ਸੈਨ ਫ੍ਰਾਂਸਿਸਕੋ: ਮਾਈਕਰੋਸੌਫਟ ਦੇ ਸੰਸਥਾਪਕ ਅਤੇ ਪਰਉਪਕਾਰੀ ਬਿੱਲ ਗੇਟਸ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ। ਇਸ ਹਫਤੇ ਦੇ ਅੰਤ ਵਿੱਚ ਉਨ੍ਹਾਂ ਨੇ ਟਵੀਟ ਕੀਤਾ, "65 ਸਾਲ ਦੇ ਹੋਣ ਦਾ ਇੱਕ ਫਾਇਦਾ ਇਹ ਹੈ ਕਿ ਮੈਂ ਕੋਵਿਡ -19 ਟੀਕੇ ਲਈ ਯੋਗ ਹਾਂ। ਇਸ ਹਫ਼ਤੇ ਮੈਨੂੰ ਆਪਣੀ ਪਹਿਲੀ ਖੁਰਾਕ ਮਿਲੀ ਅਤੇ ਮੈਨੂੰ ਬਹੁਤ ਚੰਗਾ ਮਹਿਸੂਸ ਹੋਇਆ।"

ਉਨ੍ਹਾਂ ਨੇ ਅੱਗੇ ਲਿਖਿਆ, "ਉਨ੍ਹਾਂ ਸਾਰੇ ਵਿਗਿਆਨੀਆਂ, ਅਜ਼ਮਾਇਸ਼ ਭਾਗੀਦਾਰਾਂ, ਰੈਗੂਲੇਟਰਾਂ ਅਤੇ ਫਰੰਟ ਲਾਈਨ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ, ਜੋ ਸਾਨੂੰ ਇੱਥੇ ਤੱਕ ਲੈ ਕੇ ਆਏ ਹਨ।"

ਹਾਲਾਂਕਿ, ਵੈਕਸੀਨ ਨੂੰ ਲੈ ਕੇ ਬਿੱਲ ਗੇਟਸ 'ਤੇ ਕਈ ਦੋਸ਼ ਲਗਾਏ ਗਏ। ਇਸ ਤੋਂ ਪਹਿਲਾਂ ਦੀਆਂ ਖਬਰਾਂ ਫੈਲੀਆਂ ਸੀ ਕਿ ਕੋਰੋਨਾ ਬਿਲ ਗੇਟਸ ਅਤੇ ਫਾਰਮਾਸਿਊਟੀਕਲ ਕੰਪਨੀਆਂ ਦੀ ਮਿਲੀਭੁਗਤ ਹੈ ਤਾਂ ਜੋ ਇਸ ਦੀ ਦਵਾਈ ਤਿਆਰ ਕਰਨ ਵਾਲੀਆਂ ਕੰਪਨੀਆਂ ਨੂੰ ਫਾਇਦਾ ਹੋਏ। ਫਿਰ ਇਹ ਸੁਣਨ ਨੂੰ ਮਿਲਿਆ ਕਿ ਕੋਰੋਨਾਵਾਇਰਸ ਵੈਕਸੀਨ ਜ਼ਰੀਏ, ਉਹ ਲੋਕਾਂ ਦੇ ਸਰੀਰ ਵਿਚ ਇੱਕ ਮਾਈਕਰੋ ਚਿੱਪ ਲਗਾਉਣਾ ਚਾਹੁੰਦਾ ਹੈ ਤਾਂ ਜੋ ਵਾਇਰਸ ਦੀ ਸਥਿਤੀ ਬਾਰੇ ਲੋਕ ਵਧੇਰੇ ਜਾਣਕਾਰੀ ਹਾਸਲ ਕਰ ਸਕਣ। ਹਾਲਾਂਕਿ, ਮਾਈਕ੍ਰੋਸਾੱਫਟ ਦੇ ਸੰਸਥਾਪਕ ਨੇ ਇਨ੍ਹਾਂ ਰਿਪੋਰਟਾਂ ਨੂੰ ਝੂਠੇ ਦੱਸਦਿਆਂ ਉਨ੍ਹਾਂ ਤੋਂ ਇਨਕਾਰ ਕੀਤਾ ਹੈ।

ਇਹ ਵੀ ਪੜ੍ਹੋFarmers Parade Live:ਦਿੱਲੀ ਦੇ ਕਈ ਇਲਾਕਿਆਂ 'ਚ ਮੋਬਾਇਲ ਇੰਟਰਨੈੱਟ ਸੇਵਾ ਬੰਦ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904