ਨਵੀਂ ਦਿੱਲੀ: ਜਰਮਨੀ ਨੇ ਹੁਣ ਐਸਟ੍ਰਾਜ਼ੇਨੇਕਾ (AstraZeneca) ਕੋਰੋਨਾਵਾਇਰਸ ਟੀਕਾ ਸਿਰਫ 60 ਸਾਲ ਤੋਂ ਵਧੇਰੇ ਉਮਰ ਦੇ ਨਾਗਰਿਕਾਂ ਨੂੰ ਲਾਉਣ ਦਾ ਫੈਸਲਾ ਕੀਤਾ ਹੈ। ਜਰਮਨ ਸਰਕਾਰ ਨੇ ਖੂਨ ਦੇ ਜੰਮਣ ਦੇ ਕਈ ਗੰਭੀਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੰਗਲਵਾਰ ਨੂੰ 60 ਸਾਲ ਤੋਂ ਘੱਟ ਉਮਰ ਦੇ ਲੋਕਾਂ ‘ਤੇ ਐਸਟ੍ਰਾਜ਼ੇਨੇਕਾ ਟੀਕਾ ਦੀ ਵਰਤੋਂ ‘ਤੇ ਪਾਬੰਦੀ ਲਾ ਦਿੱਤੀ ਹੈ।
ਜਰਮਨੀ ਦੇ 16 ਰਾਜਾਂ ਦੇ ਮੰਤਰੀਆਂ ਤੇ ਕੇਂਦਰੀ ਸਿਹਤ ਮੰਤਰੀ ਨੇ ਨੀਤੀਗਤ ਬਿਆਨ ਵਿੱਚ ਕਿਹਾ ਹੈ ਕਿ 60 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਟੀਕੇ ਬਾਰੇ ਖੁਦ ਫੈਸਲਾ ਲੈਣਾ ਚਾਹੀਦਾ ਹੈ। ‘ਟੀਕੇ ਲਗਾਉਣ ਵਾਲੇ ਡਾਕਟਰ ਦੀ ਸਲਾਹ ਲੈਣ ਤੋਂ ਬਾਅਦ ਤੇ ਖੁਦ ਖ਼ਤਰੇ ਦਾ ਵਿਸ਼ਲੇਸ਼ਣ’ ਕਰ ਸਕਦੇ ਹਨ।
ਜਰਮਨ ਦੀ ਚਾਂਸਲਰ ਐਂਜੇਲਾ ਮਾਰਕੇਲ ਮੁਤਾਬਕ, ਹਾਲ ਹੀ ਦੇ ਹਫਤਿਆਂ ਵਿੱਚ ਐਸਟਰਾਜ਼ੇਨੇਕਾ ਟੀਕਾ ਲਾਇਆ ਗਿਆ। ਲੋਕਾਂ 'ਚ ਮਾਹਰਾਂ ਨੇ ‘ਬਹੁਤ ਘੱਟ, ਪਰ ਥ੍ਰੋਮੋਬਸਿਸ ਦੇ ਬਹੁਤ ਗੰਭੀਰ ਮਾਮਲੇ’ ਦਰਜ ਕੀਤੇ ਹਨ, ਜਿਨ੍ਹਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।
ਵਿਸ਼ਵ ਸਿਹਤ ਸੰਗਠਨ (WHO) ਤੇ ਯੂਰਪੀਅਨ ਯੂਨੀਅਨ (EU) ਦੀ ਨਿਗਰਾਨੀ ਰੱਖਣ ਵਾਲੀ ਸੰਸਧਾ ਨੇ ਕਿਹਾ ਕਿ ਐਸਟ੍ਰਾਜ਼ਨੇਕਾ ਟੀਕਾ ਸੁਰੱਖਿਅਤ ਹੈ, ਪਰ ਖੂਨ ਜਮ੍ਹਾ ਹੋਣ ਦੇ ਡਰ ਕਾਰਨ ਕਈ ਦੇਸ਼ਾਂ ਨੇ ਇਸ ‘ਤੇ ਪਾਬੰਦੀ ਲਗਾਈ ਹੈ।
STIKO ਨਾਂ ਦੀ ਜਰਮਨੀ ਦੇ ਟੀਕਾ ਕਮਿਸ਼ਨ ਨੇ ਮੰਗਲਵਾਰ ਨੂੰ ਸਿਫਾਰਸ਼ ਕੀਤੀ ਕਿ ਥ੍ਰੋਮੋਬਸਿਸ ਦੇ ਕਾਫ਼ੀ ਗੰਭੀਰ ਮਾਮਲਿਆਂ ਦੇ ਅੰਕੜਿਆਂ ਦੇ ਕਾਰਨ ਐਸਟ੍ਰਾਜ਼ੇਨੇਕਾ ਟੀਕਾ ਦੀ ਵਰਤੋਂ ਨੂੰ ਰੋਕਿਆ ਜਾਣਾ ਚਾਹੀਦਾ ਹੈ।
ਦੱਸ ਦਈਏ ਕਿ STIKO ਅਪਰੈਲ ਦੇ ਅੰਤ ਤੱਕ ਇੱਕ ਹੋਰ ਸਿਫਾਰਸ਼ ਕਰ ਸਕਦਾ ਹੈ, ਜਿਸ ਵਿਚ ਦੱਸਿਆ ਜਾਵੇਗਾ ਕਿ 60 ਸਾਲ ਤੋਂ ਘੱਟ ਉਮਰ ਦੇ ਲੋਕਾਂ ਨਾਲ ਕਿਵੇਂ ਅੱਗੇ ਵਧਣਾ ਹੈ ਜਿਨ੍ਹਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ।
ਜਦੋਂ ਤੱਕ ਇਹ ਫੈਸਲਾ ਨਹੀਂ ਹੁੰਦਾ, ਮੰਤਰੀਆਂ ਨੇ ਕਿਹਾ ਕਿ ਜਿਨ੍ਹਾਂ ਨੂੰ ਅਜੇ ਦੂਜੀ ਖੁਰਾਕ ਦਿੱਤੀ ਜਾਣੀ ਹੈ ਉਹ ਆਪਣੇ ਡਾਕਟਰ ਦੀ ਮਨਜ਼ੂਰੀ ਨਾਲ ਵੈਕਸੀਨ ਲੈ ਸਕਦੇ ਹਨ, ਜਾਂ STIKO ਦੀ ਅਗਲੀ ਸਿਫਾਰਸ਼ ਦਾ ਇੰਤਜ਼ਾਰ ਕਰਨ।
ਇਹ ਵੀ ਪੜ੍ਹੋ: Delhi Civic Body Guidelines: ਹੁਣ ਦੁਕਾਨਾਂ ਤੇ ਰੈਸਟੋਰੈਂਟਾਂ ਨੂੰ ਦੱਸਣਾ ਪਵੇਗਾ, ਮੀਟ ਹਲਾਲ ਜਾਂ ਝਟਕਾ ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904