ਮੈਕਸਿਕੋ: ਉੱਤਰੀ ਅਮਰੀਕਾ ਦੇ ਦੇਸ਼ ਮੈਕਸੀਕੋ (MEXICO) ਦਾ ਰਾਸ਼ਟਰਪਤੀ ਕੋਰੋਨਾ ਪੌਜ਼ੇਟਿਵ (Corona Positive) ਹੋ ਗਿਆ ਹੈ। ਮੈਕਸੀਕੋ ਦੇ ਰਾਸ਼ਟਰਪਤੀ ਲੋਪੇਜ਼ ਓਬ੍ਰਾਡੋਰ (Manuel Lopez Obrador) ਨੇ ਖ਼ੁਦ ਇਹ ਜਾਣਕਾਰੀ ਦਿੱਤੀ। ਲੋਪੇਜ਼ ਓਬ੍ਰਾਡੋਰ ਨੂੰ ਕੋਰੋਨਾ ਦੇ ਲੱਛਣਾਂ ਤੋਂ ਬਾਅਦ ਆਇਸੋਲੇਟ ਕੀਤਾ ਗਿਆ। ਦੱਸ ਦੇਈਏ ਕਿ ਮੈਕਸੀਕੋ ਕੋਰੋਨਾ ਤੋਂ ਸਭ ਤੋਂ ਪ੍ਰਭਾਵਿਤ ਦੇਸ਼ਾਂ ਚੋਂ ਇੱਕ ਹੈ। ਇੱਥੇ ਵਾਇਰਸ ਕਰਕੇ ਡੇਢ ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 17 ਲੱਖ ਲੋਕ ਕੋਰੋਨਾ ਸੰਕਰਮਣ ਦਾ ਸ਼ਿਕਾਰ ਹੋਏ ਹਨ।

ਲੋਪੇਜ਼ ਓਬ੍ਰਾਡੋਰ ਨੇ ਟਵੀਟ ਕਰ ਕਿਹਾ, “ਮੈਨੂੰ ਇਹ ਦੱਸਦਿਆਂ ਅਫਸੋਸ ਹੋਇਆ ਕਿ ਮੈਂ ਕੋਵਿਡ 19 ਨਾਲ ਸੰਕਰਮਿਤ ਹੋ ਗਿਆ ਹਾਂ। ਲੱਛਣ ਬਹੁਤ ਹਲਕੇ ਹਨ ਅਤੇ ਮੈਂ ਡਾਕਟਰੀ ਇਲਾਜ ਲੈ ਰਿਹਾ ਹਾਂ। ਹਮੇਸ਼ਾ ਦੀ ਤਰ੍ਹਾਂ ਮੈਂ ਆਸ਼ਾਵਾਦੀ ਹਾਂ। ਅਸੀਂ ਸਾਰੇ ਅੱਗੇ ਵਧਾਂਗੇ।” ਵੱਡੀ ਗੱਲ ਇਹ ਹੈ ਕਿ ਰਾਸ਼ਟਰਪਤੀ ਲੋਪੇਜ਼ ਓਬ੍ਰਾਡੋਰ ਖੁਦ ਮਾਸਕ ਪਹਿਨਣ ਦਾ ਵਿਰੋਧ ਕਰਦੇ ਰਹੇ ਹਨ।



ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ ਓਬ੍ਰਾਡੋਰ ਸੋਮਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਰੂਸ ਦੁਆਰਾ ਬਣੇ ਕੋਰੋਨਾਵਾਇਰਸ ਦੇ ਟੀਕਿਆਂ ਦੀਆਂ ਖੁਰਾਕਾਂ ਦੀ ਸਪਲਾਈ ਬਾਰੇ ਗੱਲ ਕਰਨਗੇ।

ਇਹ ਵੀ ਪੜ੍ਹੋIndia China Standoff: ਕੀ ਸੁਲਝੇਗਾ ਭਾਰਤ-ਚੀਨ ਵਿਵਾਦ? 17 ਘੰਟੇ ਚੱਲੀ ਬੈਠਕ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904