ਨਵੀਂ ਦਿੱਲੀ: ਨਿਰਭਿਆ ਦੇ ਚਾਰਾਂ ਦੋਸ਼ੀਆਂ ਨੂੰ 20 ਮਾਰਚ ਦੀ ਸਵੇਰ 5:30 ਵਜੇ ਫਾਂਸੀ ਦਿੱਤੀ ਜਾਣੀ ਹੈ। ਇਸ ਤੋਂ ਬਚਣ ਲਈ ਸਾਰੇ ਦੋਸ਼ੀ ਵੱਖ-ਵੱਖ ਕਨੂੰਨੀ ਦਾਅਪੇਚ ਇਸਤੇਮਾਲ ਕਰ ਰਹੇ  ਹਨ। ਇਸੇ ਦਰਮਿਆਨ ਹੁਣ ਦੋਸ਼ੀ ਮੁਕੇਸ਼ ਦੇ ਵਕੀਲ ਨੇ ਦਿੱਲੀ ਦੀ ਇੱਕ ਅਦਾਲਤ ‘ਚ ਅਪੀਲ ਦਾਇਰ ਕੀਤੀ ਹੈ। ਇਸ ‘ਚ ਕਿਹਾ ਗਿਆ ਹੈ ਕਿ ਮੁਕੇਸ਼ ਤਾਂ ਘਟਨਾ ਵਾਲੀ ਥਾਂ ‘ਤੇ ਮੌਜੂਦ ਹੀ ਨਹੀਂ ਸੀ।


ਵਕੀਲ ਦਾ ਇਹ ਵੀ ਇਲਜ਼ਾਮ ਹੈ ਕਿ ਮੁਕੇਸ਼ ‘ਤੇ ਜੇਲ੍ਹ ‘ਚ ਤਸ਼ਦੱਦ ਢਾਹੇ ਜਾ ਰਹੇ ਹਨ। ਮੁਕੇਸ਼ ਦੇ ਵਕੀਲ ਨੇ ਦਾਅਵਾ ਕੀਤਾ ਕਿ ਮੁਕੇਸ਼ ਨੂੰ 17 ਦਸੰਬਰ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਅਪਰਾਧ ਦੇ ਸਮੇਂ ਉਹ ਘਟਨਾ ਵਾਲੀ ਥਾਂ ‘ਤੇ ਮੌਜੂਦ ਨਹੀਂ ਸੀ। ਅਪੀਲ ‘ਚ ਇਹ ਵੀ ਆਰੋਪ ਨੇ ਕਿ ਮੁਕੇਸ਼ ‘ਤੇ ਤਿਹਾੜ ਜੇਲ੍ਹ ‘ਚ ਟਾਰਚਰ ਵੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ਨਿਰਭਿਆ ਦੇ ਦੋਸ਼ੀਆਂ ਦੀ ਨਵੀਂ ਚਾਲ, ਫਾਂਸੀ ਤੋਂ ਬਚਣ ਲਈ ਕੌਮਾਂਤਰੀ ਦਾਅ

ਇਸ ਮਹੀਨੇ ਦੀ ਸ਼ੁਰੂਆਤ ‘ਚ ਦਿੱਲੀ ਕੋਰਟ ਨੇ ਚਾਰਾਂ ਦੋਸ਼ੀਆਂ ਨੂੰ 20 ਮਾਰਚ ਦੀ ਸਵੇਰ 5:30 ਵਜੇ ਫਾਂਸੀ ਦੇਣ ਦਾ ਵਾਰੰਟ ਜਾਰੀ ਕੀਤਾ ਸੀ। ਇਸ ਤੋਂ ਪਹਿਲਾਂ ਤਿੰਨ ਵਾਰ ਫਾਂਸੀ ਟਲ ਚੁਕੀ ਹੈ।

ਇਹ ਵੀ ਪੜ੍ਹੋ:

ਹੁਣ ਫਾਂਸੀ ਚੜ੍ਹਨਗੇ ਨਿਰਭਿਆ ਦੇ ਦੋਸ਼ੀ, ਜਲਾਦ ਨੇ ਖਿੱਚੀ ਤਿਆਰੀ