ਮਹਿਤਾਬ-ਉਦ-ਦੀਨ


ਚੰਡੀਗੜ੍ਹ/ਕੈਲਵਰੀ: ਯੂਨੀਵਰਸਿਟੀ ਆਫ਼ ਕੈਲਗਰੀ ਹੁਣ ਆਪਣੇ ਸਿੱਖ ਅਧਿਐਨ ਦੇ ਹੋਰ ਕੋਰਸ ਸ਼ੁਰੂ ਕਰਨ ਜਾ ਰਹੀ ਹੈ। ਸਿੱਖ ਅਧਿਐਨ ਬਾਰੇ ਇਸ ਯੂਨੀਵਰਸਿਟੀ ਦੇ ਕੋਰਸ ਕੈਨੇਡੀਅਨ ਸੂਬੇ ਅਲਬਰਟਾ ਦੇ ਸਿੱਖਾਂ ਤੇ ਹੋਰਨਾਂ ’ਚ ਕਾਫ਼ੀ ਹਰਮਨ-ਪਿਆਰੇ ਹਨ। ਇਨ੍ਹਾਂ ਕੋਰਸਾਂ ਲਈ ਯੂਨੀਵਰਸਿਟੀ ਨੂੰ ਅਲਬਰਟਾ ਦੀ ਸਿੱਖ ਸੰਗਤ ਦਾ ਡਾਢਾ ਸਹਿਯੋਗ ਵੀ ਮਿਲ ਰਿਹਾ ਹੈ।


ਯੂਨੀਵਰਸਿਟੀ ਆਫ਼ ਕੈਲਗਰੀ ਦੀ ਆਰਟਸ ਫ਼ੈਕਲਟੀ ਦੇ ਡੀਨ ਰਿਚਰਡ ਸਿਗਰਡਸਨ ਨੇ ਦੱਸਿਆ ਕਿ ਹੁਣ ਇਹ ਕੋਰਸ ਧਾਰਮਿਕ ਅਧਿਐਨ ਤੋਂ ਇਲਾਵਾ ਸਿੱਖ ਇਤਿਹਾਸ, ਸਭਿਆਚਾਰ ਤੇ ਸਾਹਿਤ ਦੇ ਨਾਲ-ਨਾਲ ਸਿੱਖ ਧਰਮ ਤੇ ਕੌਮ ਦੇ ਸਮਾਜਕ ਤੇ ਸਭਿਆਚਾਰਕ ਪੱਖਾਂ ਦੀ ਪੜ੍ਹਾਈ ਵੀ ਕਰਵਾਉਣਗੇ।


ਉਨ੍ਹਾਂ ਦੱਸਿਆ ਕਿ ਪਾਇਲਟ ਪ੍ਰੋਗਰਾਮ ਵਜੋਂ ਫ਼ੁਲ ਟਾਈਮ ਅਧਿਆਪਕ ਰੱਖੇ ਜਾਣਗੇ, ਮੌਜੂਦਾ ਕੋਰਸ ਸਿਲੈਕਸ਼ਨ ਦਾ ਪਾਸਰ ਹੋਵੇਗਾ, ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਅਗਲੇਰਾ ਅਧਿਐਨ ਕਰਨ ਦੇ ਹੋਰ ਬਹੁਤ ਸਾਰੇ ਮੌਕੇ ਮਿਲਣਗੇ। ‘ਸੀਟੀਵੀ ਨਿਊਜ਼’ ਵੱਲੋਂ ਪ੍ਰਕਾਸ਼ਿਤ ਇਨਾ ਸਿੱਧੂ ਦੀ ਰਿਪੋਰਟ ਅਨੁਸਾਰ ਗੁਰਬੀਰ ਪਰਮਾਰ, ਜਿਨ੍ਹਾਂ ਖ਼ੁਦ ਕੈਲਗਰੀ ਯੂਨੀਵਰਸਿਟੀ ਦੇ ਸਿੱਖ ਅਧਿਐਨ ’ਚ ਦਾਖ਼ਲਾ ਲਿਆ ਹੈ, ਨੇ ਦੱਸਿਆ ਕਿ ਬਹੁਤ ਸਾਰੇ ਪਿਛੋਕੜਾਂ ਵਾਲੇ ਵਿਦਿਆਰਥੀ ਹੁਣ ਇਹ ਅਧਿਐਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਸਿਰਫ਼ ਧਾਰਮਿਕ ਦ੍ਰਿਸ਼ਟੀਕੋਣ ਤੋਂ ਹੀ ਨਹੀਂ, ਕਈ ਪੱਖਾਂ ਤੋਂ ਸਿੱਖ ਕੌਮ ਦਾ ਅਧਿਐਨ ਹੋ ਸਕੇਗਾ।


ਰਿਚਰਡ ਸਿਗਰਡਸਨ ਨੇ ਵੀ ਕਿਹਾ ਕਿ ਯੂਨੀਵਰਸਿਟੀ ’ਚ ਹੋਰ ਵੱਖੋ-ਵੱਖਰੇ ਕੋਰਸ ਕਰ ਰਹੇ ਵਿਦਿਆਰਥੀਆਂ ਦੇ ਵੀ ਇਨ੍ਹਾਂ ਨਵੇਂ ਕੋਰਸਾਂ ’ਚ ਦਾਖ਼ਲੇ ਲੈਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਆੱਫ਼ ਕੈਲਗਰੀ ਸਦਾ ਹਰੇਕ ਮੂਲ ਦੇ ਸਾਰੇ ਲੋਕਾਂ ਦਾ ਸੁਆਗਤ ਕਰਦੀ ਹੈ।


ਯੂਨੀਵਰਸਿਟੀ ਆਫ਼ ਕੈਲਗਰੀ ’ਚ ਸਿੱਖ ਅਧਿਐਨ ਦੇ ਸੈਸ਼ਨਲ ਇੰਸਟਰੱਕਟਰ ਹਰਜੀਤ ਗਰੇਵਾ;ਲ ਨੇ ਵੀ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਪ੍ਰੋਗਰਾਮ ਦਾ ਪਾਸਾਰ ਕਰਨ ਦੀ ਯੋਜਨਾ ਉੱਤੇ ਕੰਮ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਭਿੰਨਤਾ ਦੀ ਨੁਮਾਇੰਦਗੀ ਵਿੱਚ ਵਾਧਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।


ਹਰਜੀਤ ਗਰੇਵਾਲ ਨੇ ਕਿਹਾ ਕਿ ਯੂਨੀਵਰਸਿਟੀ ’ਚ ਨਵੇਂ ਕੋਰਸਾਂ ਨਾਲ ਜਿੱਥੇ ਸਿੱਖ ਰਵਾਇਤਾਂ ਬਾਰੇ ਕੁਝ ਨਵਾਂ ਸਿੱਖਣ ਦਾ ਮੌਕਾ ਮਿਲੇਗਾ, ਉੱਥੇ ਸਿੱਖਾਂ ਦੇ ਸਮਾਜ ਵਿੱਚ ਯੋਗਦਾਨ ਬਾਰੇ ਵੀ ਆਮ ਲੋਕਾਂ ਨੂੰ ਜਾਣਕਾਰੀ ਮਿਲੇਗੀ। ਇਹ ਵੀ ਜਾਣਿਆ ਜਾ ਸਕੇਗਾ ਕਿ ਸਿੱਖ ਰਵਾਇਤਾਂ ਕਿਵੇਂ ਸਾਡੇ ਸਮਾਜ ਦੇ ਬਹੁ ਸਭਿਆਚਾਰਕ ਤਾਣੇ-ਬਾਣੇ ਲਈ ਲਾਹੇਵੰਦ ਹੋ ਸਕਦੀ ਹੈ।


 


ਹਰਜੀਤ ਗਰੇਵਾਲ ਨੇ ਦਾਅਵਾ ਕੀਤਾ ਕਿ ਇੱਕ ਅਨੁਮਾਨ ਅਨੁਸਾਰ ਕੈਨੇਡਾ ’ਚ 8 ਲੱਖ ਰਹਿ ਰਹੇ ਹਨ ਤੇ ਸਿੱਖ ਧਰਮ ਦੁਨੀਆ ਦੇ ਪੰਜਵਾਂ ਸਭ ਤੋਂ ਵੱਡਾ ਧਰਮ ਹੈ। ਨਵੇਂ ਕੋਰਸ ਸ਼ੁਰੂ ਕਰਨ ਲਈ ਢਾਈ ਲੱਖ ਡਾਲਰ ਇਕੱਠੇ ਜਾ ਰਹੇ ਹਨ। ਯੂਨੀਵਰਸਿਟੀ ਜਿੱਥੇ ਆਪਣੇ ਪੱਧਰ ਉੱਤੇ ਇਹ ਧਨ ਇਕੱਠਾ ਕਰ ਰਹੀ ਹੈ, ਉੱਥੇ ਸਮਾਜਕ ਭਾਈਚਾਰਿਆਂ ਨੂੰ ਵੀ ਇਸ ਮਾਮਲੇ ’ਚ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ।


Education Loan Information:

Calculate Education Loan EMI