ਪਣਜੀ: ਗੋਆ ਸਰਕਾਰ ਇਕ ਵਿਸ਼ੇਸ਼ ਮੁਹਿੰਮ ਤਹਿਤ ਸੂਬੇ ਦੇ 3.5 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ 32 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ 'ਤੇ ਪਿਆਜ਼ ਮੁਹੱਈਆ ਕਰਵਾਏਗੀ। ਇਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਸ ਦਈਏ ਕਿ ਪਿਆਜ਼ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਤੋਂ ਬਾਅਦ ਗੋਆ ਰਾਜ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਲੋਕਾਂ ਨੂੰ ਰਿਆਇਤੀ ਦਰ ‘ਤੇ ਪਿਆਜ਼ ਮੁਹੱਈਆ ਕਰਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ।


ਹੁਣ ਹਰ ਥਾਂ ਇੱਕ ਭਾਅ 'ਤੇ ਮਿਲੇਗਾ ਸੋਨਾ, ਜ਼ੋਰ ਫੜ੍ਹ ਰਹੀ 'ਵਨ ਨੇਸ਼ਨ, ਵਨ ਗੋਲਡ ਪ੍ਰਾਈਸ' ਮੁਹਿੰਮ


ਰਾਜ ਦੇ ਸਿਵਲ ਸਪਲਾਈ ਵਿਭਾਗ ਦੇ ਡਾਇਰੈਕਟਰ ਸਿੱਧੀਵਿਨਾਇਕ ਨਾਇਕ ਨੇ ਕਿਹਾ, "ਗੋਆ ਸਰਕਾਰ ਨੇ ਨਾਸਿਕ ਦੀ ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮਾਰਕੀਟਿੰਗ ਫੈਡਰੇਸ਼ਨ (ਨਾਫੇਡ) ਤੋਂ 1,045 ਮੀਟ੍ਰਿਕ ਟਨ ਪਿਆਜ਼ ਖਰੀਦਣ ਦੇ ਆਦੇਸ਼ ਦਿੱਤੇ ਹਨ ਅਤੇ ਰਾਸ਼ਨ ਕਾਰਡ ਧਾਰਕਾਂ ਨੂੰ ਸਪਲਾਈ ਕੀਤੀ ਜਾਵੇਗੀ।" ਅਧਿਕਾਰੀ ਨੇ ਦੱਸਿਆ ਕਿ ਕੁਲ 3.5 ਕਿਲੋਗ੍ਰਾਮ ਰਾਸ਼ਨ ਕਾਰਡ ਧਾਰਕਾਂ ਨੂੰ 32 ਰੁਪਏ ਪ੍ਰਤੀ ਕਿੱਲੋ ਦੀ ਦਰ ਨਾਲ ਤਿੰਨ ਕਿਲੋ ਪਿਆਜ਼ ਮੁਹੱਈਆ ਕਰਵਾਏ ਜਾਣਗੇ ਅਤੇ ਰਾਜ ਭਰ 'ਚ ਇਕ ਵਿਸ਼ੇਸ਼ ਮੁਹਿੰਮ ਤਹਿਤ ਪਿਆਜ਼ ਵਾਜਬ ਭਾਅ ਦੀਆਂ ਦੁਕਾਨਾਂ 'ਤੇ ਵੇਚੇ ਜਾਣਗੇ।


ਡਿੱਗਦਾ ਹੀ ਜਾ ਰਿਹਾ ਰੁਪਿਆ, ਏਸ਼ਿਆਈ ਦੇਸ਼ਾਂ ਦੀ ਕਰੰਸੀ 'ਚ ਸਭ ਤੋਂ ਖਰਾਬ ਪ੍ਰਦਸ਼ਨ


ਦਿੱਲੀ ਦੀਆਂ ਵੱਡੀਆਂ ਥੋਕ ਮੰਡੀਆਂ 'ਚ ਪਿਆਜ਼ 60 ਰੁਪਏ ਪ੍ਰਤੀ ਕਿੱਲੋ ਵਿਕ ਰਹੀ ਹੈ। ਪਿਆਜ਼ ਵਪਾਰੀਆਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ ਪਿਆਜ਼ ਦੀ ਫਸਲ ਵਿਗੜ ਗਈ ਹੈ। ਇਸ ਕਾਰਨ ਪਿਆਜ਼ ਮੰਡੀਆਂ 'ਚ ਨਹੀਂ ਪਹੁੰਚ ਸਕਿਆ ਅਤੇ ਕੀਮਤਾਂ 'ਚ ਭਾਰੀ ਵਾਧਾ ਹੋਇਆ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ