Education Loan Information:
Calculate Education Loan EMIਚੰਡੀਗੜ੍ਹ ਦੇ ਸਕੂਲਾਂ ‘ਚ ਵੀ ਗਰਮੀ ਦੀਆਂ ਛੁੱਟੀਆਂ ਦਾ ਐਲਾਨ, ਸਰਕਾਰੀ ਸਕੂਲ 15 ਮਈ ਤੱਕ ਰਹਿਣਗੇ ਬੰਦ
ਏਬੀਪੀ ਸਾਂਝਾ | 14 Apr 2020 09:10 AM (IST)
ਚੰਡੀਗੜ੍ਹ ਦੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ‘ਚ 15 ਅਪਰੈਲ ਤੋਂ 15 ਮਈ ਤੱਕ ਇੱਕ ਮਹੀਨੇ ਲਈ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ।
ਸੰਕੇਤਕ ਤਸਵੀਰ
ਚੰਡੀਗੜ੍ਹ: ਇੱਥੇ ਦੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ‘ਚ 15 ਅਪਰੈਲ ਤੋਂ 15 ਮਈ ਤੱਕ ਇੱਕ ਮਹੀਨੇ ਲਈ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਚੰਡੀਗੜ੍ਹ ਸਿੱਖਿਆ ਡਾਇਰੈਕਟਰ ਰੁਬਿੰਦਰ ਜੀਤ ਸਿੰਘ ਬਰਾੜ ਨੇ ਸੋਮਵਾਰ ਨੂੰ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਛੁੱਟੀ ਦਾ ਐਲਾਨ ਕੀਤਾ। ਕੋਵਿਡ-19 ਤੋਂ ਬਚਾਅ ਹੋਣ ਕਾਰਨ ਬੱਚੇ ਪਹਿਲਾਂ ਹੀ ਛੁੱਟੀਆਂ 'ਤੇ ਸੀ। ਸਕੂਲਾਂ ‘ਚ ਸੈਸ਼ਨ ਇੱਕ ਅਪਰੈਲ ਤੋਂ ਸ਼ੁਰੂ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਵਿਭਾਗ ਨੇ ਇਹ ਯਕੀਨੀ ਬਣਾਉਣ ਲਈ ਆਨਲਾਈਨ ਕਲਾਸਾਂ ਦਾ ਸਹਾਰਾ ਲਿਆ ਹੈ ਤਾਂ ਜੋ ਬੱਚਿਆਂ ਦੀ ਪੜ੍ਹਾਈ ਦੇ ਦਿਨ ਖ਼ਰਾਬ ਨਾ ਹੋਣ। ਪਰ ਸਾਰੇ ਬੱਚਿਆਂ ਨਾਲ ਤਾਲਮੇਲ ਬਣਾਉਣਾ ਮੁਸ਼ਕਲ ਸੀ। ਇਸ ਤੋਂ ਇਲਾਵਾ ਲੌਕਡਾਊਨ ਹੋਣ ਕਾਰਨ ਬੱਚਿਆਂ ਕੋਲ ਸਟੇਸ਼ਨਰੀ ਅਤੇ ਕਿਤਾਬਾਂ ਵੀ ਨਹੀਂ ਸੀ। ਜਿਸ ਤੋਂ ਬਾਅਦ ਵਿਭਾਗ ਨੇ ਗਰਮੀਆਂ ਦੀਆਂ ਛੁੱਟੀਆਂ ਲੈਣ ਦਾ ਫੈਸਲਾ ਲਿਆ ਹੈ।