ਅਬੋਹਰ: ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਭੱਖਦਾ ਜਾ ਰਿਹਾ ਹੈ। ਦਿੱਲੀ ਵਿਖੇ ਕਿਸਾਨਾਂ ਦੇ ਧਰਨੇ ਨੂੰ ਕਰੀਬ ਮਹੀਨਾ ਪੂਰਾ ਹੋਣ ਵਾਲਾ ਹੈ। ਕਿਸਾਨ ਅੰਦੋਲਨ ਕਰਕੇ ਕਿੰਨੂੰ ਦੀ ਵਿਕਰੀ ਨਹੀਂ ਹੋ ਰਹੀ ਤੇ ਜਿਨ੍ਹਾਂ ਵੱਲੋਂ ਬਾਗਾਂ ਦਾ ਠੇਕਾ ਲਿਆ ਗਿਆ ਸੀ, ਉਨ੍ਹਾਂ ਨੂੰ ਵੀ ਕਿੰਨੂੰ ਦਾ ਰੇਟ ਨਾ ਮਿਲਣ ਕਰਕੇ ਵੱਡਾ ਨੁਕਸਾਨ ਹੋ ਰਿਹਾ ਹੈ।
ਬੀਜੇਪੀ ਨੇ ਆਪਣੇ ਹੀ ਪੈਰ 'ਤੇ ਮਾਰੀ ਕੁਹਾੜੀ, ਪੰਜਾਬ 'ਚ ਕਰਵਾਇਆ ਵੱਡਾ ਨੁਕਸਾਨ
ਅਜਿਹੇ 'ਚ ਅਬੋਹਰ ਦੇ ਬਾਗਬਾਨਾ ਨੂੰ ਕਰੋੜਾਂ ਦਾ ਨੁਕਸਾਨ ਹੋਣ ਦਾ ਅੰਦੇਸ਼ਾ ਬਣਿਆ ਹੋਇਆ ਹੈ। ਇਸ ਸਥਿਤੀ 'ਚ ਕਿੰਨੂੰ ਬਾਗਬਾਨਾ ਨੇ ਨੁਕਸਾਨ ਦੇ ਬਾਵਜੂਦ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹੋਇਆ ਕਿਹਾ ਕਿ ਕਰੋੜਾਂ ਦਾ ਨੁਕਸਾਨ ਉਹ ਸਹਿਣ ਕਰ ਸਕਦੇ ਹਨ ਪਰ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਉਹ ਕਿਸਾਨਾਂ ਦੇ ਨਾਲ ਖੜ੍ਹੇ ਹਨ।
ਪ੍ਰਿਅੰਕਾ ਗਾਂਧੀ ਦੇ ਰਿਸ਼ਤੇਦਾਰ ਮਗਰੋਂ ਹੁਣ ਬਿੱਗ ਬੌਸ ਦੇ ਘਰ ਪਹੁੰਚੀ ਬੀਜੇਪੀ ਲੀਡਰ, ਟਿਕ-ਟੌਕ 'ਤੇ ਸੀ ਮਸ਼ਹੂਰ, ਵਿਵਾਦਾਂ ਨਾਲ ਰਿਸ਼ਤਾ
ਵਪਾਰੀਆਂ ਦਾ ਕਹਿਣਾ ਹੈ ਕਿ ਜੋ ਸੌਦੇ ਉਨ੍ਹਾਂ ਨੇ ਜਿਸ ਰੇਟ ਨਾਲ ਕੀਤੇ ਸੀ, ਉਹ ਰੇਟ ਨਾ ਮਿਲਣ ਕਰਕੇ ਉਨ੍ਹਾਂ ਨੂੰ ਵੀ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਦੇ ਅੰਦੋਲਨ ਕਰਕੇ ਦਿੱਲੀ ਜਾ ਫਿਰ ਹੋਰ ਸੂਬਿਆਂ 'ਚ ਕਿੰਨੂੰ ਨਹੀਂ ਜਾ ਰਿਹਾ ਜਿਸ ਕਾਰਨ ਉਨ੍ਹਾਂ ਨੂੰ ਕਿੰਨੂੰ ਬਹੁਤ ਘੱਟ ਰੇਟ 'ਤੇ ਵੇਚਣਾ ਪੈ ਰਿਹਾ ਹੈ। ਇਸ ਕਾਰਨ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਕਿਸਾਨੀ ਕਨੂੰਨ ਵਾਪਸ ਲੈਣੇ ਚਾਹੀਦੇ ਹਨ ਤਾਂ ਜੋ ਕਿਸਾਨ ਆਪਣੇ ਆਪਣੇ ਘਰ ਪਰਤਣ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਵੀ ਹਲ ਹੋਵੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕਿੰਨੂੰ ਬਾਗਬਾਨਾਂ ਦਾ ਵੱਡਾ ਐਲਾਨ, ਕਰੋੜਾਂ ਦਾ ਨੁਕਸਾਨ ਝੱਲ ਕੇ ਵੀ ਖੜ੍ਹਨਗੇ ਕਿਸਾਨਾਂ ਦੇ ਨਾਲ
ਏਬੀਪੀ ਸਾਂਝਾ
Updated at:
22 Dec 2020 05:49 PM (IST)
ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਭੱਖਦਾ ਜਾ ਰਿਹਾ ਹੈ। ਦਿੱਲੀ ਵਿਖੇ ਕਿਸਾਨਾਂ ਦੇ ਧਰਨੇ ਨੂੰ ਕਰੀਬ ਮਹੀਨਾ ਪੂਰਾ ਹੋਣ ਵਾਲਾ ਹੈ। ਕਿਸਾਨ ਅੰਦੋਲਨ ਕਰਕੇ ਕਿੰਨੂੰ ਦੀ ਵਿਕਰੀ ਨਹੀਂ ਹੋ ਰਹੀ ਤੇ ਜਿਨ੍ਹਾਂ ਵੱਲੋਂ ਬਾਗਾਂ ਦਾ ਠੇਕਾ ਲਿਆ ਗਿਆ ਸੀ, ਉਨ੍ਹਾਂ ਨੂੰ ਵੀ ਕਿੰਨੂੰ ਦਾ ਰੇਟ ਨਾ ਮਿਲਣ ਕਰਕੇ ਵੱਡਾ ਨੁਕਸਾਨ ਹੋ ਰਿਹਾ ਹੈ।
- - - - - - - - - Advertisement - - - - - - - - -