ਅੰਮ੍ਰਿਤਸਰ: ਦਿੱਲੀ ਦੀ ਸਰਹੱਦ 'ਤੇ ਵਿਰੋਧ ਕਰ ਰਹੇ ਕਿਸਾਨਾਂ ਨੂੰ ਕਈ ਸੰਗਠਨਾਂ ਦਾ ਸਮਰਥਨ ਮਿਲ ਰਿਹਾ ਹੈ। ਕਿਸਾਨੀ ਲਹਿਰ ਨੂੰ ਹੁਣ ਦੁਸ਼ਮਣਾਂ ਦੇ ਦੰਦ ਖੱਟੇ ਕਰਨ ਵਾਲੇ ਰਿਟਾਇਰਡ ਫੌਜੀਆਂ ਦਾ ਸਮਰਥਨ ਵੀ ਮਿਲ ਗਿਆ ਹੈ। ਅੱਜ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਤੋਂ ਸਾਬਕਾ ਸੈਨਿਕਾਂ ਦਾ ਇੱਕ ਸਮੂਹ, ਦਿੱਲੀ ਲਈ ਰਵਾਨਾ ਹੋਇਆ।

ਕਿਸਾਨੀ ਅੰਦੋਲਨ ਭੱਖਦਾ ਦੇਖ ਪੀਐਮ ਮੋਦੀ ਦਾ ਐਕਸ਼ਨ, ਕੱਲ੍ਹ ਕਿਸਾਨਾਂ ਨੂੰ ਕਰਨਗੇ ਸੰਬੋਧਨ

ਇਸ ਸਮੂਹ ਵਿੱਚ ਲਗਭਗ 100 ਸਾਬਕਾ ਸੈਨਿਕ ਸ਼ਾਮਲ ਹਨ, ਜੋ ਖੇਤੀਬਾੜੀ ਕਾਨੂੰਨਾਂ ਵਿਰੁੱਧ ਧਰਨੇ ‘ਤੇ ਬੈਠੇ ਕਿਸਾਨਾਂ ਦੀ ਸਹਾਇਤਾ ਲਈ ਦਿੱਲੀ ਜਾ ਰਹੇ ਹਨ। ਇਸ ਦਰਮਿਆਨ ਰਸਤੇ ਵਿੱਚ ਹੋਰ ਸਬਕ ਫੌਜੀ ਜਥੇ 'ਚ ਸ਼ਾਮਲ ਹੋਣਗੇ। ਰਿਟਾਇਰਡ ਫੌਜੀਆਂ ਨੇ ਕਿਹਾ ਕਿ ਇਸ ਤੋਂ ਵੱਡਾ ਮੰਦਭਾਗਾ ਹੋਰ ਕੀ ਹੋ ਸਕਦਾ ਹੈ ਕਿ ਦੇਸ਼ ਦੇ ਨੌਜਵਾਨ ਤੇ ਕਿਸਾਨ ਸੜਕਾਂ 'ਤੇ ਹਨ।

ਕਿਸਾਨ ਅੰਦੋਲਨ ਲਈ ਵਿਦੇਸ਼ਾਂ 'ਚੋਂ ਫੰਡਾਂ ਦਾ ਹੜ੍ਹ, ਹਰ ਕੋਈ ਪਾ ਰਿਹਾ ਵਧ-ਚੜ੍ਹ ਕੇ ਯੋਗਦਾਨ

ਉਨ੍ਹਾਂ ਕਿਹਾ ਜਦੋਂ ਦੇਸ਼ ਮੁਸ਼ਕਲ ਸਮਿਆਂ ਵਿੱਚ ਹੁੰਦਾ ਹੈ, ਤਾਂ ਦੇਸ਼ ਦੇ ਸਿਪਾਹੀ ਹਮੇਸ਼ਾਂ ਅੱਗੇ ਆਉਂਦੇ ਹਨ ਤੇ ਸਰਹੱਦ 'ਤੇ ਉਨ੍ਹਾਂ ਦੀ ਰੱਖਿਆ ਕਰਦੇ ਹਨ। ਉਨ੍ਹਾਂ ਦੇਸ਼ ਲਈ ਗੋਲੀਆਂ ਖਾਦੀਆਂ ਹਨ ਤੇ ਅੱਜ ਉਹ ਕਿਸਾਨਾਂ ਲਈ ਦਿੱਲੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਉਹ ਡੇਢ ਲੱਖ ਦਾ ਦੁੱਧ ਅਤੇ ਇੱਹ ਡਸਟਬਿਨ ਦਾ ਟਰੱਕ ਅਤੇ ਤਿੰਨ ਲੱਖ ਰੁਪਏ ਖਾਲਸਾ ਏਡ ਨੂੰ ਦੇਣਗੇ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ