ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਦੁਨੀਆਂ ਦੇ ਕਈ ਦੇਸ਼ਾਂ ‘ਚ ਦਸਤਕ ਦੇ ਦਿੱਤੀ ਹੈ। ਜਿਸ ਤੋਂ ਬਾਅਦ ਦੇਸ਼ ਆਪਣੇ ਪੱਧਰ ‘ਤੇ ਕੋਰੋਨਾ ‘ਤੇ ਕਾਬੂ ਪਾਉਣ ਲਈ ਯਤਨਾਂ ‘ਚ ਜੁੱਟ ਗਏ ਹਨ। ਅਜਿਹੇ ‘ਚ ਸਾਊਥ ਆਸਟਰੇਲੀਆ ‘ਚ ਕੋਰੋਨਾ ਦੀ ਦੂਜੀ ਲਹਿਰ ਤੋਂ ਬਚਣ ਲਈ Circuit Beaker ਨਾਅ ਹੇਠ ਛੇ ਦਿਨ ਦਾ ਲੈਕਡਾਊਨ ਐਲਾਨਿਆ ਗਿਆ ਹੈ। ਇਸ ਤਹਿਤ ਸਕੂਲ, ਕੈਫੇ ਤੇ ਪਬ ਬੰਦ ਰਹਿਣਗੇ। ਇਸ ਤੋਂ ਇਲਾਵਾ ਛੇ ਦਿਨਾਂ ਲੌਕਡਾਊਨ ‘ਚ ਘਰ ‘ਚੋਂ ਸਿਰਫ ਇਕ ਪਰਿਵਾਰਕ ਮੈਂਬਰ ਨੂੰ ਬਾਹਰ ਜਾਣ ਦੀ ਇਜਾਜ਼ਤ ਹੋਵੇਗੀ।


ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਕਿਹਾ ਕਿ ਦੱਖਣੀ ਆਸਟਰੇਲੀਆ ਨੂੰ ਕਿਸੇ ਤਰ੍ਹਾਂ ਦਾ ਜੋਖਮ ਨਾ ਸਹਿਣਾ ਪਵੇ ਇਸ ਲਈ ਤੁਰੰਤ ਪ੍ਰਭਾਵ ਨਾਲ ਲੌਕਡਾਊਨ ਲਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਸਾਨੂੰ ਇਸ ਵੇਲੇ ‘ਸਰਕਟ ਬਰੋਕਰ’ ਦੀ ਲੋੜ ਹੈ। ਅਸੀਂ ਇਸ ਸਮੇਂ ਨਾਜੁਕ ਦੌਰ ਵਿਚੋਂ ਲੰਘ ਰਹੇ ਹਾਂ।


ਛੇ ਦਿਨਾਂ ਲੌਕਡਾਊਨ ‘ਚ ਸਕੂਲ ਬੰਦ ਰਹਿਣਗੇ। ਸਿਰਫ ਪੜ੍ਹਾਈ ‘ਚ ਕਮਜੋਰ ਵਿਦਿਆਰਥੀ ਸਕੂਲ ਜਾ ਸਕਣਗੇ। ਇਸ ਤੋਂ ਇਲਾਵਾ ਜ਼ਰੂਰੀ ਸੇਵਾਵਾਂ ਦੇਣ ਵਾਲਿਆਂ ਨੂੰ ਛੋਟ ਹੋਵੇਗੀ। ਇਸ ਤੋਂ ਇਲਾਵਾ ਯੂਨੀਵਰਸਿਟੀਆਂ, ਫੂਡ ਕੋਟਸ, ਪਬ ਤੇ ਕੈਫੇ ਬੰਦ ਰਹਿਣਗੇ। ਕਿਸੇ ਵੀ ਵਿਆਹ ਜਾਂ ਸਸਕਾਰ ‘ਤੇ ਇਕੱਠ ਨਹੀਂ ਹੋਵੇਗਾ।


ਬਾਹਰੀ ਕਸਰਤ ‘ਤੇ ਪਾਬੰਦੀ ਲਾਈ ਗਈ ਹੈ। ਖੇਤਰੀ ਯਾਤਰਾ ‘ਤੇ ਪਾਬੰਦੀ ਲਾਈ ਗਈ ਹੈ। ਲੋਕ ਜਿੱਥੇ ਹਨ ਉਨ੍ਹਾਂ ਨੂੰ ਉੱਥੇ ਹੀ ਰਹਿਣ ਲਈ ਕਿਹਾ ਗਿਆ ਹੈ। ਜ਼ਰੂਰੀ ਹਾਲਤ ‘ਚ ਘਰ ਤੋਂ ਬਾਹਰ ਨਿੱਕਲਣ ਵਾਲਿਆਂ ਲਈ ਮਾਸਕ ਲਾਜਮੀ ਹੈ।


ਕੋਰੋਨਾ ਤੋਂ ਬਚਾਉਣ Google Maps ਇਸ ਤਰ੍ਹਾਂ ਹੋਵੇਗਾ ਸਹਾਈ, ਜੁੜ ਗਿਆ ਨਵਾਂ ਫੀਚਰ


Ola Cabs ਦਾ ਨਵਾਂ ਉਪਰਾਲਾ, ਜਨਵਰੀ ‘ਚ ਹੋਵੇਗੀ ਸ਼ੁਰੂਆਤ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ