ਗਗਨਦੀਪ ਸ਼ਰਮਾ
ਅਟਾਰੀ: ਕੋਰੋਨਾਵਾਇਰਸ ਕਾਰਨ ਪਾਕਿਸਤਾਨ ਵਿੱਚ ਫਸੇ ਹੋਏ ਭਾਰਤੀ ਨਾਗਰਿਕ ਅੱਜ ਤੋਂ ਭਾਰਤ ਵਾਪਸ ਪਰਤਣੇ ਸ਼ੁਰੂ ਹੋ ਜਾਣਗੇ। ਭਾਰਤ ਸਰਕਾਰ ਵੱਲੋਂ ਇਸ ਲਈ ਬਕਾਇਦਾ ਤੌਰ ਤੇ ਪਾਕਿਸਤਾਨ ਦੇ ਨਾਲ ਤਾਲਮੇਲ ਕਰਕੇ 25 ਤੋਂ 27 ਜੂਨ ਤੱਕ ਭਾਰਤੀ ਨਾਗਰਿਕਾਂ ਨੂੰ ਭਾਰਤ ਵਾਪਸ ਪਰਤਣ ਦੀ ਵਿਸ਼ੇਸ਼ ਇਜਾਜ਼ਤ ਦਿੱਤੀ ਗਈ ਹੈ।

ਅੱਜ 250 ਭਾਰਤੀ ਨਾਗਰਿਕ ਪਾਕਿਸਤਾਨ ਤੋਂ ਭਾਰਤ ਪਰਤਣਗੇ ਜਦਕਿ ਸ਼ੁੱਕਰਵਾਰ ਨੂੰ ਵੀ 250 ਭਾਰਤੀ ਨਾਗਰਿਕਾਂ ਦੀ ਵਤਨ ਵਾਪਸੀ ਹੋਵੇਗੀ। ਇਸ ਤੋਂ ਬਾਅਦ ਬਾਕੀ 248 ਭਾਰਤੀ ਨਾਗਰਿਕ ਸ਼ਨੀਵਾਰ ਨੂੰ ਭਾਰਤ ਆਉਣਗੇ। ਇਨ੍ਹਾਂ ਭਾਰਤੀ ਨਾਗਰਿਕਾਂ ਵਿੱਚੋਂ 402 ਜੰਮੂ ਕਸ਼ਮੀਰ ਸੂਬੇ ਦੇ ਵਿਦਿਆਰਥੀ ਹਨ। ਜਦਕਿ ਬਾਕੀ ਭਾਰਤ ਦੇ ਵੱਖ ਵੱਖ ਸੂਬਿਆਂ ਦੇ ਸ਼ਰਧਾਲੂ ਹਨ।


ਐਪਲ ਨੇ iOs 14 ਦਾ ਕੀਤਾ ਐਲਾਨ, ਇਹ ਸਭ ਕੁਝ ਹੋਵੇਗਾ ਨਵਾਂ

  • ਗੁਜਰਾਤ-70

  • ਮਹਾਰਾਸ਼ਟਰ-61

  • ਉਤਰ ਪ੍ਰਦੇਸ਼ -46

  • ਪੰਜਾਬ-36

  • ਰਾਜਸਥਾਨ-38

  • ਦਿੱਲੀ-26

  • ਮੱਧ ਪ੍ਰਦੇਸ਼-15

  • ਹਰਿਆਣਾ-14

  • ਤੇਲੰਗਾਨਾ-11

  • ਕਰਨਾਟਕ-6

  • ਚੰਡੀਗੜ੍ਹ-6

  • ਛਤੀਸਗੜ੍ਹ-5

  • ਤਾਮਿਲਨਾਡੂ-4

  • ਪੱਛਮੀ ਬੰਗਾਲ-3

  • ਹਿਮਾਚਲ ਪ੍ਰਦੇਸ਼-2

  • ਉਤਰਾਖੰਡ-2

  • ਬਿਹਾਰ-1


ਕਸ਼ਮੀਰੀ ਵਿਦਿਆਰਥੀ ਸਿੱਧਾ ਆਪਣੇ ਸੂਬੇ ਨੂੰ ਪਰਤ ਜਾਣਗੇ ਜਦਕਿ ਬਾਕੀਆਂ ਨੂੰ ਅੰਮ੍ਰਿਤਸਰ 'ਚ ਕੁਆਰੰਟੀਨ ਕੀਤਾ ਜਾਵੇਗਾ।ਛੇ ਡਾਕਟਰਾਂ ਦੀ ਟੀਮ ਪ੍ਰਸ਼ਾਸ਼ਨ ਵੱਲੋਂ ਇਨ੍ਹਾਂ ਨਾਗਰਿਕਾਂ ਦੀ ਮੁੱਢਲੀ ਜਾਂਚ ਲਈ ਪਹਿਲਾਂ ਹੀ ਤਾਇਨਾਤ ਕੀਤੀ ਗਈ ਹੈ। ਇੱਥੇ ਜ਼ਿਕਰਯੋਗ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਭਾਰਤ ਨੇ 27 ਮਈ ਨੂੰ 179 ਪਾਕਿਸਤਾਨੀ ਨਾਗਰਿਕ ਪਾਕਿਸਤਾਨ ਭੇਜੇ ਸਨ।ਤੁਹਾਨੂੰ ਦਸ ਦੇਈਏ ਕਿ ਭਾਰਤ ਵੱਲੋਂ 14 ਮਾਰਚ ਨੂੰ ਕੋਰੋਨਾਵਾਇਰਸ ਦੇ ਕਾਰਨ ਕ੍ਰਾਸ ਬਾਰਡਰ ਮੂਵਮੈਂਟ ਬੰਦ ਕਰ ਦਿੱਤੀ ਗਈ ਸੀ।

ਇਹ ਵੀ ਪੜ੍ਹੋ:   ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ