ਅਸ਼ਰਫ ਢੁੱਡੀ  

ਅੰਮ੍ਰਿਤਸਰ: ਸ਼੍ਰੋਮਣੀ ਗੁਰਦੂਆਰਾ ਪ੍ਰੰਬਧਕ ਕਮੇਟੀ ਦਾ ਸ਼ਤਾਬਦੀ ਸਮਾਗਮ ਅੱਜ ਅੰਮ੍ਰਿਤਸਰ ਵਿਖੇ ਮਨਾਇਆ ਗਿਆ। ਸ਼ਤਾਬਦੀ ਸਮਾਗਮ ਦੌਰਾਨ  ਵੱਖ ਵੱਖ ਹਸਤੀਆਂ ਵੱਲੋਂ ਐਸਜੀਪੀਸੀ ਦੇ ਸ਼ਾਨਾਮਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਸਮੇਂ ਐਸਜੀਪੀਸੀ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਅੱਜ ਫਿਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਲ 1984 'ਚ ਵੀ ਸਰਕਾਰ ਨੇ ਐਸਜੀਪੀਸੀ ਨੂੰ ਤੋੜਨ ਦਾ ਕੰਮ ਕੀਤਾ, ਪਰ ਦਾਲ ਨਹੀ ਗਲੀ। ਅੱਜ ਸਰਕਾਰ ਐਸਜੀਪੀਸੀ ਨੂੰ ਕਿਉਂ ਤੋੜਨਾ ਚਾਹੁੰਦੀ ਹੈ। ਕਿਉੰਕਿ ਐਸਜੀਪੀਸੀ ਇਕ ਆਜ਼ਾਦ ਸਟੇਟ ਦਾ ਰੁਤਬਾ ਰੱਖਦੀ ਹੈ ਇਸ ਲਈ ਐਸਜੀਪੀਸੀ ਭਾਰਤੀ ਹੁਕਮਰਾਨਾ ਦੀ ਅੱਖ ਨੂੰ ਚੁੱਬਦੀ ਹੈ।

ਸਰਕਾਰ ਨੇ ਕਿਸਾਨੀ ਸੰਘਰਸ਼ ਖ਼ਤਮ ਕਰਾਉਣ ਲਈ ਚੱਲੀ ਵੱਡੀ ਚਾਲ, 'ਆਪ' ਵੱਲੋਂ ਕਿਸਾਨ ਵਿਰੋਧੀ ਫੈਸਲਾ ਕਰਾਰ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਿਛਲੇ ਸਮੇਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਫਿਰ ਐਸਜੀਪੀਸੀ ਨੂੰ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਹਨ। 328 ਸਰੂਪਾਂ ਦੇ ਮਾਮਲੇ 'ਤੇ ਵਿਸ਼ੇਸ਼ ਤੌਰ 'ਤੇ ਬੋਲਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ 'ਚ ਵਿਸ਼ੇਸ਼ ਜਾਂਚ ਕਮੇਟੀ ਬਣਾਈ ਗਈ ਸੀ। ਜਿਸ ਨੇ ਜਾਂਚ ਕਰਨ ਤੋਂ ਬਾਅਦ ਅਕਾਲ ਤਖਤ ਸਾਹਿਬ ਨੂੰ ਰਿਪੋਰਟ ਸੌਂਪੀ ਸੀ। ਬਾਅਦ 'ਚ ਇਹ ਰਿਪੋਰਟ ਐਸਜੀਪੀਸੀ ਦੀ ਵੈਬਸਾਈਟ 'ਤੇ ਪਾਈ ਗਈ ਹੈ। ਜੋ ਕੋਈ ਪੜ੍ਹਨਾ ਚਾਹੁੰਦਾ ਹੈ ਤਾਂ ਪੜ੍ਹ ਸਕਦਾ ਹੈ। ਪਾਵਨ ਸਰੂਪ ਰਿਕਾਰਡ 'ਚੋਂ ਘਟੇ ਹਨ ਅਤੇ ਦੋਸ਼ੀ ਮੁਲਾਜ਼ਮਾਂ ਨੇ ਇਨ੍ਹਾਂ ਦੇ ਪੈਸੇ ਖਾਦੇ ਹਨ। ਦੋਸ਼ੀ ਮੁਲਾਜ਼ਮਾਂ ਨੂੰ ਸਜ਼ਾ ਦਿੱਤੀ ਗਈ ਹੈ।

ਓਬਾਮਾ ਦਾ ਦਾਅਵਾ, 'ਸਿੰਘ ਵਾਜ਼ ਕਿੰਗ', ਡਾ. ਮਨਮੋਹਨ ਸਿੰਘ ਬਾਰੇ ਵੱਡੇ ਖੁਲਾਸੇ, ਪੜ੍ਹ ਕੇ ਹੋ ਜਾਵੋਗੇ ਹੈਰਾਨ

ਉਨ੍ਹਾਂ ਕਿਹਾ ਇਹ ਇਕ ਪ੍ਰੰਬਧਕੀ ਮਾਮਲਾ ਹੈ ਅਤੇ ਇਹ ਭ੍ਰਿਸ਼ਟਾਚਾਰ ਦਾ ਮਾਮਲਾ ਹੈ। ਪਰ ਇਸ ਨੂੰ ਬੇਅਦਬੀ ਦਾ ਮਾਮਲਾ ਬਣਾਇਆ ਜਾ ਰਿਹਾ ਹੈ। ਇਹ ਦੋਸ਼ੀ ਮੁਲਾਜ਼ਮਾਂ ਨੇ ਬੇਈਮਾਨੀ ਕੀਤੀ ਹੈ। ਅਤੇ ਉਨ੍ਹਾਂ ਨੂੰ ਮੁਅਤਲ ਕਰਕੇ ਸਜ਼ਾ ਦਿੱਤੀ ਗਈ ਹੈ। ਦਮਦਮੀ ਟਕਸਾਲ ਗੁਟਕਾ ਸਾਹਿਬ ਛਾਪਦੀ ਹੈ ਅਤੇ ਸੰਗਤ ਨੂੰ ਵੰਡਦੀ ਹੈ। ਕੀ ਦਮਦਮੀ ਟਕਸਾਲ ਦੱਸ ਸਕਦੀ ਹੈ ਕਿੰਨੇ ਸਰੂਪ ਕਿਥੇ ਕਿਥੇ ਦਿੱਤੇ ਹਨ? ਇਸੇ ਤਰ੍ਹਾਂ 328 ਸਰੂਪਾਂ ਦੇ ਮਾਮਲੇ 'ਚ ਮੁਲਾਜ਼ਮਾਂ ਨੇ ਸਰੂਪ ਸੰਗਤ ਨੂੰ ਦਿੱਤੇ ਹਨ ਪਰ ਇਹ ਨਹੀਂ ਦੱਸਿਆ ਕਿ ਕਿੱਥੇ ਦਿੱਤੇ ਹਨ।

ਜਥੇਦਾਰ ਨੇ ਕਿਹਾ ਕਿ ਜੋ ਲੋਕ ਗੁਰੂ ਦੇ ਦਰ 'ਤੇ ਤਲਵਾਰਾਂ ਲਹਿਰਾ ਰਹੇ ਹਨ ਉਹ ਦੁਨੀਆਂ ਭਰ 'ਚ ਸਿੱਖੀ ਨੂੰ ਬਦਨਾਮ ਕਰ ਰਹੇ ਹਨ। ਐਸਜੀਪੀਸੀ ਦੇ ਗੇਟਾਂ ਨੂੰ ਤਾਲੇ ਮਾਰਨ ਦੀ ਘਟਨਾ 'ਤੇ ਜਥੇਦਾਰ ਨੇ ਤਖਤੀ ਭਰੇ ਲਹਿਜ਼ੇ 'ਚ ਕਿਹਾ ਕਿ ਜੇ ਭਵਿੱਖ 'ਚ ਕਿਸੇ ਨੇ ਤਾਲੇ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਐਸਜੀਪੀਸੀ ਦੇ ਪੁੱਤਰ ਹੋਣ ਦੇ ਨਾਅਤੇ ਘਰਾਂ 'ਚ ਨਾ ਬੈਠੇ ਰਹਿਓ, ਅੰਮ੍ਰਿਤਸਰ ਸਾਹਿਬ ਵਹੀਰਾਂ ਘੱਤ ਕੇ ਆਇਓ ਤਾਂ ਜੋ ਕੋਈ ਐਸਜੀਪੀਸੀ ਦੇ ਗੇਟਾਂ ਨੂੰ ਤਾਲੇ ਨਾ ਮਾਰ ਸਕੇ। ਜਥੇਦਾਰ ਨੇ ਕਿਹਾ ਕਿ ਅੱਜ ਹਿੰਦੋਸਤਾਨ 'ਚ ਲੋਕਤੰਤਰ ਸਰਕਾਰ ਨਹੀਂ ਹੈ। ਇਹ ਸਰਕਾਰ ਈਵੀਐਮ ਦੇ ਰਾਹੀਂ ਸੱਤਾ 'ਤੇ ਕਾਬਜ਼ ਹੋਈ ਹੈ ਅਤੇ ਪਤਾ ਨਹੀਂ ਹੋਰ ਕਿੰਨੇ ਸਾਲ ਸੱਤਾ 'ਤੇ ਕਾਬਜ਼ ਰਹੇਗੀ। ਜੇ ਅਸੀਂ ਇਕੱਠੇ ਨਾ ਹੋਏ ਤਾਂ ਸਾਨੂੰ ਖਖੜੀਆ ਕਰੇਲੇ ਕਰ ਦੇਣਗੇ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ