ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਹਥਿਆਰਾਂ ਦੇ ਸ਼ੌਕੀਨਾਂ ਨੂੰ ਕੇਂਦਰ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ। ਸਰਕਾਰ ਨੇ ਹਥਿਆਰਾਂ ਦੇ ਲਾਇਸੰਸਾਂ ਬਾਰੇ ਨਿਯਮ ਬਦਲ ਦਿੱਤੇ ਹਨ। ਹੁਣ ਕੋਈ ਵੀ ਇੱਕ ਲਾਇਸੰਸ 'ਤੇ ਦੋ ਹੀ ਹਥਿਆਰ ਰੱਖ ਸਕਦਾ ਹੈ। ਪੰਜਾਬ ਪੁਲਿਸ ਦੇ ਮੁੱਖੀ ਵੱਲੋਂ 23 ਜੂਨ ਨੂੰ ਅਸਲਾ ਐਕਟ ’ਚ ਸੋਧ ਬਾਰੇ ਖੇਤਰੀ ਅਧਿਕਾਰੀਆਂ ਨੂੰ ਹੁਕਮਾਂ ਜਾਰੀ ਕੀਤੇ ਹਨ।
ਇਨ੍ਹਾਂ ‘ਚ ਦੋ ਤੋਂ ਵੱਧ ਹਥਿਆਰ ਰੱਖਣ ਵਾਲੇ ਅਸਲਾ ਲਾਇਸੈਂਸ ਧਾਰਕਾਂ ਨੂੰ 13 ਦਸੰਬਰ ਤੱਕ ਜਮ੍ਹਾਂ ਆਪਣੇ ਵਾਧੂ ਹਥਿਆਰ ਨੇੜਲੇ ਥਾਣੇ ਜਾਂ ਅਸਲਾ ਡੀਲਰ ਕੋਲ ਜਮ੍ਹਾਂ ਕਰਵਾਉਣਾ ਲਾਜ਼ਮੀ ਕਰਾਰ ਕੀਤਾ ਗਿਆ ਹੈ। ਹੁਕਮਾਂ ’ਚ ਭਾਰਤ ਸਰਕਾਰ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਨਵੀਆਂ ਸੋਧਾਂ ਮੁਤਾਬਕ ਕਾਨੂੰਨੀ ਕਾਰਵਾਈ ਲਈ ਆਖਿਆ ਗਿਆ ਹੈ।
ਨਵੇਂ ਸੋਧ ਆਰਮਜ਼ ਐਕਟ 2019 ਅਨੁਸਾਰ ਲਾਇਸੈਂਸਧਾਰਕ 3 ਹਥਿਆਰਾਂ ਦੀ ਬਜਾਏ ਸਿਰਫ਼ ਦੋ ਹਥਿਆਰ ਹੀ ਰੱਖ ਸਕਦਾ ਹੈ। ਜਿਸ ਕੋਲ 2 ਤੋਂ ਜ਼ਿਆਦਾ ਹਥਿਆਰ ਹਨ, ਉਸ ਨੂੰ 13 ਦਸੰਬਰ, 2020 ਤੱਕ ਵਾਧੂ ਹਥਿਆਰ ਨੇੜਲੇ ਥਾਣੇ ਜਾਂ ਅਸਲਾ ਡੀਲਰ ਕੋਲ ਲਾਜ਼ਮੀ ਜਮ੍ਹਾਂ ਕਰਵਾਉਣਾ ਪਵੇਗਾ। ਆਰਮਡ ਫੋਰਸਜ਼ ਦੇ ਮੈਂਬਰ ਨੂੰ ਆਪਣੀ ਯੂਨਿਟ ਦੇ ਅਸਲਾਖਾਨੇ ’ਚ ਇੱਕ ਸਾਲ ਦੇ ਅੰਦਰ-ਅੰਦਰ ਹਥਿਆਰ ਜਮ੍ਹਾਂ ਕਰਵਾਉਣਾ ਪਵੇਗਾ। ਹੁਣ ਅਸਲਾ ਲਾਇਸੈਂਸ ਦੀ ਮਿਆਦ 5 ਸਾਲ ਹੋਵੇਗੀ ਜਦੋਂ ਕਿ ਪਹਿਲਾਂ 3 ਸਾਲ ਸੀ।
ਦੱਸ ਦਈਏ ਕਿ ਨਵੀਆਂ ਸੋਧਾਂ ਮੁਤਾਬਕ ਜੇਕਰ ਕੋਈ ਵਿਅਕਤੀ ਜਨਤਕ ਇਕੱਠ, ਧਾਰਮਿਕ ਸਥਾਨ ਜਾਂ ਵਿਆਹ ਸਮਾਗਮ ਆਦਿ ਮੌਕੇ ਖੁਸ਼ੀ ’ਚ ਲਾਪ੍ਰਵਾਹੀ ਜਾਂ ਅਣਗਹਿਲੀ ਨਾਲ ਗੋਲੀ ਚਲਾਉਂਦਾ ਹੈ, ਜਿਸ ਨਾਲ ਮਨੁੱਖੀ ਜਾਨ ਜਾਂ ਲੋਕਾਂ ਦੀ ਸੁਰੱਖਿਆ ਨੂੰ ਖ਼ਤਰਾ ਹੋਵੇ, ਤਾਂ ਉਸ ਨੂੰ ਘੱਟੋ-ਘੱਟ ਦੋ ਸਾਲ ਦੀ ਕੈਦ ਦੀ ਸਜ਼ਾ ਤੇ ਇੱਕ ਲੱਖ ਰੁਪਏ ਜੁਰਮਾਨਾ ਜਾਂ ਦੋਵੇਂ ਹੋ ਸਕਦੀ ਹੈ। ਪੁਲਿਸ ਜਾਂ ਫ਼ੌਜ ਦੇ ਮੁਲਾਜ਼ਮ ਦਾ ਹਥਿਆਰ ਖੋਹਣ ’ਤੇ ਹੁਣ 10 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ।
ਹਾਸਲ ਜਾਣਕਾਰੀ ਮੁਤਾਬਕ ਹਥਿਆਰ ਰੱਖਣ ਦੇ ਮਾਮਲੇ ’ਚ ਪੰਜਾਬ ਦੇਸ਼ ’ਚ ਦੂਜੇ ਨੰਬਰ ਅਤੇ ਉੱਤਰ ਪ੍ਰਦੇਸ਼ ਪਹਿਲੇ ਨੰਬਰ ’ਤੇ ਹੈ। ਪੰਜਾਬ ਦੇ ਲੋਕਾਂ ’ਚ ਹਥਿਆਰ ਰੱਖਣ ਦੇ ਸ਼ੌਕ ਦਾ ਇਸ ਗੱਲੋਂ ਤੋਂ ਵੀ ਪਤਾ ਲੱਗਦਾ ਹੈ ਕਿ ਸੂਬੇ ’ਚ ਔਸਤਨ ਹਰ 18ਵੇਂ ਪਰਿਵਾਰ ਦੇ ਕੋਲ ਲਾਇਸੈਂਸੀ ਹਥਿਆਰ ਹੈ। ਬਗ਼ੈਰ ਲਾਇਸੈਂਸੀ ਹਥਿਆਰ ਇਸ ਤੋਂ ਵੱਖਰੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਹਥਿਆਰਾਂ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ! 13 ਦਸੰਬਰ ਤੱਕ ਜਮ੍ਹਾਂ ਕਰਾਉਣਾ ਪਏਗਾ ਅਸਲਾ
ਮਨਵੀਰ ਕੌਰ ਰੰਧਾਵਾ
Updated at:
25 Jun 2020 03:38 PM (IST)
ਹਥਿਆਰਾਂ ਦੇ ਸ਼ੌਕੀਨਾਂ ਨੂੰ ਕੇਂਦਰ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ। ਸਰਕਾਰ ਨੇ ਹਥਿਆਰਾਂ ਦੇ ਲਾਇਸੰਸਾਂ ਬਾਰੇ ਨਿਯਮ ਬਦਲ ਦਿੱਤੇ ਹਨ। ਹੁਣ ਕੋਈ ਵੀ ਇੱਕ ਲਾਇਸੰਸ 'ਤੇ ਦੋ ਹੀ ਹਥਿਆਰ ਰੱਖ ਸਕਦਾ ਹੈ।
- - - - - - - - - Advertisement - - - - - - - - -