ਨਵੀਂ ਦਿੱਲੀ: ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਕਲਿੱਪ ਵਿੱਚ ਇਹ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਬਚਾਉਣ ਲਈ ਭੜਕਦੀ ਅੱਗ ਤੋਂ ਬਚਾਉਣ ਲਈ ਬਿਲਡਿੰਗ ਤੋਂ ਹੇਠ ਸੁੱਟਦੀ ਹੈ। ਹੇਠਾਂ ਖੜ੍ਹੇ ਭੀੜ ਦੇ ਲੋਕ ਇਕਮੁੱਠ ਹੋ ਕੇ ਉਸ ਦੋ ਸਾਲ ਦੀ ਮਾਸੂਮ ਲੜਕੀ ਨੂੰ ਬਚਾਉਂਦੇ ਹਨ।



ਦਰਅਸਲ ਜਦੋਂ ਤੋਂ ਪਿਛਲੇ ਹਫਤੇ ਸਾਬਕਾ ਰਾਸ਼ਟਰਪਤੀ ਯਾਕੂਬ ਜ਼ੂਮਾ ਨੂੰ ਜੇਲ੍ਹ ਭੇਜਿਆ ਗਿਆ ਸੀ ਉਦੋਂ ਤੋਂ ਦੱਖਣੀ ਅਫਰੀਕਾ ਵਿੱਚ ਹਿੰਸਾ ਤੇ ਦੰਗਿਆਂ ਦੌਰਾਨ 72 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 1234 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਈ ਥਾਵਾਂ 'ਤੇ ਅੱਗ ਲੱਗਾਈ ਗਈ ਹੈ। ਦੁਕਾਨਾਂ 'ਚ ਭੰਨਤੋੜ ਕੀਤੀ ਗਈ, ਗੋਦਾਮਾਂ ਨੂੰ ਅੱਗ ਲਗਾਈ ਗਈ।


ਡਰਬਨ ਦੀ ਇਸ ਵਾਇਰਲ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਔਰਤ ਬਹੁ ਮੰਜ਼ਿਲਾ ਇਮਾਰਤ ‘ਤੇ ਅੱਗ ਲੱਗਣ ਕਾਰਨ ਉੱਚੀ-ਉੱਚੀ ਚੀਕ ਰਹੀ ਹੈ। ਇਹ ਘਟਨਾ ਡਰਬਨ ਦੀ ਹੈ। ਬੇਵੱਸ ਮਾਂ ਉੱਥੇ ਆਪਣੀ ਧੀ ਨਾਲ ਅਟਕਦੀ ਨਜ਼ਰ ਆ ਰਹੀ ਹੈ। ਉਸ ਨੂੰ ਪਤਾ ਨਹੀਂ ਕੀ ਕਰਨਾ ਹੈ ਤਾਂ ਅਚਾਨਕ ਉਸਨੇ ਆਪਣੀ ਲੜਕੀ ਨੂੰ ਹੇਠਾਂ ਖੜ੍ਹੇ ਲੋਕਾਂ 'ਤੇ ਸੁੱਟ ਦਿੱਤਾ ਜੋ ਪ੍ਰੇਸ਼ਾਨ ਦਿਖ ਰਹੇ ਸੀ ਤੇ ਚੀਕ ਰਹੇ ਸੀ ਕਿ ਉਹ ਅਤੇ ਉਸਦੀ ਧੀ ਨੂੰ ਬਚਾਉਣ। ਭੀੜ ਦੇ ਲੋਕ ਮਿਲ ਕੇ ਉਸ ਲੜਕੀ ਨੂੰ ਬਚਾਉਂਦੇ ਹਨ।


ਬੀਬੀਸੀ ਨਾਲ ਗੱਲਬਾਤ ਕਰਦਿਆਂ ਔਰਤ ਨੇ ਕਿਹਾ ਕਿ ਮੈਂ ਸੱਚਮੁੱਚ ਡਰੀ ਹੋਈ ਸੀ ਪਰ ਹੇਠਾਂ ਸੜਕ 'ਤੇ ਲੋਕ ਸੀ। ਲੋਕ 'ਸੁੱਟੋ, ਸੁੱਟ ਦਿਓ' ਚੀਖ ਰਹੇ ਸੀ। ਮੈਂ ਕਿਸੇ 'ਤੇ ਭਰੋਸਾ ਨਹੀਂ ਕਰ ਸਕਦੀ ਸੀ ਕਿਉਂਕਿ ਅੱਗ ਕਰਕੇ ਧੂੰਆਂ ਸੀ। ਔਰਤ ਨੇ ਰੋਇਟਰਜ਼ ਨੂੰ ਦੱਸਿਆ ਕਿ ਉਸ ਦੀ ਧੀ ਨੂੰ ਕੋਈ ਸੱਟ ਨਹੀਂ ਲੱਗੀ ਤੇ ਘਟਨਾ ਤੋਂ ਤੁਰੰਤ ਬਾਅਦ ਉਸ ਨਾਲ ਮਿਲ ਗਈ ਸੀ।




ਇੱਕ ਪਲ ਲਈ ਉਹ ਆਪਣੀ ਧੀ ਨੂੰ ਸੁੱਟਣ ਤੋਂ ਬਾਅਦ ਡਰ ਗਈ ਸੀ ਕਿ ਕੀ ਹੇਠਾਂ ਦਿੱਤੇ ਲੋਕਾਂ ਨੇ ਉਸਦੀ ਧੀ ਨੂੰ ਫੜ ਸਕਣਗੇ ਜਾਂ ਨਹੀਂ। ਉਸ ਮੁਤਾਬਕ ਉਸ ਨੇ ਇਸ ਸਥਿਤੀ 'ਚ ਜੋ ਉਸ ਦੀ ਧੀ ਲਈ ਜ਼ਰੂਰੀ ਅਤੇ ਬਾਹਰ ਆਉਣਾ ਲਈ ਉਸਨੇ ਜੋ ਕੀਤਾ ਸਹੀ ਕੀਤਾ। ਔਰਤ ਨੇ ਕਿਹਾ ਕਿ ਮੈਂ ਬੱਸ ਉਸਨੂੰ ਬਚਾਉਣਾ ਚਾਹੁੰਦੀ ਸੀ।


ਇਹ ਵੀ ਪੜ੍ਹੋ: ਖਾਲਿਸਤਾਨੀ ਕਮਾਂਡੋ ਫੋਰਸ ਦੇ ਸਾਬਕਾ ਮੈਂਬਰ ਦੇ ਘਰੋਂ ਕਤਲ ਕੇਸ 'ਚ ਲੋੜੀਂਦੇ ਗੈਂਗਸਟਰ ਹੈਰੋਇਨ ਤੇ ਨਜ਼ਾਇਜ਼ ਹਥਿਆਰਾਂ ਸਣੇ ਗ੍ਰਿਫਤਾਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904