Female judge using Facebook : ਹਾਲ ਹੀ ਵਿੱਚ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇਸ ਵਿੱਚ ਇੱਕ ਬੱਚੇ ਦੇ ਕਤਲ ਦੇ ਮਾਮਲੇ ਦੀ ਸੁਣਵਾਈ ਦੌਰਾਨ ਮਹਿਲਾ ਜੱਜ ਫੋਨ ਚਲਾਉਂਦੀ ਨਜ਼ਰ ਆਈ। ਇਹ ਸਾਰੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਵੱਖ-ਵੱਖ ਤਰੀਕਿਆਂ ਨਾਲ ਗੱਲਾਂ ਕਰਦੇ ਨਜ਼ਰ ਆ ਰਹੇ ਹਨ।


 

ਦਰਅਸਲ 'ਚ ਮਹਿਲਾ ਜੱਜ ਨੂੰ ਸੁਣਵਾਈ ਦੌਰਾਨ ਆਪਣੇ ਫੋਨ 'ਤੇ ਫੇਸਬੁੱਕ ਦੀ ਵਰਤੋਂ ਕਰਦੇ ਹੋਏ ਦੇਖਿਆ ਗਿਆ ਹੈ। ਇਸ ਘਟਨਾ ਦਾ ਸਭ ਤੋਂ ਭਿਆਨਕ ਹਿੱਸਾ ਸਿਰਫ ਇਹੀ ਨਹੀਂ ਬਲਕਿ ਇਸ ਗੱਲ ਦਾ ਦੁੱਖ ਹੈ ਕਿ ਇਹ ਲਾਪਰਵਾਹੀ ਅਜਿਹੇ ਸਮੇਂ ਵਿਚ ਦੇਖਣ ਨੂੰ ਮਿਲੀ। ਜਦੋਂ ਅਦਾਲਤ ਵਿੱਚ 2 ਸਾਲ ਦੇ ਮਾਸੂਮ ਬੱਚੇ ਦੇ ਕਤਲ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ।

ਇਹ ਘਟਨਾ ਅਮਰੀਕਾ ਦੇ ਲਿੰਕਨ ਕਾਉਂਟੀ ਵਿੱਚ ਓਦੋਂ ਵਾਪਰੀ ਜਦੋਂ ਜ਼ਿਲ੍ਹਾ ਜੱਜ ਐਸਸੀ ਰੋ ਸਿਸਟਮ ਨੂੰ ਕਤਲ ਦੇ ਮੁਕੱਦਮੇ ਦੀ ਕਾਰਵਾਈ ਨੂੰ ਨਜ਼ਰਅੰਦਾਜ਼ ਕਰਦੇ ਫੁਟੇਜ ਵਿੱਚ ਹੋਏ ਫੜਿਆ ਗਿਆ। ਕਾਰਵਾਈ ਦੌਰਾਨ ਉਹ ਵਾਰ-ਵਾਰ ਆਪਣੇ  ਫੋਨ ਨੂੰ ਚੁੱਕ ਰਹੀ ਸੀ ਅਤੇ ਫੇਸਬੁੱਕ ਮੈਸੇਂਜਰ 'ਤੇ ਗੱਲ ਕਰ ਰਹੀ ਹੈ। ਇਸ ਤੋਂ ਇਲਾਵਾ ਉਹ ਲਗਾਤਾਰ ਫੇਸਬੁੱਕ ਚਲਾਉਂਦੀ ਨਜ਼ਰ ਆ ਰਹੀ ਸੀ।

 

ਨਿਊਜ਼ ਵੈੱਬਸਾਈਟ ਦੇ ਮੁਤਾਬਕ, 2 ਸਾਲ ਦੇ ਬੱਚੇ ਨੂੰ ਜਾਨਲੇਵਾ ਰੂਪ 'ਚ ਕੁੱਟਣ ਦੇ ਦੋਸ਼ੀ ਵਿਅਕਤੀ ਦੇ ਮਾਮਲੇ 'ਚ ਜਾਂਚ ਦੀ ਇਹ ਪਹਿਲੀ ਸੁਣਵਾਈ ਸੀ। ਕਾਰਵਾਈ ਦੌਰਾਨ ਸੀਸੀਟੀਵੀ ਫੁਟੇਜ ਵਿੱਚ ਉਹ ਆਪਣੇ ਫੋਨ ਦੇਖਦੀ ਪਾਈ ਗਈ ਅਤੇ ਕਿਸੇ ਨੂੰ ਮੈਸੇਜ ਭੇਜਣ ਲਈ ਇੱਕ GIF ਖੋਜਦੀ ਨਜ਼ਰ ਆਈ। ਜ਼ਿਕਰਯੋਗ ਹੈ ਕਿ ਬਾਕੀ ਸਾਰੇ ਜੂਨੀਅਰ ਮੈਂਬਰਾਂ ਨੂੰ ਮੁਕੱਦਮੇ ਦੌਰਾਨ ਆਪਣੇ ਫੋਨ ਬੰਦ ਰੱਖਣ ਲਈ ਕਿਹਾ ਗਿਆ ਸੀ ਤਾਂ ਜੋ ਉਹ ਕੰਮ 'ਤੇ ਧਿਆਨ ਕੇਂਦਰਿਤ ਕਰ ਸਕਣ। ਜ਼ਾਹਿਰ ਹੈ ਕਿ ਉਸ ਨੇ ਖ਼ੁਦ ਇਸ ਦੀ ਪਾਲਣਾ ਨਹੀਂ ਕੀਤੀ।

 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 



 



 ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ