ਨਵੀਂ ਦਿੱਲੀ: 1 ਅਪ੍ਰੈਲ ਨੂੰ ਅਪ੍ਰੈਲ ਫੂਲ ਡੇਅ ਵਜੋਂ ਮਨਾਇਆ ਜਾਂਦਾ ਹੈ। ਦੁਨੀਆਂ ਭਰ 'ਚ ਇਸ ਨੂੰ ਮੂਰਖ ਦਿਵਸ ਕਿਹਾ ਜਾਂਦਾ ਹੈ। ਇਸ ਦਿਨ ਹਰ ਕੋਈ ਇੱਕ-ਦੂਜੇ ਨਾਲ ਮਜ਼ਾਕ ਕਰਦਾ ਹੈ। ਇਹ ਸਿਰਫ਼ ਹਾਸਾ-ਮਜ਼ਾਕ ਕਰਨ ਲਈ ਹੈ। ਇਸ ਦਿਨ ਲੋਕ ਹਾਸੇ-ਮਜ਼ਾਕ ਲਈ ਇਕ-ਦੂਜੇ ਨੂੰ ਮੂਰਖ ਬਣਾਉਂਦੇ ਹਨ ਪਰ ਬਾਕੀ ਦਿਨਾਂ ਦੀ ਤਰ੍ਹਾਂ ਇਸ ਦਿਨ ਮੂਰਖ ਬਣਿਆ ਵਿਅਕਤੀ ਨਾਰਾਜ਼ ਜਾਂ ਗੁੱਸਾ ਨਹੀਂ ਹੁੰਦਾ, ਜੋ ਇਸ ਦਿਨ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ। ਇਹ ਦਿਨ ਅਧਿਕਾਰਿਤ ਛੁੱਟੀ ਨਹੀਂ ਹੁੰਦੀ ਹੈ, ਪਰ ਲੋਕ ਆਪਣੇ ਦੋਸਤਾਂ, ਰਿਸ਼ਤੇਦਾਰਾਂ, ਦਫ਼ਤਰਾਂ 'ਚ ਇਹ ਦਿਨ ਵਧੀਆ ਤਰੀਕੇ ਨਾਲ ਸੈਲੀਬ੍ਰੇਟ ਕਰਦੇ ਹਨ।
ਰਵਾਇਤੀ ਤੌਰ 'ਤੇ ਕੁਝ ਦੇਸ਼ ਜਿਵੇਂ ਨਿਊਜ਼ੀਲੈਂਡ, ਬ੍ਰਿਟੇਨ, ਆਸਟ੍ਰੇਲੀਆ, ਦੱਖਣੀ ਅਫ਼ਰੀਕਾ 'ਚ ਅਜਿਹੇ ਮਜ਼ਾਕ ਸਿਰਫ਼ ਦੁਪਹਿਰ ਤਕ ਕੀਤੇ ਜਾਂਦੇ ਸਨ। ਆਓ ਅੱਜ ਤੁਹਾਨੂੰ ਦੱਸਾਂਗੇ ਕਿ ਇਸ ਦਿਨ ਦੀ ਸ਼ੁਰੂਆਤ ਕਦੋਂ ਤੇ ਕਿਵੇਂ ਹੋਈ। ਇਸ ਦਿਨ ਦੀ ਮਹੱਤਤਾ ਕੀ ਹੈ ਤੇ ਇਸ ਨਾਲ ਸਬੰਧਤ ਕਹਾਣੀਆਂ ਕੀ ਹਨ?
ਕਈ ਸ਼ਹਿਰਾਂ 'ਚ ਦੁਪਹਿਰ ਤੋਂ ਬਾਅਦ ਮਜ਼ਾਕ ਕਰਨ ਵਾਲਿਆਂ ਨੂੰ ਅਪ੍ਰੈਲ ਫੂਲ ਕਿਹਾ ਜਾਂਦਾ ਹੈ। ਬ੍ਰਿਟਿਸ਼ ਅਖਬਾਰ, ਜੋ ਅਪ੍ਰੈਲ ਫੂਲ ਮੌਕੇ ਮੁੱਖ ਪੰਨੇ ਛਾਪਦੇ ਹਨ, ਉਹ ਅਜਿਹਾ ਸਿਰਫ਼ ਪਹਿਲੇ (ਸਵੇਰੇ) ਐਡੀਸ਼ਨ ਲਈ ਹੀ ਕਰਦੇ ਹਨ। ਇਸ ਤੋਂ ਇਲਾਵਾ ਫ਼ਰਾਂਸ, ਆਇਰਲੈਂਡ, ਇਟਲੀ, ਦੱਖਣੀ ਕੋਰੀਆ, ਜਾਪਾਨ, ਰੂਸ, ਨੀਦਰਲੈਂਡਸ, ਜਰਮਨੀ, ਬ੍ਰਾਜ਼ੀਲ, ਕੈਨੇਡਾ ਤੇ ਅਮਰੀਕਾ 'ਚ ਮਜ਼ਾਕ ਦਾ ਸਿਲਸਿਲਾ ਸਾਰਾ ਦਿਨ ਜਾਰੀ ਰਹਿੰਦਾ ਹੈ।
ਅਪ੍ਰੈਲ ਫੂਲ ਦੀਆਂ ਕਹਾਣੀਆਂ ਅਤੇ ਇਤਿਹਾਸ
1 ਅਪ੍ਰੈਲ ਅਤੇ ਮੂਰਖਤਾ ਦੇ ਵਿਚਾਲੇ ਸਭ ਤੋਂ ਪਹਿਲਾ ਦਰਜ ਕੀਤਾ ਗਿਆ ਸਬੰਧ ਚਾਸਰ ਦੇ ਕੈਂਟਰਬਰੀ ਟੇਲਜ਼ (ਸਾਲ 1392) 'ਚ ਪਾਇਆ ਜਾਂਦਾ ਹੈ। ਕਈ ਲੇਖਕ ਇਹ ਦੱਸਦੇ ਹਨ ਕਿ 16ਵੀਂ ਸਦੀ 'ਚ 1 ਜਨਵਰੀ ਨੂੰ ਨਿਊ ਯੀਅਰ ਡੇਅ ਦੇ ਰੂਪ 'ਚ ਮਨਾਏ ਜਾਣ ਦਾ ਰਿਵਾਜ ਇਕ ਛੁੱਟੀ ਦਾ ਦਿਨ ਕੱਢਣ ਲਈ ਸ਼ੁਰੂ ਕੀਤਾ ਗਿਆ ਸੀ ਪਰ ਇਹ ਸਿਧਾਂਤ ਪੁਰਾਣੇ ਹਵਾਲਿਆਂ ਦਾ ਜ਼ਿਕਰ ਨਹੀਂ ਕਰਦਾ।
ਇਸ ਕਿਤਾਬ ਦੀ ਇਕ ਕਹਾਣੀ ਨਨਸ ਪ੍ਰੀਸਟਸ ਟੇਲ ਮੁਤਾਬਕ ਇੰਗਲੈਂਡ ਦੇ ਰਾਜਾ ਰਿਚਰਡ-2 ਅਤੇ ਬੋਹੇਮੀਆ ਦੀ ਮਹਾਰਾਣੀ ਐਨੀ ਦੀ ਮੰਗਣੀ ਦੀ ਤਰੀਕ ਨੂੰ 32 ਮਾਰਚ ਘੋਸ਼ਿਤ ਕਰ ਦਿੱਤੀ ਗਈ ਸੀ, ਜਿਸ ਨੂੰ ਉੱਥੇ ਦੇ ਲੋਕਾਂ ਨੇ ਸੱਚ ਮੰਨ ਲਿਆ ਅਤੇ ਮੂਰਖ ਬਣ ਗਏ ਸਨ। ਉਦੋਂ ਤੋਂ 32 ਮਾਰਚ ਮਤਲਬ 1 ਅਪ੍ਰੈਲ ਨੂੰ ਫੂਲ ਡੇਅ ਵਜੋਂ ਮਨਾਇਆ ਜਾਂਦਾ ਹੈ।
ਨਵਾਂ ਸਾਲ ਅਪ੍ਰੈਲ ਫੁੱਲ
4. ਇਕ ਹੋਰ ਕਹਾਣੀ ਮੁਤਾਬਕ ਪ੍ਰਾਚੀਨ ਯੂਰਪ 'ਚ ਨਵਾਂ ਸਾਲ ਹਰੇਕ ਸਾਲ 1 ਅਪ੍ਰੈਲ ਨੂੰ ਮਨਾਇਆ ਜਾਂਦਾ ਸੀ। ਸਾਲ 1582 'ਚ ਪੋਪ ਗ੍ਰੇਗੋਰੀ 13 ਨੇ ਨਵਾਂ ਕੈਲੰਡਰ ਅਪਨਾਉਣ ਦੇ ਨਿਰਦੇਸ਼ ਦਿੱਤੇ ਅਤੇ 1 ਜਨਵਰੀ ਨੂੰ ਨਵਾਂ ਸਾਲ ਮਨਾਉਣ ਲਈ ਕਿਹਾ। ਰੋਮ ਦੇ ਜ਼ਿਆਦਾਤਰ ਲੋਕਾਂ ਨੇ ਇਸ ਨਵੇਂ ਕੈਲੰਡਰ ਨੂੰ ਅਪਨਾ ਲਿਆ, ਜਦਕਿ ਬਹੁਤ ਸਾਰੇ ਲੋਕ 1 ਅਪ੍ਰੈਲ ਨੂੰ ਹੀ ਨਵਾਂ ਸਾਲ ਮਨਾਉਂਦੇ ਸਨ। ਅਜਿਹੇ ਲੋਕਾਂ ਨੂੰ ਮੂਰਖ ਸਮਝ ਕੇ ਉਨ੍ਹਾਂ ਦਾ ਮਜ਼ਾਕ ਉਡਾਇਆ ਗਿਆ।
ਸਾਲ 1915 ਦੀ ਗੱਲ ਹੈ ਜਦੋਂ ਜਰਮਨੀ ਦੇ ਲਿਲੇ ਹਵਾਈ ਅੱਡੇ 'ਤੇ ਇਕ ਬ੍ਰਿਟਿਸ਼ ਪਾਇਲਟ ਨੇ ਵੱਡਾ ਬੰਬ ਸੁੱਟਿਆ। ਇਸ ਨੂੰ ਦੇਖ ਲੋਕ ਇੱਧਰ-ਉੱਧਰ ਭੱਜਣ ਲੱਗੇ। ਦੇਰ ਤੱਕ ਲੋਕ ਲੁਕੇ ਰਹੇ। ਪਰ ਕਾਫੀ ਸਮਾਂ ਬੀਤ ਜਾਣ ਦੇ ਬਾਅਦ ਵੀ ਜਦੋਂ ਕੋਈ ਧਮਾਕਾ ਨਹੀਂ ਹੋਇਆ ਤਾਂ ਲੋਕਾਂ ਨੇ ਬਾਹਰ ਨਿਕਲ ਕੇ ਦੇਖਿਆ। ਉੱਥੇ ਇਕ ਵੱਡਾ ਫੁਟਬਾਲ ਪਿਆ ਸੀ ਜਿਸ 'ਤੇ ਅਪ੍ਰੈਲ ਫੂਲ ਲਿਖਿਆ ਹੋਇਆ ਸੀ।
ਭਾਰਤੀ ਕੈਲੰਡਰ 'ਚ ਕੀ ਹੈ?
ਇਹ ਵੀ ਕਿਹਾ ਜਾਂਦਾ ਹੈ ਕਿ ਪਹਿਲਾਂ ਪੂਰੀ ਦੁਨੀਆਂ 'ਚ ਭਾਰਤੀ ਕੈਲੰਡਰ ਦੀ ਮਾਨਤਾ ਸੀ। ਜਿਸ ਅਨੁਸਾਰ ਨਵਾਂ ਸਾਲ ਚੈਤਰ ਮਾਸ 'ਚ ਸ਼ੁਰੂ ਹੁੰਦਾ ਸੀ, ਜੋ ਅਪ੍ਰੈਲ ਮਹੀਨੇ 'ਚ ਹੁੰਦਾ ਸੀ। ਦੱਸਿਆ ਜਾਂਦਾ ਹੈ ਕਿ 1582 'ਚ ਪੋਪ ਗ੍ਰੇਗਰੀ ਨੇ ਇਕ ਨਵਾਂ ਕੈਲੰਡਰ ਲਾਗੂ ਕਰਨ ਬਾਰੇ ਕਿਹਾ ਸੀ, ਜਿਸ ਅਨੁਸਾਰ ਨਵਾਂ ਸਾਲ ਅਪ੍ਰੈਲ ਦੀ ਬਜਾਏ ਜਨਵਰੀ 'ਚ ਸ਼ੁਰੂ ਹੋਣ ਲੱਗਿਆ ਤੇ ਜ਼ਿਆਦਾਤਰ ਲੋਕਾਂ ਨੇ ਨਵਾਂ ਕੈਲੰਡਰ ਸਵੀਕਾਰ ਕਰ ਲਿਆ ਸੀ।
ਇਹ ਵੀ ਪੜ੍ਹੋ: 10 ਕਰੋੜ ਭਾਰਤੀਆਂ 'ਤੇ ਡਾਰਕ ਵੈੱਬ ਦਾ ਸਾਇਆ, ਨਿੱਜੀ ਡੇਟਾ ਨੂੰ ਲੱਗੀ ਸੰਨ੍ਹ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904