ਪਵਨਪ੍ਰੀਤ ਕੌਰ ਦੀ ਰਿਪੋਰਟ


ਚੰਡੀਗੜ੍ਹ: ਸ੍ਰੀ ਨਾਂਦੇੜ ਸਾਹਿਬ ਤੋਂ ਸੰਗਤਾਂ ਪਰਤਣ ਤੋਂ ਬਾਅਦ ਪੰਜਾਬ 'ਚ ਇੱਕਦਮ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਗਈ ਸੀ ਪਰ ਹੁਣ ਪੰਜਾਬ ਲਈ ਕੁਝ ਰਾਹਤ ਮਿਲਦੀ ਨਜ਼ਰ ਆ ਰਹੀ ਹੈ।


ਕੁੱਲ ਮਰੀਜ਼ਾਂ ‘ਚੋਂ 82% ਠੀਕ ਹੋ ਚੁੱਕੇ ਹਨ। 17% ਮਰੀਜ਼ ਦਾਖਲ ਹਨ। 1.93% ਲੋਕਾਂ ਦੀ ਮੌਤ ਹੋ ਚੁਕੀ ਹੈ।

ਇਨ੍ਹਾਂ ‘ਚੋਂ ਕਈ ਹੋਰ ਸੂਬਿਆਂ ਦੇ ਹਨ ਜੋ ਪੰਜਾਬ ‘ਚ ਸੰਕਰਮਿਤ ਹੋਏ ਹਨ। 2068 ਮਰੀਜ਼ਾਂ ‘ਚੋਂ 1714 ਮਰੀਜ਼ ਠੀਕ ਹੋ ਚੁੱਕੇ ਹਨ। 40 ਦੀ ਮੌਤ ਹੋ ਗਈ ਹੈ।

ਚਾਰ ਜ਼ਿਲ੍ਹਿਆਂ ਪਠਾਨਕੋਟ, ਬਰਨਾਲਾ, ਫਿਰੋਜ਼ਪੁਰ ਅਤੇ ਤਰਨਤਾਰਨ ਵਿੱਚ ਕੋਈ ਸਰਗਰਮ ਕੇਸ ਨਹੀਂ ਹੈ। 9 ਜ਼ਿਲ੍ਹਿਆਂ ਕਪੂਰਥਲਾ, ਬਠਿੰਡਾ, ਫਾਜ਼ਿਲਕਾ, ਮੋਗਾ, ਸੰਗਰੂਰ, ਹੁਸ਼ਿਆਰਪੁਰ, ਮੁਹਾਲੀ, ਅੰਮ੍ਰਿਤਸਰ, ਗੁਰਦਾਸਪੁਰ ਵਿੱਚ 1 ਤੋਂ 5 ਸਰਗਰਮ ਕੇਸ ਹਨ। 9 ਜ਼ਿਲ੍ਹਿਆਂ ਜਲੰਧਰ, ਲੁਧਿਆਣਾ, ਪਟਿਆਲਾ, ਨਵਾਂਸ਼ਹਿਰ, ਮੁਕਤਸਰ, ਰੋਪੜ, ਫਤਿਹਗੜ ਸਾਹਿਬ, ਮਾਨਸਾ, ਫਰੀਦਕੋਟ ਵਿੱਚ 6 ਤੋਂ 90 ਸਰਗਰਮ ਕੇਸ ਹਨ।

ਕੋਰੋਨਾ ਦੇ ਕਹਿਰ 'ਚ ਪੰਜਾਬੀਆਂ ਨੂੰ ਲੱਗੇਗਾ ਵੱਡਾ ਝਟਕਾ

ਉਧਰ ਐਤਵਾਰ ਨੂੰ ਸੂਬੇ ‘ਚ 38 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਸੰਕਰਮਿਤ ਲੋਕਾਂ ਦੀ ਗਿਣਤੀ 2069 ਹੋ ਗਈ ਹੈ। ਇੱਕ ਬੱਚੇ ਦੀ ਮੌਤ ਹੋ ਗਈ। ਲੁਧਿਆਣਾ ਦੇ 6 ਸਾਲਾ ਬੱਚੇ ਦੀ ਚੰਡੀਗੜ੍ਹ ਪੀਜੀਆਈ ਵਿਖੇ ਮੌਤ ਹੋਈ ਹੈ। ਐਤਵਾਰ ਨੂੰ ਲੁਧਿਆਣਾ ਵਿੱਚ 23, ਨਵਾਂ ਸ਼ਹਿਰ ਵਿੱਚ 5, ਫਰੀਦਕੋਟ ਵਿੱਚ 4, ਅੰਮ੍ਰਿਤਸਰ ਅਤੇ ਜਲੰਧਰ ਵਿੱਚ 3-3 ਕੇਸ ਦਰਜ ਕੀਤੇ ਗਏ। ਜਲੰਧਰ, ਅੰਮ੍ਰਿਤਸਰ ਤੇ ਨਵਾਂ ਸ਼ਹਿਰ ਵਿਚ ਵਿਦੇਸ਼ਾਂ ਤੋਂ ਪਰਤੇ 7 ਐਨਆਰਆਈਜ਼ ਸਮੇਤ 9 ਵਿਅਕਤੀ ਸੰਕਰਮਿਤ ਪਾਏ ਗਏ। ਫਰੀਦਕੋਟ ਦੀਆਂ ਵੀ 4 ਸਕਾਰਾਤਮਕ ਰਿਪੋਰਟਾਂ ਹਨ। ਇਸ ਦੇ ਨਾਲ ਹੀ ਐਤਵਾਰ ਨੂੰ ਕਈ ਜ਼ਿਲ੍ਹਿਆਂ ‘ਚ ਬਹੁਤ ਘੱਟ ਸੈਂਪਲਿੰਗ ਕੀਤੀ ਗਈ।

ਪੰਜਾਬ ‘ਚ ਅੱਜ ਤੋਂ ਕੀ-ਕੀ ਖੁੱਲ੍ਹੇਗਾ, ਕੀ ਰਹੇਗਾ ਬੰਦ? ਦੇਖੋ ਪੂਰੀ ਸੂਚੀ

ਲੁਧਿਆਣਾ ਸਿਵਲ ਹਸਪਤਾਲ ਵਿਖੇ ਐਤਵਾਰ ਨੂੰ 2 ਕਲਾਸ ਫੋਰ ਕਰਮਚਾਰੀ ਸਕਾਰਾਤਮਕ ਪਾਏ ਗਏ। ਇਸ ‘ਚ 1 ਔਰਤ ਤੇ 1 ਮਰਦ ਹੈ। ਇਹ ਔਰਤ ਮਦਰ ਚਾਈਲਡ ਹਸਪਤਾਲ ਦੀ ਨਰਸਰੀ ਵਿੱਚ ਨੌਕਰੀ ਕਰਦੀ ਹੈ। ਇਸ ਤੋਂ ਇਲਾਵਾ 13 ਆਰਪੀਐਫ ਦੇ ਜਵਾਨ, 2 ਰੇਲਵੇ ਕਲੋਨੀ ਕਰਮਚਾਰੀ ਤੇ 6 ਹੋਰ ਵੀ ਸੰਕਰਮਿਤ ਪਾਏ ਗਏ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ