Education Loan Information:
Calculate Education Loan EMIਪੰਜਾਬੀ ਸਾਹਿਤ ਜਗਤ ਨੂੰ ਸਦਮਾ! ਨਹੀਂ ਰਹੇ ਦਲੀਪ ਕੌਰ ਟਿਵਾਣਾ
ਏਬੀਪੀ ਸਾਂਝਾ | 31 Jan 2020 04:49 PM (IST)
ਪੰਜਾਬੀ ਸਾਹਿਤ ਜਗਤ ਨੂੰ ਵੱਡਾ ਸਦਮਾ ਲੱਗਿਆ ਹੈ। 31 ਜਨਵਰੀ ਸ਼ੁੱਕਰਵਾਰ ਨੂੰ ਸਾਹਿਤਕਾਰ ਦਲੀਪ ਕੌਰ ਟਿਵਾਣਾ ਦਾ ਅਕਾਲ ਚਲਾਣਾ ਹੋ ਗਿਆ। ਉਨ੍ਹਾਂ ਨੂੰ ਸਾਹਿਤ ਅਕਾਦਮੀ ਐਵਾਰਡ ਨਾਲ ਸਮਾਨਿਤ ਕੀਤਾ ਗਿਆ ਸੀ।
ਚੰਡੀਗੜ੍ਹ: ਪੰਜਾਬੀ ਸਾਹਿਤ ਜਗਤ ਨੂੰ ਵੱਡਾ ਸਦਮਾ ਲੱਗਿਆ ਹੈ। 31 ਜਨਵਰੀ ਸ਼ੁੱਕਰਵਾਰ ਨੂੰ ਸਾਹਿਤਕਾਰ ਦਲੀਪ ਕੌਰ ਟਿਵਾਣਾ ਦਾ ਅਕਾਲ ਚਲਾਣਾ ਹੋ ਗਿਆ। ਉਨ੍ਹਾਂ ਨੂੰ ਸਾਹਿਤ ਅਕਾਦਮੀ ਐਵਾਰਡ ਨਾਲ ਸਮਾਨਿਤ ਕੀਤਾ ਗਿਆ ਸੀ। ਸਿਰਫ ਇਹੀ ਨਹੀਂ ਉਨ੍ਹਾਂ ਨੂੰ 2004 'ਚ ਪਦਮਸ੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ ਪਰ ਦਲੀਪ ਕੌਰ ਨੇ ਵਧ ਰਹੇ ਫਿਰਕੂ ਦੰਗਿਆਂ ਦੇ ਦਬਾਅ ਕਰਕੇ 2015 'ਚ ਪਦਮਸ੍ਰੀ ਵਾਪਸ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਦੀ ਕਾਫੀ ਸਮੇਂ ਤੋਂ ਸਿਹਤ ਠੀਕ ਨਹੀਂ ਚਲ ਰਹੀ ਸੀ। ਉਨ੍ਹਾਂ ਦਾ ਇਲਾਜ਼ ਮੁਹਾਲੀ ਦੇ ਛੇ ਫੇਸ ਦੇ ਪ੍ਰਾਈਵੇਟ ਹਸਪਤਾਲ 'ਚ ਚਲ ਰਿਹਾ ਸੀ। ਜਿਨ੍ਹਾਂ ਦਾ ਇਲਾਜ ਦਾ ਖ਼ਰਚ ਪੰਜਾਬ ਸਰਕਾਰ ਨੇ ਚੁੱਕਣ ਦਾ ਐਲਾਨ ਕੀਤਾ ਸੀ।