ਨਵੀਂ ਦਿੱਲੀ: ਉੱਤਰੀ ਦਿੱਲੀ ਦੇ ਰੈਸਟੋਰੈਂਟਾਂ ਤੇ ਦੁਕਾਨਦਾਰਾਂ ਨੂੰ ਹੁਣ ਇਹ ਦੱਸਣਾ ਜ਼ੂਰਰੀ ਹੋਵੇਗਾ ਕਿ ਉਹ ਜਿਹੜਾ ਮਾਸ ਵੇਚ ਜਾਂ ਪਰੋਸ ਰਹੇ ਹਨ ਉਹ ਹਲਾਲ ਹੈ ਜਾਂ ਝਟਕਾ। ਦਰਅਸਲ, ਇਸ ਮਾਮਲੇ 'ਚ ਭਾਜਪਾ ਦੀ ਅਗਵਾਈ ਵਾਲੀ ਉੱਤਰੀ ਦਿੱਲੀ ਨਗਰ ਨਿਗਮ ਨੇ ਮੰਗਲਵਾਰ ਨੂੰ ਇੱਕ ਮਤੇ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਅਨੁਸਾਰ ਰੈਸਟੋਰੈਂਟਾਂ ਤੇ ਦੁਕਾਨਦਾਰਾਂ ਨੂੰ ਦੱਸਣਾ ਹੋਵੇਗਾ ਕਿ ਉਹ ਜਿਸ ਮੀਟ ਨੂੰ ਵੇਚ ਰਹੇ ਹਨ ਜਾਂ ਪਰੋਸ ਰਹੇ ਹਨ, ਉਹ ਹਲਾਲ ਹੈ ਜਾਂ ਝਟਕਾ ਹੈ।
ਇਹ ਮਤੇ ਨੂੰ ਹਾਲ ਹੀ 'ਚ ਐਨਡੀਐਮਸੀ ਦੀ ਸਥਾਈ ਕਮੇਟੀ ਵੱਲੋਂ ਅੱਗੇ ਵਧਾਇਆ ਗਿਆ ਸੀ। ਉੱਤਰੀ ਦਿੱਲੀ ਦੇ ਮੇਅਰ ਜੈ ਪ੍ਰਕਾਸ਼ ਨੇ ਕਿਹਾ ਕਿ ਸਦਨ ਨੇ ਮੀਟਿੰਗ 'ਚ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਹੁਣ ਉੱਤਰੀ ਦਿੱਲੀ 'ਚ ਰੈਸਟੋਰੈਂਟਾਂ ਅਤੇ ਦੁਕਾਨਾਂ ਨੂੰ ਲਾਜ਼ਮੀ ਤੌਰ 'ਤੇ ਇਹ ਦੱਸਣਾ ਪਵੇਗਾ ਕਿ ਜਿਹੜਾ ਮੀਟ ਵੇਚਿਆ ਜਾਂ ਪਰੋਸਿਆ ਜਾ ਰਿਹਾ ਹੈ, ਉਹ ਹਲਾਲ ਜਾਂ ਝਟਕਾ ਹੈ।
ਉੱਤਰੀ ਦਿੱਲੀ 'ਚ ਬਹੁਤ ਸਾਰੇ ਰੈਸਟੋਰੈਂਟ ਅਤੇ ਦੁਕਾਨਾਂ ਹਨ, ਜੋ ਨਾਨ-ਵੈੱਜ ਖਾਣਾ ਵੇਚਦੇ ਜਾਂ ਪਰੋਸਦੇ ਹਨ। ਇਨ੍ਹਾਂ 'ਚ ਪ੍ਰਮੁੱਖ ਥਾਵਾਂ ਚਾਂਦਨੀ ਚੌਕ, ਦਰਿਆਗੰਜ ਅਤੇ ਕਸ਼ਮੀਰੀ ਗੇਟ ਹਨ। ਇਸੇ ਤਰ੍ਹਾਂ ਦੇ ਇਕ ਪ੍ਰਸਤਾਵ ਨੂੰ ਜਨਵਰੀ ਦੇ ਅਖੀਰ 'ਚ ਮਨਜ਼ੂਰੀ ਦਿੱਤੀ ਗਈ ਸੀ।
ਇਸ ਤੋਂ ਇਲਾਵਾ ਉੱਤਰੀ ਦਿੱਲੀ 'ਚ ਡਿਫੈਂਸ ਕਾਲੋਨੀ, ਅਮਰ ਕਾਲੋਨੀ, ਸਰੋਜਨੀ ਨਗਰ, ਸਾਊਥ ਐਕਸਟੈਂਸ਼ਨ ਅਤੇ ਆਈ.ਐਨ.ਏ. ਵਰਗੇ ਇਲਾਕਿਆਂ ਦੇ ਬਾਜ਼ਾਰਾਂ 'ਚ ਰੈਸਟੋਰੈਂਟ ਤੇ ਦੁਕਾਨਾਂ 'ਚ ਨਾਨ-ਵੈੱਜ ਖਾਣਾ ਵੇਚਿਆ ਜਾਂਦਾ ਹੈ। ਅਧਿਕਾਰੀਆਂ ਨੇ ਪਹਿਲਾਂ ਵੀ ਆਪਣੇ ਜਾਰੀ ਆਦੇਸ਼ 'ਚ ਕਿਹਾ ਸੀ ਕਿ ਰੈਸਟੋਰੈਂਟਾਂ ਅਤੇ ਮੀਟ ਦੁਕਾਨਦਾਰਾਂ ਨੂੰ ਸਪਸ਼ਟ ਰੂਪ 'ਚ ਪ੍ਰਦਰਸ਼ਿਤ ਕਰਨਾ ਪਵੇਗਾ ਕਿ ਉਨ੍ਹਾਂ ਵੱਲੋਂ ਵੇਚਿਆ ਜਾ ਰਿਹਾ ਮੀਟ ਹਲਾਲ ਹੈ ਜਾਂ ਝਟਕਾ ਹੈ।
ਇਹ ਵੀ ਪੜ੍ਹੋ: April Fools Day 2021: ਜਾਣੋ ਕੀ ਹੈ April Fool ਡੇਅ, ਕੀ ਹੈ ਇਸ ਦਾ ਇਤਿਹਾਸ, ਕੀ ਹੈ ਇਸ ਦੇ ਪਿੱਛੇ ਦੀ ਕਹਾਣੀ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904