ਗਰਲਫਰੈਂਡ ਨੂੰ ਮਿਲਣ ਲਈ ਕੁਆਰੰਟੀਨ ਸੈਂਟਰ ਤੋਂ ਭੱਜੇ ਦੋ ਨੌਜਵਾਨ, ਸ਼ਰਾਬ ਤੇ ਭੰਗ ਲੈ ਕੇ ਆਏ ਵਾਪਿਸ

ਏਬੀਪੀ ਸਾਂਝਾ Updated at: 13 Jun 2020 01:51 PM (IST)

ਮਨੀਪੁਰ 'ਚ ਦੋ ਨੌਜਵਾਨ ਆਪਣੀ ਪ੍ਰੇਮਿਕਾਵਾਂ ਨੂੰ ਮਿਲਣ ਲਈ ਕੁਆਰੰਟੀਨ ਸੈਂਟਰ ਤੋਂ ਭੱਜ ਗਏ। ਕੁਝ ਦਿਨਾਂ ਬਾਅਦ, ਜਦੋਂ ਉਹ ਦੋਵੇਂ ਨੌਜਵਾਨ ਵਾਪਸ ਆਏ ਤਾਂ ਉਹ ਸ਼ਰਾਬ, ਭੰਗ ਅਤੇ ਸਿਗਰਟ ਵੀ ਲੈ ਕੇ ਆਏ।

NEXT PREV
ਗੁਹਾਟੀ: ਮਨੀਪੁਰ 'ਚ ਦੋ ਨੌਜਵਾਨ ਆਪਣੀ ਪ੍ਰੇਮਿਕਾਵਾਂ ਨੂੰ ਮਿਲਣ ਲਈ ਕੁਆਰੰਟੀਨ ਸੈਂਟਰ ਤੋਂ ਭੱਜ ਗਏ। ਕੁਝ ਦਿਨਾਂ ਬਾਅਦ, ਜਦੋਂ ਉਹ ਦੋਵੇਂ ਨੌਜਵਾਨ ਵਾਪਸ ਆਏ ਤਾਂ ਉਹ ਸ਼ਰਾਬ, ਭੰਗ ਅਤੇ ਸਿਗਰਟ ਵੀ ਲੈ ਕੇ ਆਏ। ਇਹ ਘਟਨਾ ਪਹਾੜੀ ਜ਼ਿਲ੍ਹਾ ਤਮੇਂਗਲਾਂਗ ਦੀ ਹੈ। ਜ਼ਿਲ੍ਹਾ ਮੈਜਿਸਟਰੇਟ ਆਰਮਸਟ੍ਰਾਂਗ ਪਾਮ ਨੇ ਫੇਸਬੁੱਕ ਰਾਹੀਂ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ।

ਆਰਮਸਟ੍ਰਾਂਗ ਪਾਮ ਨੇ ਕਿਹਾ,

ਦੋ ਪਰਵਾਸੀ ਮਜ਼ਦੂਰ ਪ੍ਰੇਮਿਕਾਵਾਂ ਨੂੰ ਮਿਲਣ ਲਈ ਤਮੇਂਗਲਾਂਗ ਕੁਆਰੰਟੀਨ ਸੈਂਟਰ ਤੋਂ ਭੱਜ ਗਏ। ਫਿਰ ਕੁਝ ਸਮੇਂ ਬਾਅਦ ਉਹ ਸਾਈਕਲ ਰਾਹੀਂ ਵਾਪਸ ਪਰਤੇ। ਅੱਠ ਲੀਟਰ ਸਥਾਨਕ ਸ਼ਰਾਬ, ਚਾਰ ਪੈਕਟ ਭੰਗ ਅਤੇ ਸਿਗਰੇਟ ਲੈ ਕੇ ਆਏ। ਉਨ੍ਹਾਂ ਨੂੰ ਸੈਂਟਰ 'ਚ ਇਹ ਸਭ ਵੰਡਦੇ ਹੋਏ ਫੜਿਆ ਗਿਆ।-


ਡੀਐਮ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਟੀਮ ਸਮਝ ਨਹੀਂ ਪਾ ਰਹੀ ਹੈ ਕਿ ਅਜਿਹੇ ਲੋਕਾਂ ਅਤੇ ਉਨ੍ਹਾਂ ‘ਸਥਾਨਕ ਠੱਗਾਂ’ ਨਾਲ ਕਿਵੇਂ ਪੇਸ਼ ਆਉਣਾ ਹੈ। ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਨੌਜਵਾਨਾਂ ਨੂੰ ਸਜ਼ਾ ਦੇਣ ਲਈ ਜੇਲ੍ਹ ਭੇਜਣ ਵਾਲਾ ਸੀ, ਪਰ ਕੋਰੋਨਾ ਕਾਰਨ ਜੇਲ ਬੰਦ ਹੈ।

ਮੁੱਖ ਮੰਤਰੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ, 50 ਹੋਰ ਥਾਂਵਾਂ ‘ਤੇ ਵੀ ਧਮਾਕੇ ਦੀ ਚੇਤਾਵਨੀ

ਡੀਐਮ ਨੇ ਆਪਣੀ ਪੋਸਟ 'ਤੇ ਲਿਖਿਆ, "ਕੋਈ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਡਰੋਂ ਉਨ੍ਹਾਂ ਨੂੰ ਕੁੱਟਣਾ ਨਹੀਂ ਚਾਹੁੰਦਾ। ਜੇਕਰ ਉਨ੍ਹਾਂ ‘ਤੇ ਜੁਰਮਾਨਾ ਲਾ ਕੇ ਛੱਡਿਆ ਜਾਂਦਾ ਹੈ ਤਾਂ ਉਹ ਆਪਣਾ ਮਾਲ ਵਧੇਰੇ ਕੀਮਤ 'ਤੇ ਵੇਚ ਕੇ ਭਰਪਾਈ ਕਰ ਸਕਦੇ ਹਨ। ਅਸੀਂ ਉਨ੍ਹਾਂ ਪ੍ਰਵਾਸੀ ਮਜ਼ਦੂਰਾਂ ਦਾ ਸਵਾਗਤ ਕੀਤਾ। ਉਨ੍ਹਾਂ ਦੇ ਖਾਣੇ ਦਾ ਧਿਆਨ ਦਿੱਤਾ ਅਤੇ ਉਨ੍ਹਾਂ ਨੂੰ ਰਹਿਣ ਲਈ ਜਗ੍ਹਾ ਦਿੱਤੀ। ਅਸੀਂ ਸਾਰੇ ਆਪਣੀ ਪੂਰੀ ਸਮਰੱਥਾ ਅਨੁਸਾਰ ਜੋ ਵੀ ਕਰ ਸਕਦੇ ਹਾਂ ਕਰ ਲਿਆ। ਪਿੰਡ ਵਾਲਿਆਂ ਨੇ ਵੀ ਉਨ੍ਹਾਂ ਦੀ ਮਦਦ ਕੀਤੀ। ਕਈ ਹੋਰ ਲੋਕ ਵੀ ਉਨ੍ਹਾਂ ਦੀ ਸੁਰੱਖਿਆ ਲਈ ਅੱਗੇ ਆਏ। ਵਾਲੰਟੀਅਰਾਂ ਨੇ ਉਨ੍ਹਾਂ ਲਈ ਭੋਜਨ ਤਿਆਰ ਕੀਤਾ ਅਤੇ ਉਨ੍ਹਾਂ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੀ ਰਾਤ ਜਾਗਦੇ ਰਹੇ।”

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

- - - - - - - - - Advertisement - - - - - - - - -

© Copyright@2024.ABP Network Private Limited. All rights reserved.