ਵਾਸ਼ਿੰਗਟਨ: ਅਮਰੀਕੀ ਚੋਣਾਂ ’ਚ ਹੁਣ ਭਾਵੇਂ ਪੂਰੀ ਤਰ੍ਹਾਂ ਸਾਫ਼ ਹੋ ਚੁੱਕਾ ਹੈ ਕਿ ਹੁਣ ਜੋਅ ਬਾਇਡੇਨ ਹੀ ਦੇਸ਼ ਦੇ ਅਗਲੇ ਰਾਸ਼ਟਰਪਤੀ ਬਣ ਕੇ ਸੱਤਾ ਸੰਭਾਲਣਗੇ ਪਰ ਉੱਧਰ ਡੋਨਾਲਡ ਟਰੰਪ ਹਾਲੇ ਵੀ ਆਪਣੀ ਜਿੱਤ ਦਾ ਦਾਅਵਾ ਕਰ ਰਹੇ ਹਨ। ਇਹ ਦਾਅਵਾ ਉਨ੍ਹਾਂ ਸੋਮਵਾਰ ਨੂੰ ਟਵਿਟਰ ’ਤੇ ਕੀਤਾ ਹੈ; ਜਦਕਿ ਟਰੰਪ ਨੇ ਸਿਰਫ਼ 16 ਘੰਟੇ ਪਹਿਲਾਂ ਹੀ ਬਾਇਡੇਨ ਦੇ ਜਿੱਤਣ ਦੀ ਗੱਲ ਮੰਨੀ ਸੀ ਪਰ ਟਰੰਪ ਨੇ ਇਹ ਵੀ ਕਿਹਾ ਸੀ ਕਿ ਬਾਇਡੇਨ ਚੋਣਾਂ ’ਚ ਹੇਰਾਫੇਰੀ ਨਾਲ ਜਿੱਤੇ ਹਨ।
ਟਰੰਪ ਨੇ ਐਤਵਾਰ ਨੂੰ ਇੱਕ ਹੋਰ ਟਵੀਟ ’ਚ ਆਖਿਆ ਸੀ ਕਿ ਜੋਅ ਬਾਇਡੇਨ ਨੂੰ ਜਿੱਤ ਸਿਰਫ਼ ਫ਼ੇਕ ਮੀਡੀਆ ਦੀ ਨਜ਼ਰ ਵਿੱਚ ਮਿਲੀ ਹੈ। ਸਾਡੀ ਲੜਾਈ ਲੰਮੀ ਹੈ ਤੇ ਆਖ਼ਰ ’ਚ ਅਸੀਂ ਹੀ ਜਿੱਤਾਂਗੇ।
ਟਰੰਪ ਨੇ ਐਤਵਾਰ ਨੂੰ ਇੱਕ ਹੋਰ ਟਵੀਟ ’ਚ ਆਖਿਆ ਸੀ ਕਿ ਜੋਅ ਬਾਇਡੇਨ ਨੂੰ ਜਿੱਤ ਸਿਰਫ਼ ਫ਼ੇਕ ਮੀਡੀਆ ਦੀ ਨਜ਼ਰ ਵਿੱਚ ਮਿਲੀ ਹੈ। ਸਾਡੀ ਲੜਾਈ ਲੰਮੀ ਹੈ ਤੇ ਆਖ਼ਰ ’ਚ ਅਸੀਂ ਹੀ ਜਿੱਤਾਂਗੇ।
ਟਰੰਪ ਦੀ ਚੋਣ ਮੁਹਿੰਮ ਨੇ ਮਿਸ਼ੀਗਨ ਤੇ ਪੈਨਸਿਲਵੇਨੀਆ ਜਿਹੇ ਅਹਿਮ ਸੂਬਿਆਂ ਦੇ ਚੋਣ ਨਤੀਜੇ ਰੱਦ ਕਰਵਾਉਣ ਲਈ ਕੇਸ ਦਾਇਰ ਕੀਤੇ ਹਨ। ਜ਼ਿਆਦਾਤਰ ਥਾਵਾਂ ਉੱਤੇ ਉਨ੍ਹਾਂ ਨੂੰ ਹਾਰ ਹਾ ਮਿਲੀ ਹੈ। ਏਰੀਜ਼ੋਨਾ ’ਚ ਤਾਂ ਉਨ੍ਹਾਂ ਕੇਸ ਹੀ ਵਾਪਸ ਲੈ ਲਿਆ ਹੈ। ਇਸ ਸੂਬੇ ’ਚ 24 ਸਾਲਾਂ ਪਿੱਛੋਂ ਡੈਮੋਕ੍ਰੈਟਿਕ ਪਾਰਟੀ ਨੂੰ ਜਿੱਤ ਮਿਲੀ ਹੈ।
ਇਸ ਦੇ ਬਾਵਜੂਦ ਅਮਰੀਕਾ ’ਚ ਸੱਤਾ ਦੇ ਤਬਾਦਲੇ ਨੂੰ ਲੈ ਕੇ ਕੁਝ ਵੀ ਤੈਅ ਨਹੀਂ ਹੈ। ਪ੍ਰਸ਼ਾਸਨ ਨੇ ਹਾਲੇ ਤੱਕ ਬਾਇਡੇਨ ਦੀ ਟੀਮ ਨੂੰ ਕੋਈ ਸਹੂਲਤਾਂ ਦੇਣ ਜਾਂ ਜਾਣਕਾਰੀਆਂ ਸਾਂਝੀਆਂ ਕਰਨ ਤੋਂ ਇਨਕਾਰ ਕੀਤਾ ਹੈ। ਟਰੰਪ ਨੇ ਹਾਲੇ ਤੱਕ ਇਹ ਸੰਕੇਤ ਨਹੀਂ ਦਿੱਤਾ ਹੈ ਕਿ ਉਹ ਬਾਇਡੇਨ ਨੂੰ ਸੱਤਾ ਦੇਣ ਵਿੱਚ ਸਹਿਯੋਗ ਦੇਣਗੇ ਜਾਂ ਕਿ ਦੇਸ਼ ’ਚ ਦਾਇਰ ਮੁਕੱਦਮੇ ਵਾਪਸ ਲੈ ਲੈਣਗੇ। ਜੋਅ ਬਾਇਡੇਨ ਨੇ ਕੁੱਲ 538 ਇਲੈਕਟੋਰਲ ਕਾਲਜ ਵੋਟਾਂ ਵਿੱਚੋਂ 306 ਜਿੱਤੀਆਂ ਹਨ ਤੇ ਟਰੰਪ ਨੂੰ 232 ਵੋਟਾਂ ਮਿਲੀਆਂ ਹਨ।