ਓਟਾਵਾ: ਦੀਵਾਲੀ ਦਾ ਤਿਉਹਾਰ ਭਾਰਤ ਦੇ ਨਾਲ-ਨਾਲ ਦੂਜੇ ਦੇਸ਼ਾਂ ‘ਚ ਵੀ ਧੂੰਮਧਾਮ ਨਾਲ ਮਨਾਇਆ ਜਾ ਰਿਹਾ ਹੈ। ਦੁਨੀਆਂ ਦੇ ਕੋਨੇ-ਕੋਨੇ ‘ਚ ਇਸ ਤਿਉਹਾਰ ਦੇ ਪ੍ਰਤੀ ਲੋਕਾਂ ਦੀ ਉਤਸ਼ਾਹ ਬਣਿਆ ਰਹਿੰਦਾ ਹੈ। ਕੋਰੋਨਾ ਵਾਇਰਸ ਦੇ ਚੱਲਦਿਆਂ ਇਸ ਵਾਰ ਤਿਉਹਾਰ ਨੂੰ ਲੋਕ ਆਪੋ-ਆਪਣੇ ਤਰੀਕਿਆਂ ਮਨਾ ਰਹੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੂਡੋ ਨੇ ਦੀਵਾਲੀ ਮਨਾਉਂਦੇ ਹੋਏ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਸਾਰੇ ਲੋਕਾਂ ਨੂੰ ਦੀਵਾਲੀ ਦੀ ਵਧਾਈ ਦਿੰਦਿਆਂ ਹੋਇਆਂ ਟਰੂਡੋ ਨੇ ਵਰਚੂਅਲ ਦੀਵਾਲੀ ਸੈਲੀਬ੍ਰੇਸ਼ਨ ਦੀ ਫੋਟੋ ਵੀ ਸ਼ੇਅਰ ਕੀਤੀ ਹੈ।
ਟਰੂਡੋ ਨੇ ਦੀਵਾਲੀ ਦੀ ਸ਼ੁੱਭਕਾਮਨਾਵਾਂ ਦਿੰਦਿਆਂ ਟਵੀਟ ਕੀਤਾ, ‘ਦੀਵਾਲੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਸੱਚਾਈ, ਪ੍ਰਕਾਸ਼ ਤੇ ਚੰਗਿਆਈ ਦੀ ਹਮੇਸ਼ਾ ਜਿੱਤ ਹੋਵੇਗੀ। ਇਸ ਮਹੱਤਵਪੂਰਨ ਤਿਉਹਾਰ ਨੂੰ ਮਨਾਉਣ ਲਈ ਮੈਂ ਸ਼ਾਮ ਨੂੰ ਵਰਚੂਅਲ ਸਮਾਗਮ ‘ਚ ਹਿੱਸਾ ਲਿਆ। ਸਾਰੇ ਲੋਕਾਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।‘
ਸੈਲੀਬ੍ਰੇਸ਼ਨ ਦੀ ਫੋਟੋ ਕੀਤੀ ਸ਼ੇਅਰ
ਜਸਟਿਨ ਟਰੂਡੋ ਨੇ ਟਵੀਟ ਜ਼ਰੀਏ ਸੈਲੀਬ੍ਰੇਸ਼ਨ ਦੀ ਫੋਟੋ ਵੀ ਸ਼ੇਅਰ ਕੀਤੀ ਹੈ। ਫੋਟੋ ‘ਚ ਉਹ ਆਪਣੇ ਦਫਤਰ ‘ਚ ਦੀਵਾਲੀ ਮਨਾਉਂਦੇ ਦਿਖਾਈ ਦੇ ਰਹੇ ਹਨ। ਇਕ ਫੋਟੋ ‘ਚ ਉਹ ਦੀਵਾ ਜਗਾ ਰਹੇ ਹਨ। ਟਰੂਡੋ ਕੈਨੇਡਾ ‘ਚ ਵੱਸੇ ਭਾਰਤੀਆਂ ‘ਚ ਕਾਫੀ ਹਰਮਨ-ਪਿਆਰੇ ਹਨ। ਟਰੂਡੋ ਨੇ ਆਪਣੀ ਕੈਬਨਿਟ ‘ਚ ਵੀ ਭਾਰਤੀਆਂ ਨੂੰ ਖਾਸ ਥਾਂ ਦਿੱਤੀ ਹੈ। ਭਾਰਤੀ ਸੰਸਕ੍ਰਿਤੀ ‘ਚ ਉਨ੍ਹਾਂ ਦੀ ਰੁਚੀ ਰਹੀ ਹੈ ਤੇ ਉਹ ਪਹਿਲਾਂ ਵੀ ਦੀਵਾਲੀ ਮਨਾਉਂਦੇ ਰਹੇ ਹਨ।
ਤਾਇਵਾਨ ਦੀ ਰਾਜਧਾਨੀ ਤਾਇਪੇ ‘ਚ ਵੀ ਦੀਵਾਲੀ ਸੈਲੀਬ੍ਰੇਸ਼ਨ ਹੋਈ। ਤਾਇਵਾਨ ਸਰਕਾਰ ਵੱਲੋਂ ਸਪੌਂਸਰ ਇਸ ਸੈਲੀਬ੍ਰੇਸ਼ਨ ਪ੍ਰੋਗਰਾਮ ‘ਚ ਤਾਇਵਾਨਦੇ ਵਿਦੇਸ਼ ਮੰਤਰੀ ਸਮੇਤ ਉੱਥੋਂ ਦੇ ਕਈ ਪ੍ਰਮੁੱਖ ਅਧਿਕਾਰੀਆਂ ਤੇ ਭਾਰਤੀ ਲੋਕਾਂ ਨੇ ਹਿੱਸਾ ਲਿਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ