ਖੇਡਦੇ-ਖੇਡਦੇ ਡੂੰਘੇ ਟੋਏ 'ਚ ਡੁੱਬੇ ਦੋ ਬੱਚੇ, ਤੈਰਦੀਆਂ ਲਾਸ਼ਾਂ ਵੇਖ ਘਰਦਿਆਂ ਨੂੰ ਲੱਗਾ ਪਤਾ
ਏਬੀਪੀ ਸਾਂਝਾ | 30 Jul 2020 03:33 PM (IST)
ਪਿੰਡ ਚੱਕ ਮੇਘਾ ਰਾਏ ਵਿਖੇ ਖੇਡਦੇ ਹੋਏ ਦੋ ਬੱਚਿਆਂ ਨਾਲ ਦਰਦਨਾਕ ਹਾਦਸਾ ਵਾਪਰਿਆ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਦੋਵੇਂ ਬੱਚੇ ਅਚਾਨਕ ਖੇਡਦੇ ਹੋਏ ਪਾਣੀ ਵਾਲੇ ਟੋਏ ਵਿੱਚ ਡੁੱਬ ਗਏ। ਮਾਸੂਮ ਬੱਚਿਆਂ ਦੀ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।
ਸੰਕੇਤਕ ਤਸਵੀਰ
ਫਿਰੋਜ਼ਪੁਰ: ਪਿੰਡ ਚੱਕ ਮੇਘਾ ਰਾਏ ਵਿਖੇ ਖੇਡਦੇ ਹੋਏ ਦੋ ਬੱਚਿਆਂ ਨਾਲ ਦਰਦਨਾਕ ਹਾਦਸਾ ਵਾਪਰਿਆ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਦੋਵੇਂ ਬੱਚੇ ਅਚਾਨਕ ਖੇਡਦੇ ਹੋਏ ਪਾਣੀ ਵਾਲੇ ਟੋਏ ਵਿੱਚ ਡੁੱਬ ਗਏ। ਮਾਸੂਮ ਬੱਚਿਆਂ ਦੀ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਕੋਰੋਨਾ ਵੈਕਸੀਨ ਬਣਾਉਣ 'ਚ ਰੂਸ ਨੇ ਮਾਰੀ ਬਾਜ਼ੀ! 10 ਅਗਸਤ ਨੂੰ ਹੋਏਗਾ ਵੱਡਾ ਐਲਾਨ ਗੁਰਲਾਲ ਸਿੰਘ (7) ਤੇ ਗੁਲਜਾਰ ਸਿੰਘ (5) ਦੋਵੇਂ ਮਾਸੂਮ ਬੱਚੇ ਖੇਡਦੇ ਖੇਡਦੇ ਘਰ ਦੇ ਨਜ਼ਦੀਕ ਲਗਪਗ ਚਾਰ ਪੰਜ ਫੁੱਟ ਡੂੰਘੇ ਟੋਏ ਵਿੱਚ ਪੈਰ ਫਿਸਲਣ ਨਾਲ ਡਿੱਗ ਗਏ। ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਉਸ ਵੇਲੇ ਪਤਾ ਚੱਲਿਆ ਜਦ 20-25 ਮਿੰਟ ਬਾਅਦ ਕਿਸੇ ਰਾਹ ਲੰਘਦੇ ਹੋਏ ਵਿਅਕਤੀ ਨੇ ਬੱਚੇ ਦੀ ਤੈਰਦੀ ਹੋਈ ਲਾਸ਼ ਦੇਖੀ। ਸਰਹੱਦ 'ਤੇ ਭਾਰਤੀ ਜਵਾਨਾਂ 'ਤੇ ਵੱਡਾ ਹਮਲਾ, ਤਿੰਨ ਸ਼ਹੀਦ, ਪੰਜ ਜ਼ਖ਼ਮੀ ਰੌਲਾ ਸੁਣ ਕੇ ਇਕੱਠੇ ਲੋਕਾਂ ਨੇ ਜਦੋਂ ਦੂਸਰੇ ਬੱਚੇ ਨੂੰ ਵੀ ਬਾਹਰ ਕੱਢਿਆ ਤਾਂ ਉਸ ਦੀ ਵੀ ਮੌਤ ਹੋ ਚੁੱਕੀ ਸੀ। ਦੋਵੇਂ ਮ੍ਰਿਤਕ ਬੱਚੇ ਚਾਚੇ-ਤਾਏ ਦੇ ਪੁੱਤਰ ਹਨ।