ਸੰਗਰੂਰ: ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਵੱਲੋਂ ਫਾਇਰਿੰਗ ਮਾਮਲੇ ਵਿੱਚ ਅਜੇ ਤੱਕ ਜ਼ਮਾਨਤ ਲਈ ਬਰਨਾਲਾ ਅਦਾਲਤ 'ਚ ਕੋਈ ਵੀ ਅਰਜ਼ੀ ਦਾਇਰ ਨਹੀਂ ਕੀਤੀ ਗਈ ਤੇ ਨਾ ਹੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕੇਸ 'ਚ ਨਾਮਜ਼ਦ ਦੋ ਮੁਲਜ਼ਮਾਂ ਸੁਖਵੀਰ ਸਿੰਘ ਤੇ ਇੰਦਰਜੀਤ ਸਿੰਘ ਦੀ ਅਗਾਊਂ ਜਮਾਨਤ ਅਰਜ਼ੀ  ਅਦਾਲਤ ਨੇ ਰੱਦ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਕੇਸ ਵਿੱਚ ਨਾਮਜ਼ਦ 6 ਪੁਲਿਸ ਮੁਲਾਜ਼ਮਾਂ ਦੀ ਜ਼ਮਾਨਤ ਅਰਜ਼ੀ ਪਹਿਲਾਂ ਹੀ ਬਰਨਾਲਾ ਸ਼ੈਸ਼ਨ ਕੋਰਟ 'ਚੋਂ ਰੱਦ ਹੋ ਚੁੱਕੀ ਹੈ। ਕੀ ਪੰਜਾਬ 'ਚ ਮੁੜ ਤੋਂ ਲੱਗੇਗਾ ਪੂਰਾ ਲਾਕਡਾਊਨ ? ਜਵਾਬ ਲਈ ਪੜ੍ਹੋ ਸਿਹਤ ਮੰਤਰੀ ਦਾ ਬਿਆਨ ਬੀਤੀ 1 ਮਈ ਨੂੰ ਗਾਇਕ ਸਿੱਧੂ ਮੂਸੇਵਾਲਾ ਤੇ ਉਸ ਦੇ 2 ਦੋਸਤਾਂ ਤੇ 6 ਪੁਲਿਸ ਮੁਲਾਜ਼ਮਾਂ ਦੀ ਬਰਨਾਲਾ ਜ਼ਿਲ੍ਹੇ ਦੇ ਪਿੰਡ ਬਡਬਰ ਵਿੱਚ ਏਕੇ 47 ਫਾਇਰਿੰਗ ਕਰਨ ਦੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਇਸ ਤੋਂ ਬਾਅਦ ਬਰਨਾਲਾ ਪੁਲਿਸ ਨੇ 9 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਸੀ। ਹਥਿਆਰਾਂ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ! 13 ਦਸੰਬਰ ਤੱਕ ਜਮ੍ਹਾਂ ਕਰਾਉਣਾ ਪਏਗਾ ਅਸਲਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ