ਨਵੀਂ ਦਿੱਲੀ: ਦੁਨੀਆਂ ਭਰ 'ਚ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਦਰਮਿਆਨ ਦੁਨੀਆ ਭਰ 'ਚ ਕੋਰੋਨਾ ਇਨਫੈਕਸ਼ਨ ਦਾ ਅੰਕੜਾ ਵਧਕੇ 16 ਕਰੋੜ, 17 ਲੱਖ, 23 ਹਜ਼ਾਰ ਤੋਂ ਪਾਰ ਪਹੁੰਚ ਗਿਆ ਹੈ। ਉੱਥੇ ਹੀ ਕੋਰੋਨਾ ਇਨਫੈਕਸ਼ਨ ਦੀ ਰੋਕਥਾਮ ਲਈ ਕੋਰੋਨਾ ਵੈਕਸੀਨੇਸ਼ਨ ਦੇ ਪ੍ਰੋਗਰਾਮ ਕਈ ਦੇਸ਼ਾਂ 'ਚ ਚਲਾਏ ਜਾ ਰਹੇ ਹਨ। ਉੱਥੇ ਹੀ ਅਮਰੀਕਾ ਤੋਂ ਇਕ ਰਾਹਤ ਭਰੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਇੱਥੇ ਡਿਜ਼ੀਜ਼ ਕੰਟੋਰਲ ਐਂਡ ਪ੍ਰੀਵੈਂਸ਼ਨ ਸੈਂਟਰ ਦਾ ਕਹਿਣਾ ਹੈ ਕਿ ਪੂਰੀ ਤਰ੍ਹਾਂ ਕੋਰੋਨਾ ਖੁਰਾਕ ਲੈ ਚੁੱਕੇ ਲੋਕ ਸੁਰੱਖਿਅਤ ਹਨ।
ਵੈਕਸੀਨ ਦੀਆਂ ਦੋਵੇਂ ਡੋਜ਼ ਤੋਂ ਬਾਅਦ ਵਿਅਕਤੀ ਸੁਰੱਖਿਅਤ
ਦੁਨੀਆਂ 'ਚ ਕੋਰੋਨਾ ਇਨਫੈਕਸ਼ਨ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਅਮਰੀਕਾ ਦੇ ਰੋਗ ਨਿਯੰਤਰਨ ਤੇ ਰੋਕਥਾਮ ਕੇਂਦਰ ਨੇ ਦੱਸਿਆ ਹੈ ਕਿ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲੈ ਚੁੱਕੇ ਵਿਅਕਤੀ ਬਿਨਾਂ ਮਾਸਕ ਤੇ ਸੋਸ਼ਲ ਡਿਸਟੈਂਸਿੰਗ ਨੂੰ ਫੌਲੋ ਕੀਤੇ ਬਿਨਾਂ ਗਤੀਵਿਧੀਆਂ ਫਿਰ ਤੋਂ ਸ਼ੁਰੂ ਕਰ ਸਕਦੇ ਹਨ। ਦੱਸ ਦੇਈਏ ਕਿ ਕੋਰੋਨਾ ਇਨਫੈਕਸ਼ਨ ਦੀ ਰੋਕਥਾਮ ਲਈ ਮਾਸਕ ਪਹਿਣਨਾ ਤੇ ਜਨਤਕ ਸਥਾਨਾਂ 'ਤੇ 6 ਫੁੱਟ ਦੀ ਦੂਰੀ ਦਾ ਪਾਲਣ ਕਰਨਾ ਜ਼ਰੂਰੀ ਬਣਾਇਆ ਗਿਆ ਹੈ।
ਅਮਰੀਕਾ 'ਚ ਸਭ ਤੋਂ ਜ਼ਿਆਦਾ ਇਨਫੈਕਸ਼ਨ
ਅਮਰੀਕਾ ਵਿਸ਼ਵ 'ਚ ਕੋਰੋਨਾ ਪ੍ਰਭਾਵਿਤ ਦੇਸ਼ਾਂ ਦੀ ਲਿਸਟ 'ਚ ਪਹਿਲੇ ਨੰਬਰ 'ਤੇ ਹੈ। ਇੱਥੇ ਹੁਣ ਤਕ ਤਿੰਨ ਕਰੋੜ, 36 ਲੱਖ, 15 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਇਨਫੈਕਟਡ ਮਾਮਲੇ ਸਾਹਮਣੇ ਆਏ ਹਨ। ਜਿਸ 'ਚ ਅਜੇ ਤਕ ਕੁੱਲ 5 ਲੱਖ, 98 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਉੱਥੇ ਹੀ ਵਰਤਮਾਨ 'ਚ 63 ਲੱਖ, 58 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਐਕਟਿਵ ਮਰੀਜ਼ ਆਪਣਾ ਇਲਾਜ ਕਰਵਾ ਰਹੇ ਹਨ। ਅਮਰੀਕਾ 'ਚ ਹੁਣ ਤਕ 2 ਕਰੋੜ, 66 ਲੱਖ ਤੋਂ ਜ਼ਿਆਦਾ ਇਨਫੈਕਟਡ ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ।
ਇਹ ਵੀ ਪੜ੍ਹੋ: Khalsa Aid ਨਾਲ ਮਿਲ ਮਦਦ ਲਈ ਅੱਗੇ ਆਏ Dev Kharoud ਅਤੇ Parmesh Verma
ਇਹ ਵੀ ਪੜ੍ਹੋ: ਸੈਨੇਟਾਈਜਰ ਨਾਲ ਖੇਡਦੇ ਸੱਤ ਸਾਲ ਦਾ ਬੱਚਾ ਝੁਲਸਿਆ
ਇਹ ਵੀ ਪੜ੍ਹੋ: ਚੰਡੀਗੜ੍ਹ 'ਚ 18 ਸਾਲ ਤੋਂ ਵੱਧ ਉਮਰ ਦੇ ਵਾਲਿਆਂ ਲਈ ਟੀਕਾਕਰਣ 14 ਮਈ ਤੋਂ ਸ਼ੁਰੂ, ਸਲੌਟ ਕੁਝ ਮਿੰਟਾਂ ‘ਚ ਹੋਏ ਬੁੱਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904