Coronavirus: 210 ਦੇਸ਼ਾਂ ‘ਚ 31 ਲੱਖ ਸੰਕਰਮਿਤ, ਪਿਛਲੇ 24 ਘੰਟਿਆਂ ‘ਚ 6300 ਲੋਕਾਂ ਨੇ ਤੋੜਿਆ ਦਮ
ਕੋਰੋਨਾਵਾਇਰਸ: ਦੁਨੀਆ ਭਰ ਦੇ 210 ਦੇਸ਼ਾਂ ‘ਚ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਦੋ ਲੱਖ 17 ਹਜ਼ਾਰ ਨੂੰ ਪਾਰ ਕਰ ਗਈ ਹੈ। ਪਿਛਲੇ 24 ਘੰਟਿਆਂ ‘ਚ 76,286 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਜਦਕਿ ਮਰਨ ਵਾਲਿਆਂ ਦੀ ਗਿਣਤੀ ਵਿਚ 6,351 ਦਾ ਵਾਧਾ ਹੋਇਆ ਹੈ। ਵਰਲਡਮੀਟਰ ਅਨੁਸਾਰ ਹੁਣ ਤੱਕ 31 ਲੱਖ 36 ਹਜ਼ਾਰ 232 ਵਿਅਕਤੀ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਇਨ੍ਹਾਂ ‘ਚੋਂ 2 ਲੱਖ 17 ਹਜ਼ਾਰ 799 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 953,245 ਲੋਕ ਵੀ ਲਾਗ ਤੋਂ ਮੁਕਤ ਹੋ ਗਏ ਹਨ।

ਦੁਨੀਆਂ ‘ਚ ਕਿੱਥੇ ਕਿੰਨੇ ਕੇਸ, ਕਿੰਨੀਆਂ ਮੌਤਾਂ?

ਦੁਨੀਆ ਦੇ ਕੁੱਲ ਕੇਸਾਂ ‘ਚੋਂ ਇਕ ਤਿਹਾਈ ਅਮਰੀਕਾ ਤੋਂ ਸਾਹਮਣੇ ਆਏ ਹਨ। ਤੇ ਮੌਤਾਂ ਦਾ ਇਕ ਚੌਥਾਈ ਹਿੱਸਾ ਵੀ ਅਮਰੀਕਾ ‘ਚ ਹੈ। ਅਮਰੀਕਾ ਤੋਂ ਬਾਅਦ ਸਪੇਨ ਕੋਵਿਡ -19 ਨਾਲ ਦੂਜਾ ਸਭ ਤੋਂ ਪ੍ਰਭਾਵਤ ਦੇਸ਼ ਹੈ, ਜਿੱਥੇ ਕੁੱਲ 23,521 ਮੌਤਾਂ ਤੇ 229,422 ਲੋਕਾਂ ਨੂੰ ਕੋਰੋਨਾਵਾਇਰਸ ਹੋਣ ਦੀ ਪੁਸ਼ਟੀ ਕੀਤੀ ਗਈ ਹੈ।

ਮੌਤਾਂ ਦੇ ਮਾਮਲੇ ‘ਚ ਇਟਲੀ ਦੂਜੇ ਨੰਬਰ ‘ਤੇ ਹੈ। ਇਟਲੀ ‘ਚ ਹੁਣ ਤਕ 26,977 ਮੌਤਾਂ ਹੋ ਚੁੱਕੀਆਂ ਹਨ, ਜਦਕਿ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 199,414 ਹੈ। ਇਸ ਤੋਂ ਬਾਅਦ ਫਰਾਂਸ, ਜਰਮਨੀ, ਯੂਕੇ, ਤੁਰਕੀ, ਈਰਾਨ, ਚੀਨ, ਰੂਸ, ਬ੍ਰਾਜ਼ੀਲ, ਕੈਨੇਡਾ ਵਰਗੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ।

• ਫਰਾਂਸ: ਕੇਸ - 165,911, ਮੌਤਾਂ - 23,660
• ਯੂਕੇ: ਕੇਸ - 161,145, ਮੌਤਾਂ - 21,678
• ਜਰਮਨੀ: ਕੇਸ - 159,912, ਮੌਤਾਂ - 6,314
• ਤੁਰਕੀ: ਕੇਸ - 114,653, ਮੌਤਾਂ - 2,992
• ਰੂਸ: ਕੇਸ - 93,558, ਮੌਤਾਂ - 867
• ਈਰਾਨ: ਕੇਸ - 92,584, ਮੌਤਾਂ - 5,877
• ਚੀਨ: ਕੇਸ - 82,836, ਮੌਤਾਂ - 4,633
• ਬ੍ਰਾਜ਼ੀਲ: ਕੇਸ - 72,899, ਮੌਤਾਂ - 5,063
• ਕੈਨੇਡਾ: ਕੇਸ - 50,026, ਮੌਤਾਂ - 2,859
• ਬ੍ਰਾਜ਼ੀਲ - ਕੇਸ - 47,334, ਮੌਤਾਂ - 7,331
ਇਹ ਵੀ ਪੜ੍ਹੋ :