ਨਵੀਂ ਦਿੱਲੀ: ਸਮਾਰਟਫ਼ੋਨ ਸਾਡੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਗਿਆ ਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸਕੂਲ ਇਕ ਵਾਰ ਫਿਰ ਬੰਦ ਹੋ ਗਏ ਹਨ। ਅਜਿਹੀ ਸਥਿਤੀ 'ਚ ਬੱਚਿਆਂ ਦਾ ਬਹੁਤਾ ਸਮਾਂ ਸਮਾਰਟਫ਼ੋਨ ਤੇ ਲੈਪਟਾਪਾਂ 'ਤੇ ਗੁਜ਼ਰ ਰਿਹਾ ਹੈ।
ਸੋਸ਼ਲ ਮੀਡੀਆ ਦੇ ਨਾਲ-ਨਾਲ ਆਨਲਾਈਨ ਗੇਮਿੰਗ ਦਾ ਕ੍ਰੇਜ਼ ਵੀ ਤੇਜ਼ੀ ਨਾਲ ਵਧਿਆ ਹੈ। ਇੰਟਰਨੈਟ 'ਤੇ ਅਜਿਹੀਆਂ ਕਈ ਗੇਮਾਂ ਹਨ, ਜਿਨ੍ਹਾਂ ਦੇ ਬੱਚੇ ਆਦੀ ਹੋ ਗਏ ਹਨ। ਹਾਲ ਹੀ 'ਚ ਕਰਨਾਟਕ ਤੋਂ ਇਕ ਖ਼ਬਰ ਆਈ ਸੀ ਕਿ ਪਬਜੀ ਗੇਮ ਕਾਰਨ 12 ਸਾਲਾ ਮਾਸੂਮ ਬੱਚੇ ਦਾ ਕਤਲ ਕਰ ਦਿੱਤਾ ਗਿਆ।
ਇਹ ਆਨਲਾਈਨ ਗੇਮਾਂ ਕਾਫ਼ੀ ਖਤਰਨਾਕ ਹੋ ਸਕਦੀਆਂ ਹਨ। ਮਾਪਿਆਂ ਨੂੰ ਬੱਚਿਆਂ ਦੀ ਸਮਾਰਟਫ਼ੋਨ ਗਤੀਵਿਧੀ 'ਤੇ ਨਜ਼ਰ ਰੱਖਣੀ ਹੋਵੇਗੀ। ਇਸ ਦੇ ਲਈ ਗੂਗਲ ਪਲੇ ਸਟੋਰ 'ਤੇ ਪੈਰੇਂਟ ਟੂਲ ਉਪਲੱਬਧ ਹੈ। ਆਓ ਜਾਣਦੇ ਹਾਂ ਇਹ ਕੀ ਹੈ ਤੇ ਇਹ ਕਿਵੇਂ ਕੰਮ ਕਰਦਾ ਹੈ?
ਪੈਰੇਂਟਲ ਕੰਟਰੋਲ ਟੂਲਸ ਨਾਲ ਹੋਵੇਗੀ ਮਦਦ
ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡਾ ਬੱਚਾ ਮੋਬਾਈਲ 'ਤੇ ਕੀ ਕਰ ਰਿਹਾ ਹੈ ਜਾਂ ਕੀ ਵੇਖ ਰਿਹਾ ਹੈ। ਤੁਹਾਨੂੰ ਬੱਚੇ ਦੀ ਮੋਬਾਈਲ ਸਕ੍ਰੀਨ ਐਕਸੈਸ 'ਤੇ ਨਜ਼ਰ ਰੱਖਣੀ ਚਾਹੀਦੀ ਹੈ। ਇਸ ਦੇ ਲਈ ਤੁਸੀਂ ਹਰ ਸਮੇਂ ਉਸ ਦੇ ਨਾਲ ਨਹੀਂ ਰਹਿ ਸਕਦੇ। ਇਸ ਲਈ ਪੈਰੇਂਟਲ ਕੰਟਰੋਲ ਟੂਲਸ ਨਿਗਰਾਨੀ ਰੱਖਣ ਲਈ ਮਦਦਗਾਰ ਹੋ ਸਕਦਾ ਹੈ।
ਪੈਰੇਂਟਲ ਕੰਟਰੋਲ ਟੂਲ ਕਿਵੇਂ ਕੰਮ ਕਰਦਾ ਹੈ
ਪੈਰੇਂਟਲ ਕੰਟਰੋਲ ਟੂਲ ਰਾਹੀਂ ਬੱਚਿਆਂ ਦੇ ਮੋਬਾਈਲ ਸਕ੍ਰੀਨ ਟਾਈਮ ਨੂੰ ਮੈਨੇਜ਼ ਕੀਤਾ ਜਾ ਸਕਦਾ ਹੈ। ਇਹ ਟੂਲ ਐਂਡਰਾਇਡ ਅਤੇ ਆਈਓਐਸ ਦੋਵਾਂ 'ਚ ਉਪਲੱਬਧ ਹੈ। ਇਸ ਰਾਹੀਂ ਸੋਸ਼ਲ ਮੀਡੀਆ ਮੋਨੀਟਰਿੰਗ, ਵੈੱਬ ਫਿਲਟਰਿੰਗ, ਲੋਕੇਸ਼ਨ ਟ੍ਰੈਕਿੰਗ, ਯੂ-ਟਿਊਬ ਵਾਚ ਟਾਈਮ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਅਜਿਹੇ ਐਪਸ ਜੋ ਤੁਹਾਡੇ ਬੱਚੇ ਲਈ ਨੁਕਸਾਨਦਾਇਕ ਹਨ, ਉਨ੍ਹਾਂ ਨੂੰ ਬਲਾਕ ਵੀ ਕਰ ਸਕਦੇ ਹੋ। ਨਾਲ ਹੀ ਟਾਈਮ ਲਿਮਿਟ ਵੀ ਸੈੱਟ ਕਰ ਸਕਦੇ ਹੋ।
ਆਦਤ ਨੂੰ ਛੁਡਾਇਆ ਜਾ ਸਕਦਾ ਹੈ
ਇਸ ਨਾਲ ਤੁਹਾਨੂੰ ਇਹ ਪਤਾ ਲੱਗ ਜਾਵੇਗਾ ਕਿ ਤੁਹਾਡਾ ਬੱਚਾ ਮੋਬਾਈਲ 'ਤੇ ਜ਼ਿਆਦਾ ਸਮਾਂ ਕੀ ਕਰਦਾ ਹੈ। ਜੇ ਉਹ ਕਿਸੇ ਖਾਸ ਗੇਮ ਜਾਂ ਐਪ 'ਚ ਵੱਧ ਸਮਾਂ ਬਤੀਤ ਕਰਦਾ ਹੈ ਤੇ ਉਹ ਆਦੀ ਹੈ ਤਾਂ ਤੁਸੀਂ ਉਸ ਦੀ ਇਸ ਆਦਤ ਨੂੰ ਤੋਂ ਛੁਡਵਾ ਸਕਦੇ ਹੋ।
ਇਹ ਵੀ ਪੜ੍ਹੋ: Gold-Silver Rates Today: ਅੱਜ ਫਿਰ ਸਸਤਾ ਹੋਏ ਸੋਨਾ ਤੇ ਚਾਂਦੀ, ਜਾਣੋ ਤਾਜ਼ਾ ਕੀਮਤਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904