ਕਾਹਿਰਾ: ਮਿਸਰ ਦੀ ਸਵੇਜ਼ ਨਹਿਰ 'ਚ 6 ਦਿਨ ਤਕ ਫਸੇ ਵੱਡੇ ਕਾਰਗੋ ਜਹਾਜ਼ ਨੂੰ ਕੱਢਣ ਤੋਂ ਬਾਅਦ ਦੁਨੀਆ ਨੇ ਸੁੱਖ ਦਾ ਸਾਹ ਲਿਆ। 'Ever Given' ਨਾਮ ਦਾ ਇਹ ਕਾਰਗੋ ਜਹਾਜ਼ ਨਹਿਰ 'ਚੋਂ ਤਾਂ ਨਿਕਲ ਗਿਆ, ਪਰ ਇਸ ਦੌਰਾਨ ਸਮੁੰਦਰੀ ਜਹਾਜ਼ ਦੀ ਪਹਿਲੀ ਮਿਸਰ ਮਹਿਲਾ ਕਪਤਾਨ ਮਾਰਵਾ ਐਲਸੇਲੇਹਦਰ ਨੂੰ ਝੂਠੀਆਂ ਖ਼ਬਰਾਂ ਦਾ ਸਾਹਮਣਾ ਕਰਨਾ ਪਿਆ। ਇਸ ਨੂੰ ਲੈ ਕੇ ਮਾਰਵਾ ਇੰਨੀ ਪ੍ਰੇਸ਼ਾਨ ਹੋ ਗਈ ਕਿ ਉਸ ਨੂੰ ਆਪਣੀ ਸਫ਼ਾਈ ਦੇਣੀ ਪਈ।


 


ਸਵੇਜ਼ ਨਹਿਰ ਮਾਮਲੇ 'ਚ ਕੀ ਇਕ ਔਰਤ ਦੀ ਭੂਮਿਕਾ ਸੀ?


ਉਨ੍ਹਾਂ ਕਿਹਾ, "ਜਦੋਂ ਮੈਂ ਆਪਣਾ ਫ਼ੋਨ ਚੈੱਕ ਕੀਤਾ ਤਾਂ ਮੈਂ ਹੈਰਾਨ ਸੀ। ਆਨਲਾਈਨ ਫੈਲ ਰਹੀਆਂ ਅਫ਼ਵਾਹਾਂ 'ਚ ਇਸ ਸੰਕਟ ਲਈ ਮੈਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਸੀ।" ਸਵੇਜ਼ ਬਲਾਕੇਜ਼ ਸਮੇਂ ਮਾਰਵਾ ਦੀ ਭੂਮਿਕਾ ਬਾਰੇ ਅਫ਼ਵਾਹਾਂ ਦਾ ਬਾਜ਼ਾਰ ਗਰਮ ਸੀ। ਇੱਕ ਝੂਠੀ ਖ਼ਬਰ ਦੇ ਸਿਰਲੇਖ ਦੇ ਸਕ੍ਰੀਨਸ਼ਾਟ ਸ਼ੇਅਰ ਕੀਤੇ ਜਾ ਰਹੇ ਸਨ, ਜਿਸ 'ਚ ਉਨ੍ਹਾਂ ਨੂੰ ਸਵੇਜ਼ ਘਟਨਾ ਨਾਲ ਜੁੜਿਆ ਵਿਖਾਇਆ ਜਾ ਰਿਹਾ ਸੀ।


 


ਮਿਸਰ ਦੀ ਪਹਿਲੀ ਮਹਿਲਾ ਕਪਤਾਨ ਦੀ ਤਸਵੀਰ ਟਵਿੱਟਰ ਅਤੇ ਫ਼ੇਸਬੁੱਕ 'ਤੇ ਸੈਂਕੜੇ ਵਾਰ ਸ਼ੇਅਰ ਕੀਤੀ ਗਈ। ਗ਼ਲਤ ਤਸਵੀਰ ਅਰਬ ਨਿਊਜ਼ ਦੀ 22 ਮਾਰਚ ਨੂੰ ਪ੍ਰਕਾਸ਼ਿਤ ਕੀਤੀ ਗਈ 'ਸੱਚੀ ਸਟੋਰੀ' ਤੋਂ ਲਈ ਗਈ ਸੀ, ਜਿਸ 'ਚ ਉਸ ਨੂੰ ਮਿਸਰ ਦੀ ਪਹਿਲੀ ਸਫਲ ਮਹਿਲਾ ਕਪਤਾਨ ਦੱਸਿਆ ਗਿਆ ਸੀ।


 


29 ਸਾਲਾ ਮਾਰਵਾ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਨੂੰ ਨਹੀਂ ਪਤਾ ਕਿ ਕਹਾਣੀ ਪਹਿਲਾਂ ਕਿਸ ਨੇ ਫੈਲਾਈ ਅਤੇ ਉਸ ਨੇ ਅਜਿਹਾ ਕਿਉਂ ਕੀਤਾ। ਉਨ੍ਹਾਂ ਕਿਹਾ, "ਮੈਂ ਮਹਿਸੂਸ ਕੀਤਾ ਕਿ ਮੈਨੂੰ ਨਿਸ਼ਾਨਾ ਬਣਾਉਣ ਦੇ ਪਿੱਛੇ ਇਸ ਖੇਤਰ 'ਚ ਮੇਰਾ ਕਾਮਯਾਬ ਮਹਿਲਾ ਹੋਣਾ ਜਾਂ ਮਿਸਰ ਦੀ ਨਾਗਰਿਕ ਹੋਣਾ ਹੈ ਪਰ ਪੁਖ਼ਤਾ ਤੌਰ 'ਤੇ ਕੁਝ ਨਹੀਂ ਕੀਤਾ ਜਾ ਸਕਦਾ।"


 


ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਉਨ੍ਹਾਂ ਨੇ ਇਤਿਹਾਸਕ ਤੌਰ 'ਤੇ ਮਰਦ ਦਬਦਬੇ ਵਾਲੇ ਪੇਸ਼ੇ 'ਚ ਚੁਣੌਤੀਆਂ ਦਾ ਸਾਹਮਣਾ ਕੀਤਾ। ਕੌਮਾਂਤਰੀ ਸਮੁੰਦਰੀ ਸੰਗਠਨ ਦੇ ਅਨੁਸਾਰ ਦੁਨੀਆ ਦੇ ਮਲਾਹਾਂ ਦੀ ਗਿਣਤੀ 'ਚ ਰਿਪੋਰਟ ਅਨੁਸਾਰ ਔਰਤਾਂ ਦਾ ਯੋਗਦਾਨ ਸਿਰਫ਼ 2 ਫ਼ੀਸਦੀ ਹੈ।


 


ਮਿਸਰ ਦੀ ਪਹਿਲੀ ਮਹਿਲਾ ਕਪਤਾਨ ਨੇ ਸੁਣਾਈ ਝੂਠੀ ਖ਼ਬਰਾਂ ਦੀ ਕਹਾਣੀ


ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਸਮੁੰਦਰ ਨੂੰ ਪਸੰਦ ਕਰਦਾ ਸੀ ਅਤੇ ਉਸ ਦੇ ਭਰਾ ਦੀ ਹੱਲਾਸ਼ੇਰੀ ਤੋਂ ਬਾਅਦ ਉਸ ਨੂੰ ਵਪਾਰਕ ਬੇੜੇ 'ਚ ਸ਼ਾਮਲ ਹੋਣ ਲਈ ਪ੍ਰੇਰਿਆ ਮਿਲੀ। ਆਪਣੀ ਪੜ੍ਹਾਈ ਦੌਰਾਨ ਉਸਨੂੰ ਹਰ ਮੋੜ 'ਤੇ ਲਿੰਗ ਭੇਦਭਾਵ ਦਾ ਸਾਹਮਣਾ ਕਰਨਾ ਪਿਆ।


 


ਉਨ੍ਹਾਂ ਕਿਹਾ, "ਸਮੁੰਦਰੀ ਜਹਾਜ਼ 'ਤੇ ਵੱਖੋ-ਵੱਖਰੀ ਉਮਰ ਦੀ ਮਾਨਸਿਕਤਾ ਵਾਲੇ ਲੋਕ ਸਨ, ਇਸ ਲਈ ਉਨ੍ਹਾਂ ਦੇ ਦਿਮਾਗ ਦੇ ਅਨੁਸਾਰ ਲੋਕਾਂ ਨਾਲ ਗੱਲਬਾਤ ਕਰਨਾ ਮੁਸ਼ਕਲ ਸੀ।" ਉਨ੍ਹਾਂ ਲਈ ਇਕੱਲਿਆਂ ਹਲਾਤਾਂ ਨਾਲ ਲੜਨਾ ਤੇ ਆਪਣੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਨਾ ਹੋਣ ਦੇਣਾ ਚੁਣੌਤੀਪੂਰਨ ਸੀ।


 


ਉਨ੍ਹਾਂ ਕਿਹਾ, "ਸਾਡੇ ਸਮਾਜ ਦੇ ਲੋਕ ਅਜੇ ਵੀ ਲੰਬੇ ਸਮੇਂ ਤਕ ਪਰਿਵਾਰ ਤੋਂ ਦੂਰ ਸਮੁੰਦਰ 'ਚ ਕੰਮ ਕਰਨ ਵਾਲੀਆਂ ਲੜਕੀਆਂ ਨੂੰ ਸਵੀਕਾਰ ਨਹੀਂ ਕਰਦੇ। ਪਰ ਇਕ ਵਾਰ ਜਦੋਂ ਤੁਸੀਂ ਆਪਣੀ ਪਸੰਦ ਦਾ ਕੰਮ ਕਰਨ ਦਾ ਫ਼ੈਸਲਾ ਕਰ ਲੈਂਦੇ ਹੋ ਤਾਂ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਹਰ ਇਕ ਤੋਂ ਮਨਜ਼ੂਰੀ ਲਓ।"


 


ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਮਾਰਵਾ ਨੂੰ ਮਿਸਰ ਸਮੁੰਦਰੀ ਜਹਾਜ਼ ਐਡਾ ਫੋਰ ਦੀ ਕਪਤਾਨੀ ਕਰਨ ਦਾ ਮੌਕਾ ਉਦੋਂ ਮਿਲਿਆ, ਜਦੋਂ 2015 'ਚ ਨਵ ਵਿਸਤਾਰ ਸਵੇਜ਼ ਨਹਿਰ 'ਚ ਜਾਣ ਵਾਲਾ ਪਹਿਲਾ ਸਮੁੰਦਰੀ ਜਹਾਜ਼ ਬਣਿਆ। ਉਸ ਸਮੇਂ ਮਾਰਵਾ ਸਮੁੰਦਰੀ ਰਸਤੇ ਨੂੰ ਪਾਰ ਕਰਨ ਵਾਲੀ ਮਿਸਰ ਦੀ ਸਭ ਤੋਂ ਘੱਟ ਉਮਰ ਅਤੇ ਪਹਿਲੀ ਮਹਿਲਾ ਕਪਤਾਨ ਸੀ। ਸਾਲ 2017 'ਚ ਉਸ ਨੂੰ ਰਾਸ਼ਟਰਪਤੀ ਅਬਦੁੱਲ ਫੱਤਾਹ ਅਲ-ਸੀਸੀ ਵੱਲੋਂ ਔਰਤ ਦਿਵਸ ਦੇ ਮੌਕੇ ਸਨਮਾਨਤ ਕੀਤਾ ਗਿਆ ਸੀ।