ਨਵੀਂ ਦਿੱਲੀ: ਅਸਲ ਕੰਟਰੋਲ ਰੇਖਾ (LAC) ਉੱਤੇ ਪਿਛਲੇ ਅੱਠ ਮਹੀਨਿਆਂ ਤੋਂ ਭਾਰਤ ਨਾਲ ਚੱਲ ਰਹੇ ਤਣਾਅ ਦੌਰਾਨ ਅਜਿਹੀ ਖ਼ਬਰ ਹੈ ਕਿ ਚੀਨ ਹੁਣ ਪਾਕਿਸਤਾਨ ਦੇ ਸਕਾਰਦੂ ਏਅਰਬੇਸ ਨੂੰ ਅਪਗ੍ਰੇਡ ਕਰਨ ਵਿੱਚ ਲੱਗਾ ਹੋਇਆ ਹੈ; ਤਾਂ ਜੋ ਉੱਥੋਂ ਦਿਨ-ਰਾਤ ਆਪਰੇਸ਼ਨਜ਼ ਚਾਲੂ ਰੱਖੇ ਜਾ ਸਕਣ। ਪੂਰਬੀ ਲੱਦਾਖ ਨਾਲ ਲੱਗਦੇ ਪਾਕਿਸਤਾਨ ਦੇ ਇਸ ਏਅਰਬੇਸ ਨੂੰ ਚੀਨ ਬਹੁਤ ਅਹਿਮ ਮੰਨ ਰਿਹਾ ਹੈ। ਕੁਝ ਸਮਾਂ ਪਹਿਲਾਂ ਚੀਨੀ ਹਵਾਈ ਫ਼ੌਜ ਦੇ ਜੰਗੀ ਜੈੱਟ ਵੀ ਇੱਥੇ ਵਿਖਾਈ ਦਿੱਤੇ ਸਨ।
ਸਕਾਰਦੂ ਏਅਰਬੇਸ ਉੱਤੇ ਚੀਨ ਨੇ ਇੱਕ ਨਵਾਂ ਰਨਵੇਅ ਤਿਆਰ ਕੀਤਾ ਹੈ। ਖ਼ੁਫ਼ੀਆ ਰਿਪੋਰਟਾਂ ਮੁਤਾਬਕ ਇਸ ਏਅਰਬੇਸ ਉੱਤੇ ਏਅਰਫ਼ੀਲਡ ਲਾਈਟਿੰਗ ਸਿਸਟਮ ਲਾਏ ਜਾ ਰਹੇ ਹਨ; ਤਾਂ ਜੋ 24 ਘੰਟੇ ਜੰਗੀ ਜੈੱਟ ਹਵਾਈ ਜਹਾਜ਼ ਉੱਥੇ ਟੇਕਆੰਫ਼ ਤੇ ਲੈਂਡ ਕਰ ਸਕਣ। ਓਪਨ ਸੋਰਸ ਇੰਟੈਲੀਜੈਂਸ ਪੋਰਟਲਜ਼ ਨੇ ਪਿੱਛੇ ਜਿਹੇ ਸਕਾਰਦੂ ਏਅਰਬੇਸ ਉੱਤੇ ਚੱਲ ਰਹੇ ਨਿਰਮਾਣ-ਕਾਰਜਾਂ ਦੀਆਂ ਸੈਟੇਲਾਇਟ ਤਸਵੀਰਾਂ ਵੀ ਜਾਰੀ ਕੀਤੀਆਂ ਸਨ।
ਇਹ ਵੀ ਪੜ੍ਹੋ: ਤਰਬੂਜ਼ ਵਾਲੀ ਡ੍ਰੈਸ 'ਚ ਅਜੀਬ ਮਾਸਕ ਪਾਏ ਨਜ਼ਰ ਆਈ ਇਹ ਐਕਟਰਸ, ਵੇਖਦੇ ਰਹਿ ਗਏ ਸਾਰੇ ਲੋਕ
ਹਾਲੇ ਇਹ ਪਤਾ ਨਹੀਂ ਲੱਗ ਸਕਿਆ ਕਿ ਨਵੇਂ ਏਅਰਬੇਸ ਤੋਂ ਆਪਰੇਸ਼ਨਜ਼ ਸ਼ੁਰੂ ਹੋਏ ਹਨ ਜਾਂ ਨਹੀਂ। ਪਿਛਲੇ ਵਰ੍ਹੇ ਅਕਤੂਬਰ ’ਚ ਪਾਕਿਸਤਾਨੀ ਹਵਾਈ ਫ਼ੌਜ ਦੇ ਮੁਖੀ ਨੇ ਸਕਾਰਦੂ ਏਅਰਬੇਸ ਦਾ ਦੌਰਾ ਕੀਤਾ ਸੀ ਤੇ ਚੀਨੀ ਜੰਗੀ ਜੈੱਟ ਹਵਾਈ ਜਹਾਜ਼ ਜੇਐੱਫ਼ 17 ਵਿੱਚ ਉਡਾਣ ਵੀ ਭਰੀ ਸੀ।
ਭਾਰਤ ਮਾਹਿਰਾਂ ਅਨੁਸਾਰ ਭਾਰਤ ਦੀ ਘੇਰਾਬੰਦੀ ਲਈ ਚੀਨ ਹੁਣ ਪਾਕਿਸਤਾਨ ਦੀ ਮਦਦ ਲੈ ਰਿਹਾ ਹੈ। ਭਾਰਤੀ ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਆਰਕੇਐਸ ਭਦੌਰੀਆ ਨੇ ਕੁਝ ਵਿਅੰਗਾਤਮਕ ਲਹਿਜੇ ਵਿੱਚ ਕਿਹਾ ਕਿ ਜੇ ਚੀਨ ਨੂੰ ਪਾਕਿਸਤਾਨ ਦੀ ਮਦਦ ਲੈਣੀ ਪੈ ਰਹੀ ਹੈ, ਤਾਂ ਉਹ ਇਸ ਬਾਰੇ ਕੁਝ ਨਹੀਂ ਆਖ ਸਕਦੇ। ਦਰਅਸਲ, ਇੰਝ ਆਖਦਿਆਂ ਉਨ੍ਹਾਂ ਦਾ ਇਸ਼ਾਰਾ ਕੁਝ ਇੰਝ ਸੀ ਕਿ ਖ਼ੁਦ ਨੂੰ ‘ਸੁਪਰ ਪਾਵਰ’ ਅਖਵਾਉਣ ਵਾਲੇ ਚੀਨ ਨੂੰ ਇੰਝ ਮਦਦ ਲੈਣ ਦੀ ਜ਼ਰੂਰਤ ਕਿਵੇਂ ਪੈ ਸਕਦੀ ਹੈ।
ਇਹ ਵੀ ਪੜ੍ਹੋ: ਐਥਲੀਟ ਗੁਰਅੰਮ੍ਰਿਤ ਸਿੰਘ ਨੇ ਦੌੜ ਲਾ ਕੇ ਦਿੱਲੀ ਵੱਲ ਕੀਤਾ ਕੂਚ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904