ਲੰਡਨ: ਬ੍ਰਿਟੇਨ 'ਚ ਪ੍ਰਿਸ ਹੈਰੀ ਅਤੇ ਉਸ ਦੀ ਪਤਨੀ ਮੇਗਨ ਮਾਰਕਲ ਨਸਲਵਾਦੀ ਟਿੱਪਣੀਆਂ ਨੂੰ ਲੈ ਕੇ ਕਾਫ਼ੀ ਪਰੇਸ਼ਾਨੀ ਵਿੱਚ ਘਿਰਦੇ ਜਾ ਰਹੇ ਹਨ।ਜਿਸ ਵਿੱਚ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਪ੍ਰਿੰਸ ਹੈਰੀ ਉਸ ਦੀ ਪਤਨੀ ਮੇਗਨ ਮਾਰਕਲ ਅਤੇ ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਅੰਦਰ ਜਾਤੀਗਤ ਭਾਵਨਾਵਾਂ ਦੇ ਦੋਸ਼ਾਂ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।



ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ



ਜਦੋਂ ਕੋਰੋਨਾ ਵਾਇਰਸ ਮਹਾਮਾਰੀ ਦੀ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਬਾਰੇ ਪੁੱਛਿਆ ਗਿਆ ਤਾਂ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਹਮੇਸ਼ਾਂ ਹੀ ਮਹਾਰਾਣੀ ਐਲਿਜ਼ਾਬੈਥ II ਨੇ ਦੇਸ਼ ਅਤੇ ਰਾਸ਼ਟਰਮੰਡਲ ਲਈ ਨਿਭਾਈ ਭੂਮਿਕਾ ਦੀ ਪ੍ਰਸੰਸਾ ਕੀਤੀ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਜਦੋਂ ਮਾਮਲਾ ਸ਼ਾਹੀ ਪਰਿਵਾਰ ਦਾ ਹੈ, ਤਾਂ ਪ੍ਰਧਾਨ ਮੰਤਰੀ ਲਈ ਕੁਝ ਨਾ ਕਹਿਣਾ ਹੀ ਉਚਿਤ ਹੈ।Also Read: ਇੰਗਲੈਂਡ ਦੇ ਪ੍ਰਿੰਸ ਹੈਰੀ ਤੇ ਮੇਗਨ ਮਰਕੇਲ ਦੇ ਘਰ ‘ਆਵੇਗੀ ਧੀ’


 



ਵਿਰੋਧ ਸਪਸ਼ਟ ਹੈ



ਇਸਦੇ ਉਲਟ, ਮੁੱਖ ਵਿਰੋਧੀ ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰ ਨੇ ਕਿਹਾ ਕਿ ਸ਼ਾਹੀ ਪਰਿਵਾਰ ਨੂੰ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਇਸ ਦੌਰਾਨ, ਅਮੈਰੀਕਾ ਦੇ ਮੋਨਟੇਸੀਟੋ ਦੀ ਇੱਕ ਰਿਪੋਰਟ ਦੇ ਅਨੁਸਾਰ, ਹੈਰੀ ਅਤੇ ਉਸਦੀ ਪਤਨੀ ਦੀ ਐਤਵਾਰ ਨੂੰ ਯੂਐਸ ਵਿੱਚ ਅੰਦਾਜ਼ਨ 17.7 ਮਿਲੀਅਨ ਦਰਸ਼ਕਾਂ ਵਲੋਂ ਇੰਟਰਵਿਊ ਦੇਖੀ ਗਈ।



ਦੂਜੇ ਪਾਸੇ ਵਾਸ਼ਿੰਗਟਨ ਵਿੱਚ ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕਾ ਦੀ ਬ੍ਰਿਟੇਨ ਸਰਕਾਰ ਨਾਲ ‘ਖਾਸ ਸਾਂਝੇਦਾਰੀ’ ਹੈ। ਅਮਰੀਕਾ ਦੀ ਇਹ ਟਿੱਪਣੀ ਹੈਰੀ ਅਤੇ ਮੇਗਨ ਨਾਲ ਇੰਟਰਵਿਊ ਤੋਂ ਬਾਅਦ ਆਈ ਹੈ, ਜਿਸ ਵਿਚ ਉਨ੍ਹਾਂ ਨੇ ਸ਼ਾਹੀ ਪਰਿਵਾਰ ਵਿਚ ਨਸਲਵਾਦ ਦਾ ਦੋਸ਼ ਲਗਾਇਆ ਸੀ। ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਅਮਰੀਕਾ ਦੇ ਬ੍ਰਿਟਿਸ਼ ਲੋਕਾਂ ਨਾਲ ਪੱਕੇ ਸੰਬੰਧ ਹਨ ਅਤੇ ਕਈ ਮੁੱਦਿਆਂ 'ਤੇ ਬ੍ਰਿਟਿਸ਼ ਸਰਕਾਰ ਨਾਲ ਵਿਸ਼ੇਸ਼ ਸਾਂਝੇਦਾਰੀ ਹੈ ਅਤੇ ਜਾਰੀ ਰਹੇਗੀ।