ਸੰਯੁਕਤ ਅਰਬ ਅਮੀਰਾਤ ਨੇ ਸ਼ਨੀਵਾਰ ਦੇਸ਼ ਦੇ ਕਾਨੂੰਨ 'ਚ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ। ਨਵੇਂ ਕਾਨੂੰਨ 'ਚ ਹੁਣ ਅਣਵਿਆਹੇ ਜੋੜਿਆਂ ਦੇ ਇਕੱਠੇ ਰਹਿਣ 'ਤੇ ਪਾਬੰਦੀ ਹਟਾ ਦਿੱਤੀ ਹੈ। ਮੁਲਕ ਨੂੰ ਪਰਵਾਸੀਆਂ ਦੇ ਅਨੁਕੂਲ ਬਣਾਉਣ ਲਈ ਕਾਨੂੰਨ 'ਚ ਕਈ ਸੋਧਾਂ ਕੀਤੀਆਂ ਗਈਆਂ ਹਨ।


ਸੰਯੁਕਤ ਅਰਬ ਅਮੀਰਾਤ ਨੇ ਕੀਤੇ ਕਈ ਬਦਲਾਅ


ਬਦਲਾਅ ਦਾ ਮਕਸਦ ਸਮਾਜ 'ਚ ਸਹਿਸ਼ਲੀਤਾ ਦੇ ਸਿਧਾਂਤ ਨੂੰ ਮਜਬੂਤ ਕਰਨਾ ਤੇ ਦੇਸ਼ ਦੀ ਸਥਿਤੀ ਨੂੰ ਘੱਟ ਕਰਨ 'ਤੇ ਰਹਿਣ ਲਈ ਪਸੰਦੀਦਾ ਬਣਾਉਣਾ ਹੈ। ਤੇਲ ਦੀ ਦੌਲਤ ਨਾਲ ਮਾਲਾਮਾਲ ਦੇਸ਼ ਨੇ ਰੇਪ ਤੇ ਯੌਨ ਸੋਸ਼ਣ ਦੇ ਮਾਮਲਿਆਂ 'ਚ ਸਜ਼ਾ ਹੋਰ ਵਧਾ ਦਿੱਤੀ ਹੈ। ਰਿਪੋਰਟ ਮੁਤਾਬਕ ਇੱਜ਼ਤ ਦੇ ਨਾਂਅ 'ਤੇ ਹੱਤਿਆ, ਕਿਸੇ ਹੋਰ ਅਪਰਾਧ ਦੀ ਤਰ੍ਹਾਂ ਹੁਣ ਸਜ਼ਾਯੋਗ ਹੋਵੇਗਾ। ਕਿਉਂਕਿ ਗਾਈਡਲਾਈਨਸ ਤੋਂ ਵੱਖ ਸਜ਼ਾ ਦਾ ਪ੍ਰਬੰਧ ਨਹੀਂ ਕੀਤਾ ਗਿਆ। ਇੱਜ਼ਤ ਦੇ ਨਾਂਅ ਤੇ ਹੱਤਿਆ ਦੀ ਸਜ਼ਾ ਤਹਿਤ ਤਿੰਨ ਤੋਂ 15 ਸਾਲ ਤਕ ਜੇਲ੍ਹ ਹੋਵੇਗੀ


ਅਣਵਿਆਹੇ ਜੋੜਿਆਂ ਦੇ ਇਕੱਠੇ ਰਹਿਣ 'ਤੇ ਪਾਬੰਦੀ ਹਟਾਈ


ਕਾਨੂੰਨ 'ਚ ਸੋਧਾਂ ਕਈ ਖੇਤਰਾਂ 'ਚ ਕੀਤੀਆਂ ਗਈਆਂ ਹਨ। ਦੂਜੇ ਸੋਧ 'ਚ ਅਣਵਿਆਹੇ ਜੋੜਿਆਂ ਦੇ ਇਕੱਠੇ ਰਹਿਣ ਨੂੰ ਛੋਟ ਮਿਲ ਗਈ ਹੈ। ਸੰਯੁਕਤ ਅਰਬ ਅਮੀਰਾਤ 'ਚ ਇਸ ਤੋਂ ਪਹਿਲਾਂ ਲੰਮੇ ਸਮੇਂ ਤਕ ਅਣਵਿਆਹੇ ਜੋੜਿਆਂ ਦਾ ਇਕੱਠੇ ਰਹਿਣਾ ਅਪਰਾਧ ਰਿਹਾ ਹੈ। ਦੇਸ਼ ਦੇ ਪ੍ਰਮੁੱਖ ਸ਼ੇਖ ਖਲੀਫਾ ਬਿਨ ਜਾਇਦ ਅਲ ਨਾਹਯਾਨ ਨੇ ਮਹਿਲਾਵਾਂ ਨਾਲ ਸਬੰਧਤ ਦੂਜੇ ਅਪਰਾਧ ਲਈ ਹਿਦਾਇਤਾਂ 'ਚ ਸਜ਼ਾ ਸ਼ਾਮਲ ਕੀਤੀ ਹੈ। ਰਿਪੋਰਟ ਮੁਤਾਬਕ ਯੌਨ ਉਤਪੀੜਨ ਦੇ ਮਾਮਲੇ 'ਚ ਸਜ਼ਾ ਜ਼ਿਆਦਾ ਸਖਤ ਹੋਣੀ ਚਾਹੀਦੀ ਹੈ।


ਹਾਰ ਤੋਂ ਬਾਅਦ ਗੌਲਫ ਖੇਡਣ ਨਿੱਕਲੇ ਡੌਨਾਲਡ ਟਰੰਪ, ਲੋਕਾਂ ਨੇ ਪਾਇਆ ਘੇਰਾ


ਜੋ ਬਾਇਡਨ ਦੀ ਜਿੱਤ ਨੂੰ ਮੋਦੀ ਨੇ ਦੱਸਿਆ ਸ਼ਾਨਦਾਰ, ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਦਿੱਤੀ ਵਧਾਈ


ਨਾਬਾਲਗ ਤੇ ਸੀਮਿਤ ਮਾਨਸਿਕ ਸਮਰੱਥਾ ਦੇ ਨਾਲ ਕਿਸੇ ਦੇ ਰੇਪ 'ਤੇ ਸਜ਼ਾ-ਏ-ਮੌਤ ਦਾ ਪ੍ਰਬੰਧ ਕੀਤਾ ਗਿਆ ਹੈ। ਬਿਨਾਂ ਲਾਇਸੰਸ ਦੇ ਅਲਕੋਹਲ ਦਾ ਸੇਵਨ ਕਰਦਿਆਂ ਪਾਏ ਜਾਣ 'ਤੇ ਕਿਸੇ ਤਰ੍ਹਾਂ ਦੀ ਸਜ਼ਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਹਾਲਾਂਕਿ ਸ਼ਰਾਬ ਪੀਣ 'ਤੇ ਖਰੀਦਣ ਲਈ ਕੁਝ ਸ਼ਰਤਾਂ ਲਾਈਆਂ ਗਈਆਂ ਹਨ। ਸ਼ਰਾਬ ਪੀਣ ਵਾਲੇ ਦੀ ਉਮਰ 21 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ। ਇਨ੍ਹਾਂ ਨਿਯਮਾਂ 'ਚ ਵਿਰਾਸਤ ਤੇ ਅਦਲਤੀ ਪ੍ਰਕਿਰਿਆ 'ਚ ਕਈ ਬਦਲਾਅ ਵੀ ਸ਼ਾਮਲ ਕੀਤੇ ਗਏ ਹਨ।


US Elections: ਆਖਿਰ ਕਿੱਥੇ ਹੋਈ ਟਰੰਪ ਤੋਂ ਗਲਤੀ, ਕਿਵੇਂ ਮਿਲੀ ਬਾਇਡਨ ਨੂੰ ਇਤਿਹਾਸਕ ਜਿੱਤ?


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ