Brunei Sultan daughter marriage: ਦੁਨੀਆ ਦੇ ਸਭ ਤੋਂ ਅਮੀਰ ਸੁਲਤਾਨਾਂ ਦੀ ਲਿਸਟ 'ਚ ਸ਼ਾਮਲ, ਬਰੂਨੇਈ ਦੇ ਸੁਲਤਾਨ ਦੀ ਧੀ ਰਾਜਕੁਮਾਰੀ ਫਾਦਜ਼ਿਲਾ ਲੁਬਾਬੁਲ ਬੋਲਕੀਆ ਨੇ ਇੱਕ ਹਫ਼ਤੇ ਲੰਬੇ ਸਮਾਗਮਾਂ ਦੌਰਾਨ ਵਿਆਹ ਕਰ ਲਿਆ ਹੈ। ਸ਼ਾਨਦਾਰ ਵਿਆਹ ਇਹਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ, ਬਰੂਨੇਈ ਦੇ ਸੁਲਤਾਨ ਹਸਨਲ ਬੋਲਕੀਆ ਦੁਨੀਆ ਦੇ ਸਭ ਤੋਂ ਅਮੀਰ ਸ਼ਾਹੀ ਘਰਾਣਿਆਂ ਵਿੱਚੋਂ ਇੱਕ ਹਨ, ਅਜਿਹੇ 'ਚ ਉਨ੍ਹਾਂ ਦੀ ਧੀ ਦੇ ਵਿਆਹ ਦੀ ਚਰਚਾ ਪੂਰੀ ਦੁਨੀਆ ਵਿੱਚ ਹੋਣਾ ਲਾਜ਼ਮੀ ਹੈ।

ਬਰੂਨੇਈ ਦੇ ਸੁਲਤਾਨ ਦੀ 36 ਸਾਲਾ ਧੀ ਰਾਜਕੁਮਾਰੀ ਫਦਜ਼ਿਲਾ ਲੁਬਾਬੁਲ ਬੋਲਕੀਆ, ਸੁਲਤਾਨ ਦੀ ਦੂਜੀ ਪਤਨੀ ਹਾਜਾ ਮਰੀਅਮ ਦੀ ਧੀ ਹੈ, ਜਿਸ ਨੂੰ ਉਸਨੇ 2003 ਵਿੱਚ ਤਲਾਕ ਦਿੱਤਾ ਸੀ। ਜੋੜੇ ਦੇ ਇਕੱਠੇ ਚਾਰ ਬੱਚੇ ਸਨ, ਜਿਨ੍ਹਾਂ ਵਿੱਚ 30 ਸਾਲਾ ਪ੍ਰਿੰਸ ਮਤੀਨ ਵੀ ਸ਼ਾਮਲ ਹੈ, ਜੋ ਆਪਣੇ ਆਪ ਵਿੱਚ ਇੱਕ ਇੰਸਟਾਗ੍ਰਾਮ ਸਟਾਰ ਹੈ। ਇਸ ਦੇ ਨਾਲ ਹੀ ਸੁਲਤਾਨ ਦੇ 12 ਬੱਚਿਆਂ 'ਚ ਨੌਵੀਂ ਰਾਜਕੁਮਾਰੀ ਫਦਜ਼ਿਲਾ ਨੂੰ 'ਸਪੋਰਟੀ ਪ੍ਰਿਸੈਂਸ' ਵੀ ਕਿਹਾ ਜਾਂਦਾ ਹੈ।






ਦੱਸਿਆ ਜਾ ਰਿਹਾ ਹੈ ਕਿ ਵਿਆਹ ਦੌਰਾਨ ਰਾਜਕੁਮਾਰੀ ਫਾਦਜ਼ਿਲਾ ਲੁਬਾਬੁਲ ਨੇ ਆਪਣੀ ਮਤਰੇਈ ਮਾਂ ਦੇ ਸ਼ਾਹੀ ਸੰਗ੍ਰਹਿ ਤੋਂ ਉਧਾਰ ਲਏ ਗਹਿਣੇ ਪਹਿਨ ਕੇ ਸੱਤ ਦਿਨਾਂ ਦੇ ਸ਼ਾਨਦਾਰ ਜਸ਼ਨ ਵਿੱਚ ਅਬਦੁੱਲਾ ਅਲ-ਹਾਸ਼ਮੀ ਨਾਲ ਵਿਆਹ ਕਰਵਾਇਆ ਹੈ। ਇਸ ਦੌਰਾਨ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰ ਰਹੀਆਂ ਹਨ।






ਰਾਜਕੁਮਾਰੀ ਫਾਦਜ਼ਿਲਾ ਲੁਬਾਬੁਲ ਦੇ ਵਿਆਹ ਵਾਲੀ ਡ੍ਰੈੱਸ ਨੂੰ ਮਲੇਸ਼ੀਆ ਦੇ ਡਿਜ਼ਾਈਨਰ ਬਰਨਾਰਡ ਚੰਦਰਨ ਨੇ ਡਿਜ਼ਾਈਨ ਕੀਤਾ ਸੀ। ਇਸ ਦੇ ਨਾਲ ਹੀ ਜਿਊਲਰੀ ਵੈੱਬਸਾਈਟ ਟਾਇਰਾ ਮੇਨੀਆ ਦੇ ਮੁਤਾਬਕ, ਉਹ ਸਫੇਦ ਟਾਇਰਾ, ਨੈੱਕਲੇਸ, ਬਰੇਸਲੇਟ ਤੇ ਰਿੰਗ 'ਚ ਨਜ਼ਰ ਆਈ। ਆਪਣੀ ਲੁੱਕ ਨੂੰ ਰਾਇਲ ਲੁੱਕ ਦੇਣ ਲਈ ਉਸ ਨੇ ਗੋਲਡਨ ਕਲਰ ਦਾ ਤਾਜ ਵੀ ਪਾਇਆ ਹੋਇਆ ਸੀ।


ਇਹ ਵੀ ਪੜ੍ਹੋ: ਕੋਰੋਨਾ ਕਾਰਨ ਅਮਰੀਕਾ ਦੇ ਵਿਅਕਤੀ ਨੇ ਗਵਾਈ ਜਾਨ, ਵੈਕਸੀਨ ਨਾ ਲਗਵਾਉਣ 'ਤੇ ਜਤਾਇਆ ਮਲਾਲ, ਜਾਣੋ ਕੀ ਕਾਰਨ

ਹੋਲਾ ਨਿਊਜ਼ ਮੁਤਾਬਕ ਇਹ ਵਿਆਹ ਸੁਲਤਾਨ ਦੇ ਅਧਿਕਾਰਤ ਘਰ ਇਸਤਾਨਾ ਨੂਰੁਲ ਇਮਾਨ 'ਚ ਹੋਇਆ। ਇਹ ਦੁਨੀਆ ਦੇ ਸਭ ਤੋਂ ਵੱਡੇ ਪੈਲੇਸਾਂ ਵਿੱਚੋਂ ਇੱਕ ਹੈ, ਜਿਸ ਵਿੱਚ 1,700 ਤੋਂ ਵੱਧ ਕਮਰੇ ਅਤੇ ਇੱਕ ਦਾਅਵਤ ਹਾਲ ਹੈ ਜਿਸ ਵਿੱਚ 5,000 ਲੋਕ ਬੈਠ ਸਕਦੇ ਹਨ। ਦੇਸ਼ ਦੀ ਉਮਰ ਅਲੀ ਸੈਫੂਦੀਨ ਮਸਜਿਦ ਵਿੱਚ ਵੀ ਵਿਆਹ ਦੀ ਇੱਕ ਰਸਮ ਹੋਈ। ਦੱਸ ਦੇਈਏ ਕਿ ਰਾਜਕੁਮਾਰੀ ਫਾਦਜ਼ਿਲਾ ਬਰੂਨੇਈ ਦੀ ਰਾਸ਼ਟਰੀ ਨੈੱਟਬਾਲ ਟੀਮ ਦੀ ਕਪਤਾਨ ਹੈ ਅਤੇ ਕਿੰਗਸਟਨ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੈ। ਇਸਦੇ ਨਾਲ ਹੀ, ਉਸਦਾ ਪਤੀ, ਬਦੁੱਲਾ ਅਲ-ਹਾਸ਼ਮੀ ਇੱਕ ਇਰਾਕੀ ਹੈ ਜੋ ਕੈਨੇਡਾ ਵਿੱਚ ਰਹਿੰਦਾ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


<