ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਕੱਲ੍ਹ ਕਿਸਾਨ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਵਿੱਚ 27 ਸਾਲਾ ਨਵਰੀਤ ਸਿੰਘ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨਵਰੀਤ ਸਿੰਘ ਤਿੰਨ ਦਿਨ ਪਹਿਲਾਂ ਹੀ ਆਸਟਰੇਲੀਆ ਤੋਂ ਭਾਰਤ ਆਇਆ ਸੀ। ਨਵਰੀਤ ਉੱਥੇ ਪੜ੍ਹ ਰਿਹਾ ਸੀ। ਇੰਨਾ ਹੀ ਨਹੀਂ, ਨਵਰੀਤ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਨਵਰੀਤ ਦੇ ਟਰੈਕਟਰ ਪਰੇਡ 'ਚ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਦਿੱਲੀ ਹਿੰਸਾ 'ਚੋਂ ਸਾਹਮਣੇ ਆਈ ਕਿਸਾਨਾਂ ਦੀ ਇੱਕ ਹੋਰ ਖੂਬਸੂਰਤ ਤਸਵੀਰ, ਦੇਖੋ ਪੂਰੀ ਵੀਡੀਓ
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਅਨੁਸਾਰ ਨਵਰੀਤ ਸਿੰਘ ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਦੇ ਦਿਬਦੀਬਾ ਪਿੰਡ ਦਾ ਰਹਿਣ ਵਾਲਾ ਸੀ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਵਰੀਤ ਸਿੰਘ ਕੁਝ ਲੋਕਾਂ ਨਾਲ ਦਿੱਲੀ ਗਿਆ ਸੀ ਜੋ ਪਿੰਡ ਤੋਂ ਕਿਸਾਨ ਟਰੈਕਟਰ ਪਰੇਡ 'ਚ ਸ਼ਾਮਲ ਹੋਣ ਜਾ ਰਹੇ ਸੀ।
ਦਿੱਲੀ ਤੋਂ ਪਰਤ ਰਹੇ ਕਿਸਾਨ ਬੋਲੇ, ਅੰਦੋਲਨ ਸ਼ਾਂਤਮਈ ਤੇ ਚੱਲਦਾ ਰਹੇਗਾ
ਅਧਿਕਾਰੀ ਨੇ ਕਿਹਾ ਕਿ ਜਦੋਂ ਰੈਲੀ ਦੌਰਾਨ ਹਿੰਸਾ ਭੜਕ ਰਹੀ ਸੀ ਤਾਂ ਕੁਝ ਲੋਕ ਗਲਤ ਤੇ ਤੇਜ਼ ਰਫਤਾਰ ਨਾਲ ਟਰੈਕਟਰ ਚਲਾ ਰਹੇ ਸੀ। ਅਸੀਂ ਇੱਕ ਟਰੈਕਟਰ ਨੂੰ ਤੇਜ਼ ਰਫਤਾਰ ਨਾਲ ਬੈਰੀਕੇਡਿੰਗ ਵਿੱਚ ਟਕਰਾਉਂਦਿਆਂ ਵੇਖਿਆ ਤੇ ਉਹ ਪਲਟ ਗਿਆ। ਇਸ ਤੋਂ ਬਾਅਦ, ਜਦੋਂ ਪੁਲਿਸ ਉੱਥੇ ਪਹੁੰਚੀ, ਵੇਖਿਆ ਕਿ ਆਦਮੀ ਦੀ ਸਿਰ 'ਚ ਸੱਟ ਲੱਗਣ ਕਾਰਨ ਮੌਤ ਹੋ ਗਈ।
ਅਜੇ 3 ਦਿਨ ਪਹਿਲਾਂ ਆਸਟਰੇਲੀਆ ਤੋਂ ਪਰਤਿਆ ਸੀ ਦਿੱਲੀ ਹਿੰਸਾ 'ਚ ਮਰਿਆ ਨਵਰੀਤ, ਪਰਿਵਾਰ ਨੂੰ ਨਹੀਂ ਪਤਾ ਸੀ ਇਹ ਗੱਲ
ਏਬੀਪੀ ਸਾਂਝਾ
Updated at:
27 Jan 2021 03:50 PM (IST)
ਰਾਜਧਾਨੀ ਦਿੱਲੀ ਵਿੱਚ ਕੱਲ੍ਹ ਕਿਸਾਨ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਵਿੱਚ 27 ਸਾਲਾ ਨਵਰੀਤ ਸਿੰਘ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨਵਰੀਤ ਸਿੰਘ ਤਿੰਨ ਦਿਨ ਪਹਿਲਾਂ ਹੀ ਆਸਟਰੇਲੀਆ ਤੋਂ ਭਾਰਤ ਆਇਆ ਸੀ। ਨਵਰੀਤ ਉੱਥੇ ਪੜ੍ਹ ਰਿਹਾ ਸੀ।
- - - - - - - - - Advertisement - - - - - - - - -