ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਦੀ ਚੋਣ ਦੇ ਨਤੀਜੇ ਚੁੱਕੇ ਹਨ ਤੇ ਇਸ ਵਾਰ ਜਿੱਤ ਡੈਮੋਕ੍ਰੇਟ ਉਮੀਦਵਾਰ ਜੋਅ ਬਾਇਡੇਨ ਦੀ ਹੋਈ ਹੈ ਪਰ ਸਭ ਦੇ ਮਨਾਂ ’ਚ ਇਹ ਸੁਆਲ ਵਾਰ-ਵਾਰ ਉੱਠ ਰਿਹਾ ਹੈ ਕਿ ਆਖ਼ਰ ਡੋਨਾਲਡ ਟਰੰਪ ਰਾਸ਼ਟਰਪਤੀ ਦੇ ਅਹੁਦੇ ’ਤੇ ਰਹਿੰਦਿਆਂ ਵੀ ਰਾਸ਼ਟਰਪਤੀ ਦੀ ਚੋਣ ਜਿੱਤ ਕਿਉਂ ਨਹੀਂ ਸਕੇ। ਕੀ ਅਜਿਹਾ ਇਸ ਲਈ ਹੋਇਆ ਕਿਉਂਕਿ ਉਨ੍ਹਾਂ ਨਸਲੀ ਭੇਦਭਾਵ ਬਾਰੇ ਕੁਝ ਭੜਕਾਊ ਟਵੀਟ ਕੀਤੇ ਸਨ? ਜਾਂ ਉਨ੍ਹਾਂ ਦੀ ਘਟੀਆ ਬਿਆਨਬਾਜ਼ੀ, ਸਰਕਾਰ ’ਚੋਂ ਕਈ ਅਹਿਮ ਲੋਕਾਂ ਦਾ ਛੱਡ ਕੇ ਚਲੇ ਜਾਣਾ? ਜਾਂ ਫਿਰ ਕੋਰੋਨਾ ਮਹਾਮਾਰੀ ਨੇ ਉਨ੍ਹਾਂ ਦਾ ਰਾਸ਼ਟਰਪਤੀ ਦਾ ਅਹੁਦਾ ਨਿਗਲ਼ ਲਿਆ?


ਪਹਿਲਾ ਕਾਰਨ ਕੋਰੋਨਾਵਾਇਰਸ ਹੋ ਸਕਦਾ ਹੈ ਕਿਉਂਕਿ ਅਮਰੀਕਾ ’ਚ ਇਹ ਮਹਾਮਾਰੀ ਹੁਣ ਤੱਕ ਢਾਈ ਲੱਖ ਜਾਨਾਂ ਲੈ ਚੁੱਕੀ ਹੈ ਤੇ ਟਰੰਪ ਇਸ ਹਾਲਤ ਉੱਤੇ ਚੰਗੀ ਤਰ੍ਹਾਂ ਕਾਬੂ ਨਹੀਂ ਪਾ ਸਕੇ; ਜਿਸ ਕਾਰਨ ਉਨ੍ਹਾਂ ਨੂੰ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ।

ਚੋਣਾਂ ਹਾਰਨ ਮਗਰੋਂ ਟਰੰਪ ਨੂੰ ਇੱਕ ਹੋਰ ਵੱਡਾ ਝਟਕਾ, ਵ੍ਹਾਈਟ ਹਾਊਸ 'ਚੋਂ ਨਿਕਲਦਿਆਂ ਹੀ ਮੇਲਾਨੀਆ ਦੇ ਦੇਵੇਗੀ ਤਲਾਕ
ਅਮਰੀਕਾ ’ਚ ਇੱਕ ਪੁਲਿਸ ਅਧਿਕਾਰੀ ਵੱਲੋਂ ਜਾਰਜ ਫ਼ਲਾਇਡ ਦੀ ਗੋਡਾ ਰੱਖ ਕੇ ਬੇਰਹਿਮੀ ਨਾਲ ਗਲ਼ਾ ਘੁੱਟਣ ਕਰਕੇ ਹੋਈ ਮੌਤ ਦੂਜਾ ਕਾਰਨ ਹੋ ਸਕਦਾ ਹੈ। ਅਮਰੀਕਾ ’ਚ ਗੋਰੇ-ਕਾਲੇ ਦੇ ਭੇਦ ਦਾ ਮੁੱਦਾ ਕਿਤੇ ਨਾ ਕਿਤੇ ਬਣਿਆ ਹੀ ਰਹਿੰਦਾ ਹੈ। ਇਸ ਮੌਤ ਤੋਂ ਬਾਅਦ ਅਮਰੀਕਾ ਦੇ 14 ਸੂਬਿਆਂ ’ਚ ਹਿੰਸਾ ਭੜਕ ਗਈ ਸੀ ਤੇ 25 ਤੋਂ ਵੱਧ ਸ਼ਹਿਰਾਂ ’ਚ ਕਰਫ਼ਿਊ ਵੀ ਲਾਉਣਾ ਪਿਆ ਸੀ। ਟਰੰਪ ਨੇ ਹਿੰਸਾ ਉੱਤੇ ਕਾਬੂ ਪਾਉਣ ਦੀ ਥਾਂ ਭੜਕਾਊ ਟਵੀਟ ਕਰ ਕੇ ਹਿੰਸਾ ਹੋਰ ਭੜਕਾਉਣ ਦਾ ਯਤਨ ਕੀਤਾ ਸੀ।

ਟਰੰਪ ਉੱਤੇ ਐਂਵੇਂ ਕਈ ਵਾਰ ਝੂਠੀ ਬਿਆਨਬਾਜ਼ੀ ਕਰਨ ਦੇ ਦੋਸ਼ ਲੱਗਦੇ ਰਹੇ ਹਨ। ਕਈ ਵਾਰ ਉਨ੍ਹਾਂ ਦੇ ਮੂੰਹੋਂ ਉਹ ਕੁਝ ਨਿੱਕਲ ਗਿਆ, ਜੋ ਇੱਕ ਰਾਸ਼ਟਰਪਤੀ ਨੂੰ ਨਹੀਂ ਸੋਭਦਾ। ਇਸ ਚੌਥੇ ਕਾਰਨ ਦਾ ਫ਼ਾਇਦਾ ਜੋਅ ਬਾਇਡੇਨ ਨੂੰ ਹੋਇਆ। ਟਰੰਪ ਨੇ ਕਈ ਅਜਿਹੇ ਮੁੱਦਿਆਂ ਬਾਰੇ ਆਪਣੇ ਵਿਚਾਰ ਰੱਖੇ, ਜਿਨ੍ਹਾਂ ਬਾਰੇ ਸਿਆਸੀ ਕਾਰਣਾਂ ਕਰਕੇ ਕੁਝ ਆਖਣਾ ਠੀਕ ਨਹੀਂ ਸੀ। ਇਹ ਉਨ੍ਹਾਂ ਦੀ ਹਾਰ ਦਾ ਚੌਥਾ ਕਾਰਨ ਰਿਹਾ।

ਬਾਦਲਾਂ ਤੱਕ ਪਹੁੰਚਿਆਂ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਦਾ ਸੇਕ, ਪਿੰਡਾਂ 'ਚ ਬਾਈਕਾਟ ਦਾ ਸੱਦਾ

ਟਰੰਪ ਨੇ ਕਈ ਵਾਰ ਐੱਚ-1ਬੀ ਵੀਜ਼ਾ ਵਿਰੁੱਧ ਬਿਆਨਬਾਜ਼ੀ ਕੀਤੀ। ਇਸ ਦਾ ਸਿੱਧਾ ਅਸਰ ਹੁਨਰਮੰਦ ਪ੍ਰਵਾਸੀਆਂ, ਖ਼ਾਸ ਕਰ ਕੇ ਭਾਰਤੀਆਂ ਉੱਤੇ ਪੈਂਦਾ ਰਿਹਾ ਹੈ। ਬਾਇਡੇਨ ਇਸ ਵੀਜ਼ਾ ਦੇ ਹੱਕ ਵਿੱਚ ਖਲੋਂਦੇ ਰਹੇ, ਇਹ ਟਰੰਪ ਦੀ ਹਾਰ ਦਾ ਪੰਜਵਾਂ ਕਾਰਨ ਬਣਿਆ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ