ਲੰਡਨ: ਕੋਰੋਨਾਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਦੂਜੀ ਅਧਿਕਾਰਿਕ ਨਿਵਾਸ ਛੱਡ ਕੇ ਵਿੰਡਸਰ ਕੈਸਲ ਚਲੀ ਗਈ ਹੈ। ਮਹਾਰਾਣੀ ਨੇ ਇਹ ਕਦਮ ਦੇਸ਼ ‘ਚ ਕੋਰੋਨਾਵਾਇਰਸ ਨਾਲ ਕਰੀਬ 35 ਲੋਕਾਂ ਦੀ ਮੌਤ ਤੋਂ ਬਾਅਦ ਚੁੱਕਿਆ ਹੈ। ਇੱਥੇ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੱਖ ਰੱਖਣ ਲਈ ਕਿਹਾ ਗਿਆ ਹੈ। ਆਉਣ ਵਾਲੇ ਦਿਨਾਂ ‘ਚ 93 ਸਾਲਾਂ ਮਹਾਰਾਣੀ ਤੇ ਉਨ੍ਹਾਂ ਦੇ 98 ਸਾਲਾਂ ਪਤੀ ਪ੍ਰਿੰਸ ਫਿਲਿਪ ਨੂੰ ਨੌਰਫਾਲਕ ਸਥਿਤ ਸ਼ਾਹੀ ਸੈਂਡਿਘਮ ‘ਚ ਵੱਖ ਰੱਖੇ ਜਾਣ ਦੀ ਸੰਭਾਵਨਾ ਹੈ। ਬ੍ਰਿਟੇਨ ‘ਚ 1,140 ਤੋਂ ਵੱਧ ਲੋਕਾਂ ਦੇ ਸੰਕਰਮਿਤ ਹੋਣ ਤੋਂ ਬਾਅਦ ਸਖਤ ਕਦਮ ਚੁੱਕੇ ਜਾ ਰਹੇ ਹਨ।


ਇਹ ਵੀ ਪੜ੍ਹੋ:

ਬਕਿੰਘਮ ਪੈਲੇਸ ਦਾ ਇਤਿਹਾਸ:
ਬਕਿੰਘਮ ਪੈਲੇਸ ਸ਼ਾਹੀ ਪਰਿਵਾਰ ਦਾ ਨਿਵਾਸ ਅਸਥਾਨ ਹੈ। ਪੈਲੇਸ ਦਾ ਨਿਰਮਾਣ 1703 ‘ਚ ਕੀਤਾ ਗਿਆ ਸੀ। ਇਹ ਸੇਂਟ ਜੇਮਜ਼ ਤੇ ਗ੍ਰੀਨ ਪਾਰਕ ਦੇ ਕੋਨੇ ‘ਤੇ ਵੈਸਟਮਿੰਸਟਰ ਖੇਤਰ ‘ਚ ਮੌਜੂਦ ਹੈ। ਸ਼ਾਹੀ ਪਰਿਵਾਰ ਲੰਡਨ ‘ਚ ਬਕਿੰਘਮ ਪੈਲੇਸ ਲਈ ਹੀ ਜਾਣਿਆ ਜਾਂਦਾ ਹੈ। 1762 ‘ਚ ਅੰਗਰੇਜ਼ੀ ਕਿੰਗ ਜਾਰਜ ਨੇ ਬਕਿੰਘਮ ਪੈਲੇਸ ਆਪਣੀ ਤੀਸਰੀ ਪਤਨੀ ਲਈ ਖਰੀਦਿਆ ਸੀ।

ਇਹ ਵੀ ਪੜ੍ਹੋ:

ਕੋਰੋਨਾਵਾਇਰਸ ਨਾਲ ਜੰਗ ਲਈ ਕੇਜਰੀਵਾਲ ਨੇ ਕੀਤਾ ਵੱਡਾ ਐਲਾਨ