ਨਵੀਂ ਦਿੱਲੀ: AstraZeneca ਦੇ ਕੋਵਿਡ-19 ਟੀਕੇ ਵਰਤਣ ਵਾਲਿਆਂ ਵਿੱਚ ਖੂਨ ਦੇ ਜੰਮਣ ਦੇ ਡਰ ਦੇ ਵਿਚਕਾਰ ਵੱਡੀ ਖ਼ਬਰ ਸਾਹਮਣੇ ਆਈ ਹੈ। ਯੂਰਪੀਅਨ ਮੈਡੀਸਨ ਏਜੰਸੀ ਨੇ ਕਿਹਾ ਹੈ ਕਿ ਟੀਕੇ ਤੇ ਖੂਨ ਦੇ ਜੰਮਣ ਵਿਚਕਾਰ ਇੱਕ ਸਬੰਧ ਹੈ। ਨਿਊਜ਼ ਏਜੰਸੀ ਏਐਫਪੀ ਮੁਤਾਬਕ ਇਹ ਦਾਅਵਾ ਯੂਰਪੀਅਨ ਮੈਡੀਸਨ ਏਜੰਸੀ ਦੇ ਇੱਕ ਉੱਚ ਅਧਿਕਾਰੀ ਨੇ ਕੀਤਾ ਹੈ।


ਮੰਗਲਵਾਰ ਨੂੰ ਇਟਲੀ ਦੇ ਇੱਕ ਅਖ਼ਬਾਰ ਵਿੱਚ ਈਐਮਏ ਦੇ ਮੁਖੀ ਮਾਰਕੋ ਕਾਰਵੇਲੀਰੀ ਦੀ ਇੰਟਰਵਿਊ ਪ੍ਰਕਾਸ਼ਤ ਕੀਤੀ ਗਈ। ਇਸ 'ਚ ਅਧਿਕਾਰੀ ਨੇ ਕਿਹਾ, "ਮੇਰੀ ਰਾਏ ਵਿੱਚ ਅਸੀਂ ਹੁਣ ਕਹਿ ਸਕਦੇ ਹਾਂ ਕਿ ਟੀਕੇ ਨਾਲ ਰਿਸ਼ਤਾ ਹੈ ਪਰ ਸਾਨੂੰ ਅਜੇ ਤਕ ਇਹ ਨਹੀਂ ਪਤਾ ਹੈ ਕਿ ਇਸ ਪ੍ਰਤਿਕ੍ਰਿਆ ਦਾ ਕਾਰਨ ਕੀ ਹੈ।"



ਯੂਰਪੀਅਨ ਮੈਡੀਸਨ ਏਜੰਸੀ ਦੇ ਉੱਚ ਅਧਿਕਾਰੀ ਨੇ ਐਸਟ੍ਰਾਜ਼ੈਨੇਕਾ ਦੇ ਕੋਵਿਡ-19 ਟੀਕੇ ਨਾਲ ਖੂਨ ਦੇ ਜੰਮਣ ਦੀ ਗੱਲ ਨੂੰ ਸਵੀਕਾਰ ਕੀਤਾ ਹੈ। ਹਾਲਾਂਕਿ, ਉਨ੍ਹਾਂ ਨੇ ਬਿਆਨ ਦੀ ਹਮਾਇਤ ਕਰਨ ਲਈ ਸਬੂਤ ਪ੍ਰਦਾਨ ਨਹੀਂ ਕੀਤੇ। ਫਿਲਹਾਲ ਡਰੱਗ ਨਿਰਮਾਤਾ ਕੰਪਨੀ ਤੋਂ ਜਵਾਬ ਹਾਸਲ ਕਰਨਾ ਸੰਭਵ ਨਹੀਂ ਹੋ ਸਕਿਆ।


ਉਨ੍ਹਾਂ ਦਾ ਕਹਿਣਾ ਹੈ ਕਿ ਅਗਲੇ ਕੁਝ ਘੰਟਿਆਂ ਵਿੱਚ ਅਸੀਂ ਇਹ ਕਹਿਣ ਦੇ ਯੋਗ ਹੋਵਾਂਗੇ ਕੀ ਸਬੰਧ ਹੈ, ਪਰ ਸਾਨੂੰ ਅਜੇ ਵੀ ਸਮਝ ਨਹੀਂ ਆ ਰਿਹਾ ਹੈ ਕਿ ਇਹ ਕਿਵੇਂ ਹੋ ਰਿਹਾ ਹੈ। ਟੀਕੇ ਦੀ ਵਰਤੋਂ ਨੂੰ ਰੋਕਣ ਤੋਂ ਬਾਅਦ ਈਐਮਏ ਨੇ ਸਪੱਸ਼ਟ ਕੀਤਾ ਕਿ ਫਾਇਦੇ ਖ਼ਤਰੇ ਤੋਂ ਕਿਤੇ ਵੱਧ ਹਨ ਤੇ ਇਸ ਦੀ ਵਰਤੋਂ ਜਾਰੀ ਰੱਖਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਟੀਕੇ ਤੇ ਖੂਨ ਦੇ ਜੰਮਣ ਦੇ ਵਿਚਕਾਰ ਸਬੰਧ ਹੋਣ ਦੀ ਸੰਭਾਵਨਾ ਹੋ ਸਕਦੀ ਹੈ ਤੇ ਸੋਧਿਆ ਮੁਲਾਂਕਣ ਇਸ ਹਫ਼ਤੇ ਜਾਰੀ ਕੀਤੇ ਜਾਣ ਦੀ ਉਮੀਦ ਹੈ।


ਇਹ ਵੀ ਪੜ੍ਹੋ: ਸਮਾਰਟਫ਼ੋਨ 'ਚ ਕੋਈ ਗਲਤ ਚੀਜ਼ ਨਾ ਵੇਖਣ ਬੱਚੇ! ਪੈਰੇਂਟਲ ਕੰਟਰੋਲ ਟੂਲ ਦਾ ਇੰਝ ਕਰੋ ਇਸਤੇਮਾਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904