਦੀ ਮੌਤ, ਮੱਚਿਆ ਹੜਕੰਪ

ਅੰਮ੍ਰਿਤਸਰ 'ਚ ਪੁਲਿਸ ਮੁਲਾਜ਼ਮ ਦੀ ਮੌਤ, ਮੱਚਿਆ ਹੜਕੰਪ

ਪ੍ਰਮੁੱਖ ਖ਼ਬਰਾਂ

Police Transfer News: ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ਰਾਤੋ-ਰਾਤ 9 ਅਫਸਰਾਂ ਦੇ ਹੋਏ ਤਬਾਦਲੇ, ਕਈ ਚੌਕੀਆਂ ਦੇ ਇੰਚਾਰਜ ਬਦਲੇ, ਵੇਖੋ ਲਿਸਟ; ਤੁਰੰਤ ਚਾਰਜ ਸੰਭਾਲਣ ਦੇ ਨਿਰਦੇਸ਼ ਜਾਰੀ...

Police Transfer News: ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ਰਾਤੋ-ਰਾਤ 9 ਅਫਸਰਾਂ ਦੇ ਹੋਏ ਤਬਾਦਲੇ, ਕਈ ਚੌਕੀਆਂ ਦੇ ਇੰਚਾਰਜ ਬਦਲੇ, ਵੇਖੋ ਲਿਸਟ; ਤੁਰੰਤ ਚਾਰਜ ਸੰਭਾਲਣ ਦੇ ਨਿਰਦੇਸ਼ ਜਾਰੀ...

ਪੰਜਾਬ-ਚੰਡੀਗੜ੍ਹ 'ਚ 2 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ, ਅਗਸਤ ਦੀ ਸ਼ੁਰੂਆਤ 'ਚ ਰਫਤਾਰ ਫੜੇਗਾ ਮਾਨਸੂਨ; ਜਾਣੋ ਮੌਸਮ ਦਾ ਹਾਲ

ਪੰਜਾਬ-ਚੰਡੀਗੜ੍ਹ 'ਚ 2 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ, ਅਗਸਤ ਦੀ ਸ਼ੁਰੂਆਤ 'ਚ ਰਫਤਾਰ ਫੜੇਗਾ ਮਾਨਸੂਨ; ਜਾਣੋ ਮੌਸਮ ਦਾ ਹਾਲ

ਅੱਜ ਪੰਜਾਬ ਬੰਦ ਦੌਰਾਨ ਸਕੂਲ ਰਹਿਣਗੇ ਬੰਦ? ਜਥੇਬੰਦੀਆਂ ਨੇ ਕਰ'ਤਾ ਵੱਡਾ ਐਲਾਨ

ਅੱਜ ਪੰਜਾਬ ਬੰਦ ਦੌਰਾਨ ਸਕੂਲ ਰਹਿਣਗੇ ਬੰਦ? ਜਥੇਬੰਦੀਆਂ ਨੇ ਕਰ'ਤਾ ਵੱਡਾ ਐਲਾਨ

ਕਿੰਨੀਆਂ ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਕੀ ਚੱਲ ਰਿਹਾ ਡੀਜ਼ਲ ਦਾ ਭਾਅ, ਜਾਣੋ ਤਾਜ਼ਾ ਅਪਡੇਟ

ਕਿੰਨੀਆਂ ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਕੀ ਚੱਲ ਰਿਹਾ ਡੀਜ਼ਲ ਦਾ ਭਾਅ, ਜਾਣੋ ਤਾਜ਼ਾ ਅਪਡੇਟ