Trending News: ਅੱਜ ਦੇ ਸਮੇਂ ਵਿਚ ਹਰ ਕੋਈ ਨੌਕਰੀ ਚਾਹੁੰਦਾ ਹੈ। ਨੌਕਰੀ ਹਾਸਲ ਕਰਨ ਲਈ ਕਈ ਤਰ੍ਹਾਂ ਦੇ ਹੱਥਕੰਡੇ ਵੀ ਅਪਣਾਏ ਜਾਂਦੇ ਹਨ। ਨੌਕਰੀਆਂ ਲਈ ਮਾਰਕੀਟ ਵਿੱਚ ਮੁਕਾਬਲਾ ਵੀ ਬਹੁਤ ਵਧ ਗਿਆ ਹੈ। ਅਜਿਹੀ ਸਥਿਤੀ ਵਿੱਚ ਕੰਪਨੀਆਂ ਨੂੰ ਸੂਚੀਬੱਧ ਕਰਨਾ ਤੇ ਨੌਕਰੀਆਂ ਲਈ ਸੀਵੀ ਦੇ ਨਾਲ ਇੱਕ-ਇੱਕ ਕਰਕੇ ਮੇਲ ਕਰਨਾ ਆਮ ਹੋ ਗਿਆ ਹੈ ਪਰ ਕੀ ਤੁਸੀਂ ਸੁਣਿਆ ਹੈ ਕਿ ਕਿਸੇ ਨੇ ਸੀਵੀ ਦੀ ਬਜਾਏ ਕੁਝ ਹੋਰ ਭੇਜ ਕੇ ਨੌਕਰੀ ਲਈ ਅਰਜ਼ੀ ਦਿੱਤੀ ਹੈ? ਜੇਕਰ ਨਹੀਂ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਅਜਿਹੀ ਹੀ ਇੱਕ ਘਟਨਾ।

ਦਰਅਸਲ ਆਇਰਲੈਂਡ (Ireland) ਦੀ ਰਹਿਣ ਵਾਲੀ ਇੱਕ ਕੁੜੀ ਨੇ ਗਲਤੀ ਨਾਲ ਅਜਿਹਾ ਹੀ ਕਰ ਦਿੱਤਾ ਹੈ। ਨੌਕਰੀ ਲਈ ਅਪਲਾਈ ਕਰਦੇ ਸਮੇਂ ਉਸ ਨੇ ਈ-ਮੇਲ 'ਤੇ ਸੀਵੀ ਦੀ ਬਜਾਏ ਬਹੁਤ ਹੀ ਅਜੀਬ ਚੀਜ਼ ਭੇਜੀ। ਹੈਰਾਨੀ ਦੀ ਗੱਲ ਹੈ ਕਿ ਉਸ ਨੇ ਅਜਿਹਾ ਇਕ-ਦੋ ਵਾਰ ਨਹੀਂ ਸਗੋਂ ਕਈ ਵਾਰ ਕੀਤਾ ਪਰ ਜਦੋਂ ਇਹ ਗੱਲ ਸਾਹਮਣੇ ਆਈ ਤਾਂ ਉਸ ਦੇ ਹੋਸ਼ ਉੱਡ ਗਏ। ਤੁਹਾਨੂੰ ਦੱਸ ਦੇਈਏ ਕਿ ਆਇਰਲੈਂਡ ਦੇ ਡਬਲਿਨ ਦੀ ਰਹਿਣ ਵਾਲੀ 23 ਸਾਲਾ ਐਸ਼ਲੇ ਕੀਨਨ ਨੇ ਇਸ ਘਟਨਾ ਦੀ ਜਾਣਕਾਰੀ ਆਪਣੇ ਟਵਿਟਰ ਹੈਂਡਲ 'ਤੇ ਲੋਕਾਂ ਨਾਲ ਸਾਂਝੀ ਕੀਤੀ ਹੈ। ਇਸ ਬਾਰੇ ਪੜ੍ਹਦੇ ਹੀ ਲੋਕ ਹੈਰਾਨ ਰਹਿ ਗਏ।

ਐਸ਼ਲੇ ਨੇ ਦੱਸਿਆ ਕਿ ਜਦੋਂ ਉਹ 17 ਸਾਲ ਦੀ ਸੀ ਤਾਂ ਉਸ ਨੇ ਕਈ ਨੌਕਰੀਆਂ ਲਈ ਅਪਲਾਈ ਕੀਤਾ ਪਰ ਕਿਤੇ ਵੀ ਇੰਟਰਵਿਊ ਲਈ ਫੋਨ ਨਹੀਂ ਆਇਆ। ਬਾਅਦ ਵਿੱਚ ਜਦੋਂ ਉਸਨੇ ਮੇਲ ਦਾ ਫਾਰਮੈਟ ਅਤੇ ਅਟੈਚਮੈਂਟ ਦੇਖਿਆ ਤਾਂ ਉਹ ਹੈਰਾਨ ਰਹਿ ਗਈ। ਦਰਅਸਲ ਉਹ ਸੀਵੀ ਦੀ ਬਜਾਏ ਮੇਲ ਵਿੱਚ ਕੁਝ ਹੋਰ ਅਟੈਚ ਕਰ ਰਹੀ ਸੀ।

ਐਸ਼ਲੇ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ, 'ਉਹ ਉਸ ਪਲ ਨੂੰ ਕਦੇ ਨਹੀਂ ਭੁੱਲੇਗੀ ਜਦੋਂ ਉਸਨੇ ਨੌਕਰੀ ਲਈ ਅਪਲਾਈ ਕੀਤਾ ਸੀ। ਇੰਟਰਵਿਊ ਲਈ ਕਾਲ ਨਹੀਂ ਆਈ ਸੀ। 60 ਕੰਪਨੀਆਂ 'ਚ ਅਪਲਾਈ ਕਰਨ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਹ ਮੇਲ 'ਚ ਸੀਵੀ ਦੀ ਬਜਾਏ ਆਪਣੀ ਪੀਰੀਅਡ ਟ੍ਰੈਕਰ ਰਿਪੋਰਟ ਭੇਜ ਰਹੀ ਹੈ। ਇਹੀ ਕਾਰਨ ਹੈ ਕਿ ਉਸ ਨੂੰ ਨੌਕਰੀ ਲਈ ਕਿਸੇ ਕੰਪਨੀ ਤੋਂ ਕੋਈ ਫੋਨ ਨਹੀਂ ਆਇਆ।

ਐਸ਼ਲੇ ਨੇ ਜਿਵੇਂ ਹੀ ਇਸ ਗੱਲ ਦੀ ਜਾਣਕਾਰੀ ਦਿੱਤੀ, ਟਵਿਟਰ 'ਤੇ ਉਸ ਦੀ ਪੋਸਟ ਵਾਇਰਲ ਹੋ ਗਈ। ਲੋਕਾਂ ਨੇ ਉਸ ਦੀ ਇਸ ਪੋਸਟ 'ਤੇ ਪ੍ਰਤੀਕਿਰਿਆ ਦਿੱਤੀ ਹੈ। ਹੁਣ ਤੱਕ ਇਸ ਪੋਸਟ ਨੂੰ 50 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ, ਜਦਕਿ ਸੈਂਕੜੇ ਲੋਕ ਪੋਸਟ ਨੂੰ ਰੀਟਵੀਟ ਵੀ ਕਰ ਚੁੱਕੇ ਹਨ।