ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ(Punjab School Education) ਵਿਭਾਗ ਅਧੀਨ ਸਰਵ ਸਿੱਖਿਆ ਅਭਿਆਨ (Sarva Shiksha Abhiyan) ਤਹਿਤ ਮਾਸਟਰ / ਮਿਸਟਰੈਸ ਕੈਡਰ ਦੀਆਂ 2182 ਅਸਾਮੀਆਂ ਹਨ। ਇਨ੍ਹਾਂ ਅਸਾਮੀਆਂ ਲਈ ਬਿਨੈ ਕਰਨ ਦੀ ਆਖ਼ਰੀ ਤਰੀਕ ਹੁਣ 5 ਮਈ ਤੱਕ ਵਧਾ ਦਿੱਤੀ ਗਈ ਹੈ। ਇਸ ਸਥਿਤੀ ‘ਚ ਜੇ ਤੁਸੀਂ ਹੁਣ ਤੱਕ ਸਰਵ ਸਿੱਖਿਆ ਅਭਿਆਨ ਮਾਸਟਰ ਭਰਤੀ 2020 (Teacher Recruitment 2020) ਲਈ ਅਰਜ਼ੀ ਨਹੀਂ ਦਿੱਤੀ ਹੈ, ਤਾਂ ਤੁਸੀਂ ਅਧਿਕਾਰਤ ਵੈਬਸਾਈਟ educationrecruitmentboard.com ‘ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹੋ। ਅਰਜ਼ੀ ਦੀ ਪ੍ਰਕਿਰਿਆ 2 ਮਾਰਚ ਨੂੰ ਸ਼ੁਰੂ ਹੋਈ ਸੀ।

ਅਧਿਆਪਕਾਂ ਦੀ ਭਰਤੀ ਗਣਿਤ, ਵਿਗਿਆਨ, ਹਿੰਦੀ, ਅੰਗਰੇਜ਼ੀ, ਸਮਾਜਿਕ ਵਿਗਿਆਨ ਅਤੇ ਪੰਜਾਬ ਦੀਆਂ ਭਾਸ਼ਾਵਾਂ ‘ਚ ਪੜ੍ਹਾਉਣ ਦੇ ਕੰਮ ਲਈ ਕੀਤੀ ਜਾਵੇਗੀ।

ਪੋਸਟਾਂ ਅਤੇ ਅਸਾਮੀਆਂ: ਮਾਸਟਰ ਕੇਡਰ – 2182ਪੋਸਟ

ਅੰਗਰੇਜ਼ੀ - 880 ਪੋਸਟਾਂ

ਵਿਗਿਆਨ - 700 ਪੋਸਟਾਂ

ਗਣਿਤ - 450 ਪੋਸਟਾਂ

ਪੰਜਾਬੀ - 60 ਪੋਸਟਾਂ

ਸੋਸ਼ਲ ਸਟੱਡੀਜ਼ - 52 ਪੋਸਟਾਂ

ਹਿੰਦੀ - 40 ਪੋਸਟਾਂ

ਉਮਰ ਸੀਮਾ - 18 ਸਾਲ ਤੋਂ 37 ਸਾਲ

ਅਰਜ਼ੀ ਦੀ ਫੀਸ:

ਜਨਰਲ ਅਤੇ ਓਬੀਸੀ- 1000 ਰੁਪਏ

ਐਸਸੀ, ਐਸਟੀ- 500 ਰੁਪਏ

ਐਕਸ ਸਰਵਿਸਮੈਨ- ਕੋਈ ਫੀਸ ਨਹੀਂ

Sarva Shiksha Abhiyan SSA Jobs 2020- ਕਿਵੇਂ ਅਪਲਾਈ ਕੀਤਾ ਜਾਵੇ



ਯੋਗ ਉਮੀਦਵਾਰ ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਅਧਿਕਾਰਤ ਵੈਬਸਾਈਟ www.educationrecruitmentboard.com 'ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ।


Education Loan Information:

Calculate Education Loan EMI