ਤਰਨ ਤਾਰਨ: ਪਿੰਡ ਗੰਡੀਵਿੰਡ ਸਰਾਂ ਵਿੱਚ ਸੱਤ ਸਾਲਾ ਬੱਚੀ ਨਵਜੀਤ ਕੌਰ ਨੂੰ ਅਗਵਾ ਕਰਕੇ ਭੇਦਭਰੀ ਹਾਲਤ ਵਿੱਚ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਨਵਜੀਤ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਦੁਪਹਿਰ ਸਮੇਂ ਉਸ ਦੀ ਪਤਨੀ ਹਵੇਲੀ ਵਿੱਚ ਪਾਥੀਆਂ ਪੱਥ ਰਹੀ ਸੀ। ਉਸ ਦੀ ਬੇਟੀ ਘਰ ਵਿੱਚ ਮੌਜੂਦ ਸੀ ਤੇ ਆਪਣੀ ਮਾਂ ਕੋਲ ਖੇਡਣ ਲਈ ਹਵੇਲੀ ਚਲੀ ਗਈ, ਪਰ ਜਦ ਉਹ ਵਾਪਸ ਨਹੀਂ ਆਈ ਤਾਂ ਉਨ੍ਹਾਂ ਉਸ ਦੀ ਕਾਫੀ ਭਾਲ ਕੀਤੀ।

ਇਸ ਤੋਂ ਬਾਅਦ ਵੀ ਉਸ ਦਾ ਕੁਝ ਨਹੀਂ ਪਤਾ ਚੱਲਿਆ। ਰਾਤ ਨੂੰ ਇੱਕ ਬੰਦ ਮਕਾਨ 'ਚ ਲੱਭਣ 'ਤੇ ਨਵਜੀਤ ਕੌਰ ਉਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ। ਉਸ ਦੇ ਹੱਥ ਪੈਰ ਰੱਸੀਆਂ ਨਾਲ ਬੰਨ੍ਹੇ ਹੋਏ ਸੀ। ਸਿਰ 'ਤੇ ਸੱਟ ਲੱਗੀ ਹੋਈ ਸੀ। ਉਨ੍ਹਾਂ ਵੱਲੋਂ ਨਵਜੀਤ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।

ਖੇਡਦੇ-ਖੇਡਦੇ ਡੂੰਘੇ ਟੋਏ 'ਚ ਡੁੱਬੇ ਦੋ ਬੱਚੇ, ਤੈਰਦੀਆਂ ਲਾਸ਼ਾਂ ਵੇਖ ਘਰਦਿਆਂ ਨੂੰ ਲੱਗਾ ਪਤਾ

ਮ੍ਰਿਤਕ ਦੇ ਪਿਤਾ ਨੇ ਨਵਜੀਤ ਦੇ ਕਾਤਲਾਂ ਨੂੰ ਲੱਭ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਵੱਲੋਂ ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ ਕਤਲ ਦਾ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉਸ ਦੀ ਲਾਸ਼ ਪੋਸਟਮਾਰਟਮ ਲਈ ਹਸਪਤਾਲ ਭੇਜੀ ਗਈ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ