ਐਗਜ਼ੀਕਿਊਟਿਵ ਆਦੇਸ਼ ਉੱਤੇ ਟਰੰਪ ਨੇ ਵੀਰਵਾਰ ਨੂੰ ਦਸਤਖ਼ਤ ਕੀਤੇ। ਉਸ ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਕਮਿਊਨਿਸਟ ਚੀਨੀ ਮਿਲਟਰੀ ਕੰਪਨੀ ਦੀਆਂ ਸਕਿਓਰਿਟੀਜ਼ ਵਿੱਚ ਅਮਰੀਕਾ ਵੱਲੋਂ ਕੋਈ ਨਿਵੇਸ਼ ਨਹੀਂ ਕੀਤਾ ਜਾਵੇਗਾ। ਟਰੰਪ ਦੇ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਚੀਨ ਆਪਣੀ ਫ਼ੌਜ, ਖ਼ੁਫ਼ੀਆ ਤੇ ਹੋਰ ਸੁਰੱਖਿਆ ੲਜੰਸੀਆਂ ਨੂੰ ਮਜ਼ਬੂਤ ਤੇ ਆਧੁਨਿਕ ਬਣਾ ਕੇ ਅਮਰੀਕਾ ਨੂੰ ਪ੍ਰਭਾਵਿਤ ਕਰ ਰਿਹਾ ਹੈ ਤੇ ਚੀਨ ਸਿੱਧਾ ਅਮਰੀਕਾ ਨੂੰ ਉਸ ਦੀ ਧਰਤੀ ਤੇ ਵਿਦੇਸ਼ੀ ਧਰਤੀ ਉੱਤੇ ਚੁਣੌਤੀ ਦੇ ਰਿਹਾ ਹੈ। ਚੀਨ ਵੱਡੇ ਪੱਧਰ ਉੱਤੇ ਹਥਿਆਰਾਂ ਦੇ ਨਿਰਮਾਣ ਤੇ ਉਪਯੋਗ ਦੇ ਨਾਲ ਹੀ ਸਾਈਬਰ ਹਮਲੇ ਰਾਹੀਂ ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਕੋਰੋਨਾ ਕਾਲ 'ਚ ਧਨਤੇਰਸ ਦੇ ਤਿਉਹਾਰ 'ਤੇ ਮੁੜੀ ਬਾਜ਼ਾਰਾਂ 'ਚ ਰੋਣਕ
ਅਮਰੀਕਾ ’ਚ ਚੀਨ ਦੀਆਂ ਹੁਣ ਪਾਬੰਦੀਸ਼ੁਦਾ 31 ਕੰਪਨੀਆਂ ਵਿੱਚ ਸਮਾਰਟਫ਼ੋਨ ਨਿਰਮਾਤਾ ਹੁਵਾਵੇ ਤੇ ਹਿਕਵਿਜ਼ਨ, ਚਾਈਨਾ ਟੈਲੀਕਾਮ ਤੇ ਚਾਈਨਾ ਮੋਬਾRਲ ਵੀ ਸ਼ਾਮਲ ਹਨ। ਇਨ੍ਹਾਂ ਸਾਰੀਆਂ ਕੰਪਨੀਆਂ ਦੇ ਸ਼ੇਅਰ ਨਿਊਯਾਰਕ ਸਟਾੱਕ ਐਕਸਚੇਂਜ ਵਿੱਚ ਵੀ ਸੂਚੀਬੱਧ ਹਨ। ਟਰੰਪ ਨੇ ਕਿਹਾ ਕਿ ਇਹ ਕੰਪਨੀਆਂ ਪ੍ਰਾਈਵੇਟ ਜਾਂ ਆਮ ਨਾਗਰਿਕਾਂ ਵੱਲੋਂ ਜ਼ਰੂਰ ਚਲਾਈਆਂ ਜਾਂਦੀਆਂ ਹਨ ਪਰ ਇਹ ਸਿੱਧੇ ਤੌਰ ਉੱਤੇ ਚੀਨੀ ਫ਼ੌਜ, ਇੰਟੈਲੀਜੈਂਸ ਤੇ ਸੁਰੱਖਿਆ ਦੀ ਹਮਾਇਤ ਕਰਦੀਆਂ ਹਨ ਤੇ ਉਨ੍ਹਾਂ ਦੇ ਵਿਕਾਸ ਤੇ ਆਧੁਨਿਕੀਕਰਣ ਲਈ ਵਿੱਤੀ ਮਦਦ ਮੁਹੱਈਆ ਕਰਵਾਉਂਦੀਆਂ ਹਨ।
Reliance Industry: ਦੀਵਾਲੀ ਮੌਕੇ ਅੰਬਾਨੀ ਦਾ ਨਵਾਂ ਧਮਾਕਾ, ਹੁਣ ਦੇਸ਼ ਦੇ ਕਿਸਾਨਾਂ ਲਈ ਚੁੱਕਿਆ ਵੱਡਾ ਕਦਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904