ਨਵੀਂ ਦਿੱਲੀ: ਕਾਰੋਬਾਰੀ ਆਨੰਦ ਮਹਿੰਦਰਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਹਨ। ਉਸ ਦੀ ਹਰ ਪੋਸਟ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਉਹ ਟਵਿੱਟਰ 'ਤੇ ਮਜ਼ਾਕੀਆ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਦੇ ਵ੍ਹੱਟਸਐਪ ਅੰਡਰ ਬਾਕਸ ਤੋਂ ਮਜ਼ੇਦਾਰ ਵੀਡੀਓ ਸਾਹਮਣੇ ਆਈ ਹੈ। ਇੱਕ ਅਧਿਆਪਕ ਨੇ ਬੱਚਿਆਂ ਨੂੰ ਵਧੀਆ ਤਰੀਕੇ ਨਾਲ 9 ਦਾ ਪਹਾੜਾ ਸਿਖਾਇਆ। ਆਨੰਦ ਮਹਿੰਦਰਾ ਵੀ ਅਧਿਆਪਕ ਦੇ ਇਸ ਸ਼ਾਰਟਕੱਟ ਨੂੰ ਵੇਖ ਕੇ ਹੈਰਾਨ ਰਹਿ ਗਏ।


ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅਧਿਆਪਕ ਬੱਚਿਆਂ ਨੂੰ 9 ਦਾ ਟੇਬਲ ਸਿਖਾਉਣ ਲਈ ਇੱਕ ਬੱਚੇ ਨੂੰ ਖੜ੍ਹਾ ਕਰਦੀ ਹੈ। ਬੋਰਡ 'ਤੇ ਲਿਖਿਆ ਹੋਇਆ ਹੈ, "ਸਾਡਾ ਹੱਥ ਕੈਲਕੁਲੇਟਰ" ਅਧਿਆਪਕ ਬੱਚਿਆਂ ਨੂੰ ਉਂਗਲੀਆਂ ਨਾਲ 9 ਦਾ ਪਹਾੜਾ ਸਿਖਾਉਂਦੀ ਹੈ। ਪਹਾੜਿਆਂ ਨੂੰ ਯਾਦ ਕਰਨ ਲਈ ਤੁਸੀਂ ਕਦੇ ਅਜਿਹਾ ਮਜ਼ੇਦਾਰ ਤਰੀਕਾ ਨਹੀਂ ਵੇਖਿਆ ਹੋਵੇਗਾ।


ਵੀਡੀਓ ਨੂੰ ਟਵੀਟ ਕਰਦਿਆਂ ਅਨੰਦ ਮਹਿੰਦਰਾ ਨੇ ਲਿਖਿਆ, “ਕੀ? ਮੈਨੂੰ ਇਸ ਸ਼ਾਰਟ-ਕੱਟ ਬਾਰੇ ਬਿਲਕੁਲ ਨਹੀਂ ਪਤਾ ਸੀ। ਕਾਸ਼ ਮੇਰਾ ਗਣਿਤ ਦਾ ਅਧਿਆਪਕ ਵੀ ਇਸ ਤਰਾਂ ਦਾ ਹੁੰਦਾ। ਮੈਂ ਵੀ ਇਸ ਵਿਸ਼ੇ 'ਚ ਬਿਹਤਰ ਹੋ ਸਕਦਾ ਸੀ।''


22 ਜਨਵਰੀ ਨੂੰ ਸ਼ੇਅਰ ਕੀਤੇ ਇਸ ਵੀਡੀਓ ਨੂੰ ਹੁਣ ਤੱਕ 13 ਹਜ਼ਾਰ ਤੋਂ ਵੱਧ ਵਿਯੂਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ 'ਚ ਇਸ ਵੀਡੀਓ ਦੇ 3 ਹਜ਼ਾਰ ਤੋਂ ਜ਼ਿਆਦਾ ਲਾਈਕ ਤੇ ਹਜ਼ਾਰ ਤੋਂ ਵੱਧ ਰੀ-ਟਵੀਟ ਮਿਲੇ ਹਨ।

Education Loan Information:

Calculate Education Loan EMI