ਕੇਂਦਰੀ ਮੰਤਰੀ ਜਾਵਡੇਕਰ ਦਾ ਦਾਅਵਾ, ਕਿਸਾਨਾਂ ਨੇ ਖੁਦ ਲਾਈ ਖੇਤੀ ਕਾਨੂੰਨਾਂ 'ਤੇ ਮੋਹਰ
ਏਬੀਪੀ ਸਾਂਝਾ | 09 Dec 2020 04:20 PM (IST)
ਇੱਕ ਪਾਸੇ ਕਿਸਾਨ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਇਸ ਕੜਾਕੇ ਦੀ ਠੰਢ 'ਚ ਪ੍ਰਦਰਸ਼ਨ ਕਰ ਰਹੇ ਹਨ ਤੇ ਦੂਜੇ ਪਾਸੇ ਕੇਂਦਰੀ ਮੰਤਰੀ ਨੇ ਮੁੜ ਕਿਸਾਨਾਂ ਦੇ ਖੇਤੀ ਕਨੂੰਨਾਂ ਦੇ ਹੱਕ 'ਚ ਹੋਣ ਦਾ ਦਾਅਵਾ ਕੀਤਾ ਹੈ।
ਪੁਰਾਣੀ ਤਸਵੀਰ
ਨਵੀ ਦਿੱਲੀ: ਇੱਕ ਪਾਸੇ ਕਿਸਾਨ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਇਸ ਕੜਾਕੇ ਦੀ ਠੰਢ 'ਚ ਪ੍ਰਦਰਸ਼ਨ ਕਰ ਰਹੇ ਹਨ ਤੇ ਦੂਜੇ ਪਾਸੇ ਕੇਂਦਰੀ ਮੰਤਰੀ ਨੇ ਮੁੜ ਕਿਸਾਨਾਂ ਦੇ ਖੇਤੀ ਕਨੂੰਨਾਂ ਦੇ ਹੱਕ 'ਚ ਹੋਣ ਦਾ ਦਾਅਵਾ ਕੀਤਾ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਸਾਨ ਅੰਦੋਲਨ ਦੇ ਵਿਚਕਾਰ ਰਾਜਸਥਾਨ ਦੀਆਂ ਪੰਚਾਇਤੀ ਚੋਣਾਂ ਵਿੱਚ ਭਾਜਪਾ ਦੀ ਜਿੱਤ ਨੂੰ ਤਿੰਨੋਂ ਖੇਤੀਬਾੜੀ ਕਾਨੂੰਨਾਂ ‘ਤੇ ਕਿਸਾਨਾਂ ਦੀ ਮੋਹਰ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ। ਕੇਂਦਰੀ ਮੰਤਰੀ ਨੇ ਕਿਹਾ, ਸੂਬੇ ਦੇ ਢਾਈ ਕਰੋੜ ਵੋਟਰਾਂ 'ਚੋਂ ਬਹੁਤੇ ਕਿਸਾਨ ਹਨ, ਇਸ ਲਈ ਰਾਜਸਥਾਨ ਵਿੱਚ ਕਿਸਾਨ ਖੇਤੀਬਾੜੀ ਸੁਧਾਰਾਂ ਦੇ ਹੱਕ ਵਿੱਚ ਹਨ। ਭਾਜਪਾ ਨੇ ਰਾਜਸਥਾਨ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਜਿੱਤੀਆਂ ਹਨ। ਜ਼ਿਲ੍ਹਾ ਪ੍ਰੀਸ਼ਦ ਦੀ ਇਸ ਚੋਣ ਵਿੱਚ ਪੂਰੇ ਰਾਜਸਥਾਨ ਦੇ ਪੇਂਡੂ ਖੇਤਰਾਂ 'ਚ ਮੁੱਖ ਤੌਰ 'ਤੇ ਵੋਟਰ ਕਿਸਾਨ ਸੀ। ਇਹ ਉਨ੍ਹਾਂ ਦਾ ਫੈਸਲਾ ਹੈ। ਉਨ੍ਹਾਂ ਕਿਹਾ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ 636 ਸੀਟਾਂ 'ਤੇ ਚੋਣ ਲੜੀ ਸੀ ਜਿਸ ਵਿੱਚ ਭਾਜਪਾ ਨੇ 353 ਸੀਟਾਂ ਜਿੱਤੀਆਂ ਹਨ। ਮੋਦੀ ਸਰਕਾਰ ਨੇ ਲਿਆ ਵੱਡਾ ਫੈਸਲਾ, ਨਵੀਂ ਯੋਜਨਾ ਨੂੰ ਦਿੱਤੀ ਮਨਜ਼ੂਰੀ, 22,810 ਕਰੋੜ ਤੋਂ ਵੱਧ ਹੋਣਗੇ ਖਰਚ ਜਾਵਡੇਕਰ ਨੇ ਕਿਹਾ 21 ਜ਼ਿਲ੍ਹਾ ਪ੍ਰੀਸ਼ਦਾਂ 'ਚ ਚੋਣਾਂ ਹੋਈਆਂ ਸੀ, ਜਿਨ੍ਹਾਂ 'ਚੋਂ ਭਾਜਪਾ ਨੂੰ 14 'ਚ ਬਹੁਮਤ ਮਿਲੀ ਸੀ ਅਤੇ ਕਾਂਗਰਸ ਨੂੰ ਸਿਰਫ 5 'ਚ ਬਹੁਮਤ ਮਿਲੀ। ਇਨ੍ਹਾਂ ਚੋਣਾਂ ਵਿੱਚ ਢਾਈ ਕਰੋੜ ਵੋਟਰਾਂ 'ਚੋਂ ਜ਼ਿਆਦਾਤਰ ਕਿਸਾਨ ਹਨ, ਜਿਸ ਦਾ ਅਰਥ ਹੈ ਕਿ ਰਾਜਸਥਾਨ ਖੇਤੀਬਾੜੀ ਸੁਧਾਰਾਂ ਦੇ ਹੱਕ ਵਿੱਚ ਹੈ। ਕੇਂਦਰੀ ਮੰਤਰੀ ਨੇ ਕਿਹਾ ਇਸ ਵਾਰ ਰਾਜਸਥਾਨ ਚੋਣਾਂ 'ਚ ਜਿੱਤ ਅਤੇ ਹਾਰ ਦਾ ਅੰਤਰ ਬਹੁਤ ਜ਼ਿਆਦਾ ਸੀ। ਕਾਂਗਰਸ ਦੇ ਸੂਬਾ ਪ੍ਰਧਾਨ ਆਪਣੇ ਗ੍ਰਹਿ ਹਲਕੇ ਵਿੱਚ ਦੋ ਪੰਚਾਇਤ ਕਮੇਟੀਆਂ ਹਾਰ ਗਏ। ਪਾਇਲਟ ਦੇ ਗ੍ਰਹਿ ਜ਼ਿਲ੍ਹਾ ਟੋਂਕ ਵਿੱਚ ਜ਼ਿਲ੍ਹਾ ਪ੍ਰੀਸ਼ਦ 'ਚ ਬੀਜੇਪੀ ਦੀ ਜਿੱਤ ਹੋਈ। ਜੇ ਅੱਜ ਨਾ ਨਿਕਲਿਆ ਕਿਸਾਨੀ ਮਸਲੇ ਦਾ ਕੋਈ ਹੱਲ, ਤਾਂ ਜਥੇਦਾਰ ਹਰਪ੍ਰੀਤ ਸਿੰਘ ਲੈ ਸਕਦੇ ਇਹ ਫੈਸਲਾ ਜਾਵਡੇਕਰ ਨੇ ਕਿਹਾ ਤੇਲੰਗਾਨਾ 'ਚ ਹਾਲ ਹੀ 'ਚ ਹੋਈਆਂ ਹੈਦਰਾਬਾਦ ਨਗਰ ਨਿਗਮ ਚੋਣਾਂ 'ਚ ਭਾਜਪਾ ਨੇ 49 ਸੀਟਾਂ ਜਿੱਤੀਆਂ, ਜਦਕਿ ਸੱਤਾਧਾਰੀ ਟੀਆਰਐਸ ਨੂੰ 55 ਸੀਟਾਂ ਮਿਲੀਆਂ ਸੀ ਪਰ ਮਹੱਤਵਪੂਰਨ ਗੱਲ ਇਹ ਹੈ ਕਿ ਭਾਜਪਾ ਨੂੰ ਟੀਆਰਐਸ ਨਾਲੋਂ ਵਧੇਰੇ ਵੋਟਾਂ ਮਿਲੀਆਂ ਹਨ। ਉਨ੍ਹਾਂ ਕਿਹਾ, ਅਰੁਣਾਚਲ ਪ੍ਰਦੇਸ਼ ਵਿੱਚ ਭਾਜਪਾ ਨੂੰ ਵੱਡੀ ਸਫਲਤਾ ਮਿਲੀ ਹੈ।