ਬਿਨ੍ਹਾਂ ਜਿੰਮ ਜਾਏ ਘਰ 'ਚ ਆਸਾਨ ਅਤੇ ਕੁਦਰਤੀ ਉਪਾਅ ਨਾਲ ਪੇਟ ਦੀ ਚਰਬੀ ਨੂੰ ਘਟਾਓ
ਅੱਜਕੱਲ੍ਹ ਦੀ ਤਣਾਅ ਭਰੀ ਜੀਵਨਸ਼ੈਲੀ ਦੇ ਕਾਰਨ ਪੇਟ ਦੀ ਚਰਬੀ ਵਧਣਾ ਇੱਕ ਆਮ ਸਮੱਸਿਆ ਬਣ ਚੁਕੀ ਹੈ। ਇਸ ਨਾਲ ਲੋਕਾਂ ਦੀ ਸਿਹਤ ਤੇ ਆਤਮ-ਵਿਸ਼ਵਾਸ ਦੋਹਾਂ ‘ਤੇ ਅਸਰ ਪੈਂਦਾ ਹੈ। ਬਾਜ਼ਾਰ ਚ ਮਹਿੰਗੇ ਉਪਾਅ ਤਾਂ ਹਨ, ਪਰ ਉਹ ਹਮੇਸ਼ਾ ਪ੍ਰਭਾਵਸ਼ਾਲੀ ਨਹੀਂ..
Continues below advertisement
( Image Source : Freepik )
Continues below advertisement
1/6
ਮਾਹਿਰ ਡਾ. ਉਪਾਸਨਾ ਵੋਹਰਾ ਦੱਸਦੇ ਹਨ ਕਿ ਤੁਸੀਂ ਘਰ ਵਿੱਚ ਹੀ ਜਿੰਮ ਤੋਂ ਬਿਨਾਂ ਕੁਦਰਤੀ ਅਤੇ ਆਸਾਨ ਉਪਾਅ ਨਾਲ ਪੇਟ ਦੀ ਚਰਬੀ ਘਟਾ ਸਕਦੇ ਹੋ। ਇਹ ਨੁਸਖਾ ਸਿਰਫ਼ ਚਰਬੀ ਘਟਾਉਂਦਾ ਹੀ ਨਹੀਂ, ਸਗੋਂ ਤੁਹਾਨੂੰ ਫਿਟ ਅਤੇ ਤੰਦਰੁਸਤ ਵੀ ਰੱਖਦਾ ਹੈ।
2/6
ਜੇ ਤੁਸੀਂ ਬਿਨਾਂ ਕਸਰਤ ਦੇ ਪੇਟ ਦੀ ਚਰਬੀ ਘਟਾਉਣਾ ਚਾਹੁੰਦੇ ਹੋ, ਤਾਂ ਡਾ. ਉਪਾਸਨਾ ਵੋਹਰਾ ਦੇ ਮੁਤਾਬਕ ਹਰ ਰੋਜ਼ ਖਾਣੇ ਤੋਂ ਪਹਿਲਾਂ 4 ਟਮਾਟਰ ਖਾਓ। ਇਹ ਆਸਾਨ ਨੁਸਖਾ ਤੁਹਾਡੇ ਪੇਟ ਦੀ ਚਰਬੀ ਘਟਾਉਣ ਵਿੱਚ ਮਦਦਗਾਰ ਹੈ।
3/6
ਟਮਾਟਰ ਨੂੰ ਨਮਕ ਅਤੇ ਹਲਕੀ ਕਾਲੀ ਮਿਰਚ ਨਾਲ ਵੀ ਖਾ ਸਕਦੇ ਹੋ। ਇਸ ਵਿੱਚ ਲਾਭਕਾਰੀ ਗੁਣ ਹਨ ਜੋ ਸਿਹਤ ਲਈ ਜਰੂਰੀ ਹਨ ਅਤੇ ਤੁਹਾਨੂੰ ਫਿਟ ਵੀ ਰੱਖਦੇ ਹਨ।
4/6
ਟਮਾਟਰ ਸਿਰਫ਼ ਸਵਾਦਿਸ਼ਟ ਹੀ ਨਹੀਂ ਹੁੰਦਾ, ਸਗੋਂ ਸਿਹਤ ਲਈ ਵੀ ਬਹੁਤ ਫਾਇਦਿਆਂ ਵਾਲਾ ਹੈ। ਇਸ ਵਿੱਚ ਪ੍ਰਚੁਰ ਮਾਤਰਾ ਵਿੱਚ ਵਿਟਾਮਿਨ C, ਵਿੱਟਾਮਿਨ A, ਪੋਟੈਸ਼ੀਅਮ ਅਤੇ ਐਂਟੀਓਕਸਿਡੈਂਟਸ (Potassium and Antioxidants) ਪਾਏ ਜਾਂਦੇ ਹਨ, ਜੋ ਸਰੀਰ ਨੂੰ ਮਜ਼ਬੂਤ ਬਣਾਉਂਦੇ ਹਨ।
5/6
ਟਮਾਟਰ ਵਿੱਚ ਲਾਇਕੋਪੀਨ (Lycopene) ਨਾਮਕ ਤੱਤ ਹੁੰਦਾ ਹੈ, ਜੋ ਫੈਟ ਬਰਨ ਕਰਨ ਵਿੱਚ ਮਦਦ ਕਰਦਾ ਹੈ ਅਤੇ ਸਰੀਰ ਦੇ ਮਾੜੇ ਤੱਤਾਂ ਨੂੰ ਬਾਹਰ ਕੱਢਦਾ ਹੈ। ਇਹ ਪਾਚਕ ਤੰਤਰ ਨੂੰ ਠੀਕ ਰੱਖਦਾ ਹੈ ਅਤੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ, ਜਿਸ ਨਾਲ ਕੈਲੋਰੀ ਬਰਨਿੰਗ (Calories Burn) ਵੱਧਦੀ ਹੈ।
Continues below advertisement
6/6
ਇਸ ਦੇ ਨਾਲ, ਟਮਾਟਰ ਵਿੱਚ ਫਾਈਬਰ ਦੀ ਮਾਤਰਾ ਚੰਗੀ ਹੁੰਦੀ ਹੈ, ਜੋ ਭੁੱਖ ਨੂੰ ਕੰਟਰੋਲ ਕਰਦੀ ਹੈ ਅਤੇ ਤੁਹਾਨੂੰ ਲੰਮੇ ਸਮੇਂ ਲਈ ਪੇਟ ਭਰਿਆ ਮਹਿਸੂਸ ਕਰਵਾਉਂਦੀ ਹੈ।
Published at : 10 Oct 2025 01:48 PM (IST)