ਵਾਸ਼ਿੰਗਟਨ: ਜੋ ਬਾਇਡਨ ਰਾਸ਼ਟਰਪਤੀ ਚੋਣ ਜਿੱਤ ਚੁੱਕੇ ਹਨ। ਫਿਲਹਾਲ ਉਹ ਪ੍ਰੈਜ਼ੀਡੈਂਟ ਇਲੈਕਟ ਹਨ ਤੇ 20 ਜਨਵਰੀ ਨੂੰ ਸਹੁੰ ਚੁੱਕਣ ਮਗਰੋਂ ਉਹ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣ ਜਾਣਗੇ। ਚੋਣਾਂ 'ਚ ਜਿੱਤਣ ਮਗਰੋਂ ਸ਼ਨੀਵਾਰ ਰਾਤ ਉਨ੍ਹਾਂ ਲੋਕਾਂ ਨੂੰ ਸੰਬੋਧਨ ਕੀਤਾ। ਇਸ 'ਚ ਉਨ੍ਹਾਂ ਆਪਸੀ ਕੜਵਾਹਟ ਖਤਮ ਕਰਨ, ਦੇਸ਼ ਨੂੰ ਇਕਜੁੱਟ ਕਰਨ ਤੇ ਸਭ ਦਾ ਰਾਸ਼ਟਰਪਤੀ ਜਿਹੀਆਂ ਗੱਲਾਂ 'ਤੇ ਜ਼ੋਰ ਦਿੱਤਾ। ਭਾਸ਼ਣ ਦੇਣ ਲਈ ਬਾਇਡਨ ਮੰਚ ਤਕ ਦੌੜ ਕੇ ਆਏ। ਚੋਣ ਪ੍ਰਚਾਰ ਦੌਰਾਨ ਟਰੰਪ ਨੇ ਉਨ੍ਹਾਂ 'ਤੇ ਉਮਰ ਦਰਾਜ ਹੋਣ ਦੇ ਤੰਜ ਕੱਸੇ ਸਨ।


ਬਾਇਡਨ 48 ਸਾਲ ਪਹਿਲਾਂ ਸੈਨੇਟਰ ਚੁਣੇ ਗਏ ਸਨ। ਦੇਸ਼ ਦੇ ਨਾਂਅ ਸੰਬੋਧਨ 'ਚ ਉਨ੍ਹਾਂ ਕਿਹਾ ਤੁਸੀਂ ਲੋਕਾਂ ਨੇ ਸਪਸ਼ਟ ਫਤਵਾ ਦਿੱਤਾ ਹੈ। ਇਸ ਵਾਰ 7.4 ਲੋਕਾਂ ਨੇ ਰਿਕਾਰਡ ਵੋਟ ਦਿੱਤੇ। ਅਮਰੀਕਾ ਦੀ ਇਹ ਨੈਤਿਕ ਜਿੱਤ ਹੈ। ਮਾਰਟਿਨ ਲੂਥਰ ਕਿੰਗ ਨੇ ਵੀ ਇਹੀ ਕਿਹਾ ਸੀ। ਗੌਰ ਨਾਲ ਸੁਣੋ। ਅੱਜ ਅਮਰੀਕਾ ਬੋਲ ਰਿਹਾ ਹੈ। ਮੈਂ ਰਾਸ਼ਟਰਪਤੀ ਦੇ ਤੌਰ 'ਤੇ ਇਸ ਦੇਸ਼ ਨੂੰ ਵੰਡਣ ਦੀ ਬਜਾਇ ਇਕਜੁੱਟ ਕਰਾਂਗਾ। ਪਰਿਵਾਰ ਤੇ ਪਤਨੀ ਦਾ ਇਸ ਸੰਘਰਸ਼ ਚ ਸਾਥ ਦੇਣ ਲਈ ਸ਼ੁਕਰੀਆ।





ਟਰੰਪ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਬਾਇਡਨ ਨੇ ਕਿਹਾ, 'ਮੈਂ ਜਾਣਦਾ ਹਾਂ ਜਿਹੜੇ ਲੋਕਾਂ ਨੇ ਟਰੰਪ ਨੂੰ ਵੋਟ ਦਿੱਤਾ ਹੈ ਉਹ ਅੱਜ ਨਿਰਾਸ਼ ਹੋਣਗੇ। ਮੈਂ ਵੀ ਕਈ ਵਾਰ ਹਾਰਿਆ ਹਾਂ। ਇਹੀ ਲੋਕਤੰਤਰ ਦੀ ਖੂਬਸੂਰਤੀ ਹੈ ਕਿ ਇਸ 'ਚ ਮੌਕਾ ਮਿਲਦਾ ਹੈ। ਚਲੋ ਨਫਰਤ ਖਤਮ ਕਰੋ। ਇਕ ਦੂਜੇ ਦੀ ਗੱਲ ਸੁਣੀਏ ਤੇ ਅੱਗੇ ਵਧੀਏ। ਵਿਰੋਧੀਆਂ ਨੂੰ ਦੁਸ਼ਮਨ ਸਮਝਣਾ ਬੰਦ ਕਰੋ, ਕਿਉਂਕਿ ਅਸੀਂ ਸਾਰੇ ਅਮਰੀਕੀ ਹਾਂ। ਬਾਇਬਲ ਸਾਨੂੰ ਸਿਖਾਉਂਦੀ ਹੈ ਹਰ ਚੀਜ਼ ਦਾ ਇਕ ਸਮਾਂ ਹੁੰਦਾ ਹੈ। ਹੁਣ ਜ਼ਖਮਾਂ ਨੂੰ ਭਰਨ ਦਾ ਸਮਾਂ ਹੈ। ਸਭ ਤੋਂ ਪਹਿਲਾਂ ਕੋਵਿਡ 19 ਨੂੰ ਕੰਟਰੋਲ ਕਰਨਾ ਹੋਵੇਗਾ। ਫਿਰ ਇਕੋਨੌਮੀ ਤੇ ਦੇਸ਼ ਨੂੰ ਰਾਹ 'ਤੇ ਲਿਆਉਣਾ ਹੋਵੇਗਾ।'


ਪੱਤਰਕਾਰ ਅਰਨਬ ਗੋਸਵਾਮੀ ਦਾ ਕੁਟਾਪਾ! ਜੇਲ੍ਹ 'ਚ ਜਾਨ ਨੂੰ ਖ਼ਤਰਾ


ਬਾਇਡਨ ਨੇ ਅਮਰੀਕਾ ਦੀ ਅਨੇਕਤਾ 'ਚ ਏਕਤਾ ਦਾ ਜ਼ਿਕਰ ਕੀਤਾ। ਕਿਹਾ ਮੈਨੂੰ ਮਾਣ ਹੈ ਕਿ ਅਸੀਂ ਦੁਨੀਆਂ ਦੇ ਸਭ ਤੋਂ ਪੁਰਾਣੇ ਲੋਕਤੰਤਰ 'ਚ Diversty ਆ। ਉਸ ਦੇ ਬਲ 'ਤੇ ਜਿੱਤੇ। ਸਭ ਨੂੰ ਨਾਲ ਲਿਆਂਦਾ। ਡੈਮੋਕ੍ਰੇਟਸ, ਰਿਪਬਲਿਕਨਸ, ਨਿਰਦਲ, ਪ੍ਰੋਗਰੈਸਿਵ, ਰੂੜੀਵਾਦੀ ਸਾਰੇ ਇਕੱਠੇ ਹੋਕੇ ਆਏ। ਕੈਂਪੇਨ ਬਹੁਤ ਮੁਸ਼ਕਲ ਰਹੀ। ਕਈ ਵਾਰ ਹੇਠਲੇ ਪੱਧਰ 'ਤੇ ਵੀ ਗਏ।


ਪੰਜਾਬ ਨੂੰ ਆਰਥਿਕ ਝਟਕਾ ਲਾਉਣ ਦੀ ਕੋਸ਼ਿਸ਼! ਮਾਲ ਗੱਡੀਆਂ ਨਾ ਚਲਾਉਣ 'ਤੇ ਅੜੀ ਮੋਦੀ ਸਰਕਾਰ

ਹੁਣ ਈਡੀ ਦੀ ਰਾਡਾਰ 'ਤੇ ਕੈਪਟਨ ਦੇ 26 ਵਿਧਾਇਕ, ਜਲਦ ਹੋਏਗੀ ਵੱਡੀ ਕਾਰਵਾਈ?


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ