Israel Hamas War Updates: ਇਜ਼ਰਾਈਲ ਅਤੇ ਹਮਾਸ ਵਿਚਾਲੇ ਹੋਈ ਜੰਗ 'ਚ ਭਾਰਤੀ ਮੂਲ ਦੀਆਂ ਤਿੰਨ ਔਰਤਾਂ (women of Indian origin) ਦੀ ਜਾਨ ਚਲੀ ਗਈ ਹੈ। ਤਿੰਨ ਔਰਤਾਂ ਵਿੱਚੋਂ ਇੱਕ ਇਜ਼ਰਾਈਲ ਰੱਖਿਆ ਬਲਾਂ ਦਾ ਹਿੱਸਾ ਸੀ ਅਤੇ ਇੱਕ ਪੁਲਿਸ ਫੋਰਸ ਵਿੱਚ ਸੀ। ਕਿਹਾ ਜਾ ਰਿਹਾ ਹੈ ਕਿ ਉਹ ਹਮਾਸ ਦੇ ਕੱਟੜਪੰਥੀਆਂ ਨਾਲ ਲੜਦੇ ਹੋਏ ਸ਼ਹੀਦ ਹੋਈਆਂ ਹਨ।
ਅੱਤਿਵਾਦੀਆਂ ਨਾਲ ਲੜਦਿਆਂ ਹੋਈਆਂ ਸ਼ਹੀਦ
ਗਾਜ਼ਾ ਪੱਟੀ ਤੋਂ ਕੰਮ ਕਰ ਰਹੇ ਕੱਟੜਪੰਥੀ ਸੰਗਠਨ ਹਮਾਸ ਨੇ 7 ਅਕਤੂਬਰ ਦੀ ਸਵੇਰ ਨੂੰ ਦੱਖਣੀ ਇਜ਼ਰਾਈਲ 'ਚ ਜਾਨਲੇਵਾ ਹਮਲਾ ਕਰਨ ਤੋਂ ਬਾਅਦ ਦੋਹਾਂ ਪੱਖਾਂ ਵਿਚਾਲੇ ਜੰਗ ਵਧਦੀ ਜਾ ਰਹੀ ਹੈ। ਇਜ਼ਰਾਇਲੀ ਫੌਜ ਅਤੇ ਪੁਲਿਸ ਵਿੱਚ ਸੇਵਾਵਾਂ ਦੇਣ ਵਾਲੀਆਂ ਭਾਰਤੀ ਮੂਲ ਦੀਆਂ ਔਰਤਾਂ ਅੱਤਿਵਾਦੀਆਂ ਨਾਲ ਲੜਦਿਆਂ ਸ਼ਹੀਦ ਹੋ ਗਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਹਮਾਸ ਦੇ ਖਿਲਾਫ ਇਸ ਜੰਗ 'ਚ ਪਹਿਲੀ ਵਾਰ ਭਾਰਤੀ ਜਵਾਨਾਂ ਦੀ ਸ਼ਹਾਦਤ ਦੀ ਪੁਸ਼ਟੀ ਹੋਈ ਹੈ।
ਮਹਿਲਾ ਸੈਨਿਕਾਂ ਦਾ ਮਹਾਰਾਸ਼ਟਰ ਨਾਲ ਸੀ ਸਬੰਧ
ਹਮਾਸ ਵਿਰੁੱਧ ਜੰਗ ਵਿੱਚ ਸ਼ਹੀਦ ਹੋਈਆਂ ਭਾਰਤੀ ਮੂਲ ਦੀਆਂ ਔਰਤਾਂ ਭਾਰਤੀ ਯਹੂਦੀ ਭਾਈਚਾਰੇ ਨਾਲ ਸਬੰਧਤ ਸਨ। ਉਨ੍ਹਾਂ ਦੇ ਮਾਤਾ-ਪਿਤਾ ਮਹਾਰਾਸ਼ਟਰ ਤੋਂ ਹਿਜਰਤ ਕਰਕੇ ਇਜ਼ਰਾਈਲ ਵਿੱਚ ਵਸ ਗਏ ਸਨ ਪਰ ਉਨ੍ਹਾਂ (ਔਰਤਾਂ) ਦਾ ਜਨਮ ਉੱਥੇ ਹੀ ਹੋਇਆ ਸੀ। ਇਜ਼ਰਾਈਲ ਨੇ ਗਾਜ਼ਾ ਸਰਹੱਦ 'ਤੇ ਮਹਿਲਾ ਸੈਨਿਕਾਂ ਨੂੰ ਵੀ ਤਾਇਨਾਤ ਕੀਤਾ ਹੈ। ਸਰਹੱਦ 'ਤੇ ਭਾਰਤੀ ਮੂਲ ਦੀਆਂ ਔਰਤਾਂ ਵੀ ਤਾਇਨਾਤ ਸਨ।
ਹੋਰ ਪੜ੍ਹੋ : ਕੈਨੇਡਾ 'ਚ ਇੱਕ ਹੋਰ ਪੰਜਾਬੀ ਕੁੜੀ ਦੀ ਅਚਾਨਕ ਮੌਤ, ਮਾਂ ਦੇ ਵੈਣ ਸੁਣ ਨਿਕਲ ਜਾਣਗੀਆਂ ਧਾਹਾਂ !
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ