ਨਵੀਂ ਦਿੱਲੀ: ਚੀਨ ਨਾਲ ਲੱਦਾਖ 'ਚ ਚੱਲ ਰਹੇ ਤਣਾਅ ਦਰਮਿਆਨ ਭਾਰਤੀ ਜਲ ਸੈਨਾ ਤੇ ਜਪਾਨੀ ਸਮੁੰਦਰੀ ਆਤਮਰੱਖਿਆ ਬਲਾਂ ਨੇ ਹਿੰਦ ਮਹਾਸਾਗਰ 'ਚ ਸਾਂਝਾ ਅਭਿਆਸ ਕੀਤਾ। ਸ਼ਨੀਵਾਰ ਮੁਕੰਮਲ ਹੋਏ ਇਸ ਅਭਿਆਸ ਨੂੰ ਜਪਾਨ ਦੇ ਰੱਖਿਆ ਮੰਤਰੀ ਤਾਰੋ ਕੋਨੋ ਦੇ ਉਸ ਬਿਆਨ ਤੋਂ ਬਾਅਦ ਕੀਤਾ ਗਿਆ ਸੀ ਜਿਸ 'ਚ ਨਾ ਸਰਫ਼ ਚੀਨ ਦੀ ਸਮਰੱਥਾ 'ਤੇ ਬਲਕਿ ਭਾਰਤੀ-ਪ੍ਰਸ਼ਾਂਤ ਖੇਤਰ 'ਚ ਚੀਨੀ ਇਰਾਦਿਆਂ 'ਤੇ ਚਿੰਤਾ ਕੀਤੀ ਗਈ ਸੀ।
ਭਾਰਤ-ਜਪਾਨ ਰੱਖਿਆ ਅਭਿਆਸ ਦੇ ਨਾਲ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਗਠਨ ਨੇ ਇਕ ਬਿਆਨ ਦਿੱਤਾ ਕਿ ਦੱਖਣੀ ਚੀਨ ਸਾਗਰ ਵਿਵਾਦ ਨੂੰ ਅੰਤਰ-ਰਾਸ਼ਟਰੀ ਕਾਨੂੰਨ ਦੇ ਤੌਰ 'ਤੇ ਹੱਲ ਕੀਤਾ ਜਾਣਾ ਚਾਹੀਦਾ ਹੈ।
ਦਿੱਲੀ ਤੇ ਟੋਕਿਓ ਦੇ ਯਤਨਾਂ ਤੋਂ ਬਾਅਦ ਪਿਛਲੇ ਤਿੰਨ ਸਾਲਾਂ ਦੌਰਾਨ JMSDF ਤੇ ਭਾਰਤੀ ਜਲ ਸੈਨਾ ਵਿਚਾਲੇ ਇਹ 15ਵਾਂ ਅਭਿਆਸ ਸੀ। ਅਭਿਆਸ 'ਚ ਚਾਰ ਜੰਗੀ ਬੇੜੇ ਸਨ ਜਿਸ ਚ ਦੋ ਭਾਰਤ ਤੇ ਦੋ ਜਪਾਨ ਦੇ ਸਨ।
ਇਹ ਵੀ ਪੜ੍ਹੋ:
- ਪੰਜਾਬ 'ਚ ਕੋਰੋਨਾ ਵਾਇਰਸ ਬੇਲਗਾਮ, ਕੈਪਟਨ ਨੇ ਕਰ ਦਿੱਤਾ ਇਹ ਵੱਡਾ ਐਲਾਨ
- 7 ਫੁੱਟ ਲੰਬੇ ਸੱਪ ਨਾਲ ਕੀਤੀ ਛੇੜਛਾੜ, ਮਿਲਿਆ ਇਹ ਸਿਲ੍ਹਾ, ਵੇਖੋ ਵੀਡੀਓ
- ਕੋਰੋਨਿਲ ਦਵਾਈ ਮਾਮਲੇ 'ਚ ਰਾਮਦੇਵ, ਆਚਾਰਯ ਬਾਲਕ੍ਰਿਸ਼ਨ ਸਮੇਤ ਪੰਜ ਲੋਕਾਂ ਖ਼ਿਲਾਫ਼ FIR
- ਹਿੰਦੂ ਲੀਡਰਾਂ ਦੀ ਜਾਨ ਨੂੰ ਖਤਰਾ, ਸੁਰੱਖਿਆ ਏਜੰਸੀਆਂ ਨੇ ਕੀਤਾ ਅਲਰਟ
- ਚੀਨ ਨਾਲ ਤਣਾਅ ਦੌਰਾਨ ਕਸ਼ਮੀਰ 'ਚ ਹਲਚਲ, LPG ਸਟਾਕ ਕਰਨ ਤੇ ਸਕੂਲ ਖਾਲੀ ਕਰਾਉਣ ਦੇ ਆਦੇਸ਼
- ਕੋਰੋਨਾ ਵਾਇਰਸ: 24 ਘੰਟਿਆਂ 'ਚ ਆਏ 01,63,000 ਨਵੇਂ ਮਾਮਲੇ, 3000 ਦੀ ਗਈ ਜਾਨ
- ਅੰਤਰ ਰਾਸ਼ਟਰੀ ਉਡਾਣਾਂ 'ਤੇ ਰਹੇਗੀ ਰੋਕ, ਵੰਦੇ ਭਾਰਤ ਮਿਸ਼ਨ ਦੇ ਚੌਥੇ ਗੇੜ 'ਚ ਇਨ੍ਹਾਂ ਦੇਸ਼ਾਂ ਵੱਲ ਉੱਡਣਗੇ 170 ਜਹਾਜ਼
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ